Trending Photos
Agricultural News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਸਲ ਵਿਗਿਆਨੀਆਂ ਨੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਹੜੇ ਕਿਸਾਨਾਂ ਨੇ ਹਲੇ ਤੱਕ ਕਣਕ ਦੀ ਬਿਜਾਈ ਨਹੀਂ ਕੀਤੀ ਕਿ ਉਹ ਕਿਹੜੀ ਕਣਕ ਦੀ ਕਿਸਮ ਖੇਤਾਂ ਵਿੱਚ ਬੀਜ ਸਕਦੇ ਹਨ।
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨੀਆਂ ਵੱਲੋਂ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਕੀੜੇ-ਮਕੌੜਿਆਂ ਦਾ ਬਚਾਉਣ ਤੇ ਚੰਗਾ ਝਾੜ ਲੈਣ ਲਈ ਜਾਣਕਾਰੀ ਦਿੱਤੀ ਜਾਂਦੀ ਹੈ।
ਉਸ ਤਹਿਤ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਸਲ ਵਿਗਿਆਨੀ ਡਾਕਟਰ ਹਰੀ ਰਾਮ ਦੱਸਿਆ ਕਿ ਜਿਸ ਤਰ੍ਹਾਂ ਨਾਲ ਹੁਣ ਪੰਜਾਬ ਵਿੱਚ ਹਾੜੀ ਦੀ ਫਸਲ ਕਣਕ ਦੀ ਪੰਜਾਬ ਭਰ ਵਿੱਚ 90 ਫ਼ੀਸਦੀ ਬਿਜਾਈ ਹੋ ਚੁੱਕੀ ਹੈ ਪਰ ਦਿਨ ਦਾ ਤਾਪਮਾਨ ਕੁਝ ਜ਼ਿਆਦਾ ਹੈ ਪਰ ਜੇਕਰ ਮੌਸਮ ਇਸੇ ਤਰ੍ਹਾਂ ਗਰਮ ਰਹਿੰਦਾ ਹੈ ਤਾਂ ਥੋੜ੍ਹਾ ਮਾੜਾ ਪ੍ਰਭਾਵ ਫਸਲ ਉਤੇ ਦੇਖਣ ਨੂੰ ਮਿਲ ਸਕਦਾ ਹੈ ਪਰ ਕਿਸਾਨ ਸਮੇਂ ਸਿਰ ਕਣਕ ਦੀ ਫਸਲ ਨੂੰ ਪਾਣੀ ਲਗਾਉਂਦੇ ਰਹਿਣ।
ਉਨ੍ਹਾਂ ਨੇ ਕਿਹਾ ਜਿਹੜੇ ਕਿਸਾਨਾਂ ਨੇ ਹਾਲੇ ਤੱਕ ਕਣਕ ਦੀ ਬਿਜਾਈ ਨਹੀਂ ਕੀਤੀ ਜਾਂ ਜਿਨ੍ਹਾ ਨੇ ਲੋਹੜੀ ਦੇ ਨਜ਼ਦੀਕ ਪਛੇਤੀ ਕਣਕ ਦੀ ਬਿਜਾਈ ਕਰਨੀ ਹੈ। ਉਨ੍ਹਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਤੋ ਤਿੰਨ ਦਿਨਾਂ ਵਿੱਚ ਕਣਕ ਦੀ ਬਿਜਾਈ ਕਰਨੀ ਹੈ, ਉਹ PBW 826 ਅਤੇ ਉਨਤ ਕਿਸਮ 550 ਦੀ ਵਰਤੋਂ ਕਰ ਸਕਦੇ ਹਨ।
ਜੇਕਰ ਕਿਸੇ ਨੇ 10 ਤੋਂ 15 ਦਿਨਾਂ ਵਿੱਚ ਕਣਕ ਦੀ ਬਿਜਾਈ ਕਰਨੀ ਹੈ। ਉਨ੍ਹਾਂ ਲਈ 752 ਅਤੇ ਪੀਬੀ ਡਬਲ 771 ਜੋ ਕਿ 130 ਤੋਂ 135 ਦਿਨ ਦਾ ਸਮਾਂ ਲੈਂਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਲੋਹੜੀ ਦੇ ਨਜ਼ਦੀਕ ਕਣਕ ਦੀ ਬਿਜਾਈ ਕਰਨੀ ਹੈ ਉਹ ਪੀਬੀਡਬਲਯੂ 757 ਬੀਜ ਸਕਦੇ ਹਨ ਪਰ ਉਸਦਾ ਝਾੜ 15 ਤੋਂ 16 ਕੁਇੰਟਲ ਵਿੱਚ ਹੁੰਦਾ ਹੈ। ਜਿਹੜੀਆਂ ਕਣਕ ਦੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ ਜੇਕਰ ਉਨ੍ਹਾਂ ਕਣਕ ਦੇ ਬੀਜਾਂ ਦੀ ਵਰਤੋਂ ਕਰਨਗੇ ਇੱਕ ਤਾਂ ਚੰਗਾ ਝਾੜ ਆਵੇਗਾ ਤੇ ਦੂਜਾ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਪਵੇਗੀ।
ਫਸਲ ਵਿਗਿਆਨੀ ਨੇ ਕਿਹਾ ਕਿ ਕਿਸਾਨ 20 ਤੋਂ 25 ਦਿਨ ਦੀ ਕਣਕ ਦੀ ਫਸਲ ਹੋਣ ਉਤੇ ਉਸ ਵਿੱਚ ਚੱਕਰ ਜ਼ਰੂਰ ਲਗਾਉਣ। ਜੇਕਰ ਤਾਪਮਾਨ ਵਿੱਚ ਬਦਲਾਅ ਨਹੀਂ ਆਉਂਦਾ ਤਾਂ ਕਣਕ ਨੂੰ ਪਾਣੀ ਜ਼ਰੂਰ ਲਵਾਉਣ ਤਾਂ ਜੋ ਕਣਕ ਦੇ ਨਿਸਰਨ ਸਮੇਂ ਕੋਈ ਪ੍ਰਭਾਵ ਕਣਕ ਦੀ ਫਸਲ ਉਤੇ ਨਾ ਪਵੇ।