Ropar News: ਫੌਜ ਦੇ ਜਵਾਨ ਨੇ ਪੁੱਤਰ ਦੇ ਅੰਗ ਕੀਤੇ ਦਾਨ; 6 ਮਰੀਜ਼ਾਂ ਨੂੰ ਦਿੱਤੀ ਨਵੀਂ ਜ਼ਿੰਦਗੀ
Advertisement
Article Detail0/zeephh/zeephh2650695

Ropar News: ਫੌਜ ਦੇ ਜਵਾਨ ਨੇ ਪੁੱਤਰ ਦੇ ਅੰਗ ਕੀਤੇ ਦਾਨ; 6 ਮਰੀਜ਼ਾਂ ਨੂੰ ਦਿੱਤੀ ਨਵੀਂ ਜ਼ਿੰਦਗੀ

Ropar News: ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਕਾਂਗੜ ਦੇ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਹਵਲਦਾਰ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੁੱਤਰ ਦੇ ਅੰਗ ਦਾਨ ਕਰਕੇ ਹੋਰਾਂ ਨੂੰ ਜ਼ਿੰਦਗੀ ਦਿੱਤੀ।

Ropar News: ਫੌਜ ਦੇ ਜਵਾਨ ਨੇ ਪੁੱਤਰ ਦੇ ਅੰਗ ਕੀਤੇ ਦਾਨ; 6 ਮਰੀਜ਼ਾਂ ਨੂੰ ਦਿੱਤੀ ਨਵੀਂ ਜ਼ਿੰਦਗੀ

Ropar News:  ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਕਾਂਗੜ ਦੇ ਅਰਸ਼ਦੀਪ ਸਿੰਘ ਜਿਸਦੀ ਬੀਤੇ ਕੁਝ ਦਿਨ ਪਹਿਲਾਂ ਸੜਕੀ ਹਾਦਸੇ ਵਿੱਚ ਗੰਭੀਰ ਸੱਟ ਲੱਗ ਗਈ ਸੀ, ਜਿਸ ਦੇ ਚੱਲਦਿਆਂ ਉਹ ਕਮਾਂਡ ਹਸਪਤਾਲ ਵਿੱਚ ਦਾਖ਼ਲ ਸੀ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਦਿਮਾਗ ਡੈਡ ਹੋਣ ਸਬੰਧੀ  ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਸੀ।

ਇਸ ਉਪਰੰਤ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਅਰਸ਼ਦੀਪ ਦੇ ਪਿਤਾ ਹਵਲਦਾਰ ਨਰੇਸ਼ ਧੀਮਾਨ ਨੇ ਵੱਡਾ ਹੌਸਲਾ ਕਰਦਿਆਂ ਆਪਣੇ ਪੁੱਤਰ ਦੇ ਸਰੀਰਕ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਅਤੇ ਉਸ ਉਪਰੰਤ ਅਰਸ਼ਦੀਪ ਸਿੰਘ ਦੇ ਸਰੀਰਕ ਅੰਗ ਛੇ ਮਰੀਜ਼ਾਂ ਨੂੰ ਦਾਨ ਕੀਤੇ ਗਏ। ਜਿਸ ਕਾਰਨ ਛੇ ਮਰੀਜ਼ਾਂ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : 1984 Anti Sikh Riots: ਸੱਜਣ ਕੁਮਾਰ ਦੀ ਸਜ਼ਾ ਉਤੇ ਫ਼ੈਸਲਾ 21 ਫਰਵਰੀ ਤੱਕ ਟਲਿਆ; ਪੀੜਤ ਧਿਰ ਨੇ ਫਾਂਸੀ ਦੀ ਕੀਤੀ ਅਪੀਲ

 

ਇਸ ਮੌਕੇ ਭਾਰਤੀ ਫੌਜ ਵੱਲੋਂ ਜਦੋਂ ਅਰਸ਼ਦੀਪ ਦੇ ਮ੍ਰਿਤਕ ਸਰੀਰ ਨੂੰ ਹਸਪਤਾਲ ਤੋਂ ਵਿਦਾ ਕਰਦੇ ਸਮੇਂ ਉਸ ਨੂੰ ਸਲੂਟ ਮਾਰਿਆ ਗਿਆ। ਪਿੰਡ ਦੇ ਫੌਜੀ ਜਵਾਨ ਵੱਲੋਂ ਕੀਤੇ ਗਏ ਇਸ ਕਾਰਜ ਦੀ  ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਇਸ ਫੌਜੀ ਜਵਾਨ ਦਾ ਜਵਾਨ ਪੁੱਤ ਸਦਾ ਲਈ ਅਲਵਿਦਾ ਆਖ ਗਿਆ ਪ੍ਰੰਤੂ ਫੌਜੀ ਜਵਾਨ ਵੱਲੋਂ ਆਪਣੇ ਪੁੱਤਰ ਨੂੰ ਹਮੇਸ਼ਾ ਲਈ ਜਿੰਦਾ ਰੱਖਣ ਲਈ ਇਹ ਵੱਡਾ ਕਾਰਜ ਕੀਤਾ ਗਿਆ ਹੈ।

ਆਪਣੇ ਅਥਾਹ ਦੁੱਖ ਦੇ ਬਾਵਜੂਦ ਅਰਸ਼ਦੀਪ ਦੇ ਪਿਤਾ ਇੱਕ ਸਮਰਪਿਤ ਸਿਪਾਹੀ ਵਜੋਂ ਆਪਣੇ ਪੁੱਤਰ ਦੇ ਅੰਗ ਦਾਨ ਕਰਨ ਅਤੇ ਦੂਜਿਆਂ ਨੂੰ ਬਚਾਉਣ ਦਾ ਇੱਕ ਫੈਸਲਾ ਲਿਆ। CHWC ਵਿਖੇ ਟ੍ਰਾਂਸਪਲਾਂਟ ਤਾਲਮੇਲ ਟੀਮ ਦੇ ਯਤਨਾਂ ਨਾਲ ਅੰਗ ਦਾਨ ਲਈ ਸਹਿਮਤੀ ਪ੍ਰਾਪਤ ਹੋਈ, ਜਿਸ ਨਾਲ ਜੀਵਨ-ਰੱਖਿਅਕ ਮਿਸ਼ਨ ਲਈ ਰਾਹ ਪੱਧਰਾ ਹੋਇਆ। ਕਈ ਅੰਗਾਂ ਦੇ ਟ੍ਰਾਂਸਪਲਾਂਟੇਸ਼ਨ ਕਾਰਨ ਪੰਜ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ।

ਉਸਦੀ ਗੁਰਦਾ ਅਤੇ ਪੈਨਕ੍ਰੀਅਸ ਨੂੰ ਇੱਕੋ ਸਮੇਂ ਗੁਰਦਾ-ਪੈਨਕ੍ਰੀਅਸ (STK) ਟ੍ਰਾਂਸਪਲਾਂਟ ਲਈ PGIMER, ਚੰਡੀਗੜ੍ਹ ਭੇਜਿਆ ਗਿਆ, ਜਦੋਂ ਕਿ ਉਸਦਾ ਜਿਗਰ ਅਤੇ ਇੱਕ ਗੁਰਦਾ ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ (AHRR), ਨਵੀਂ ਦਿੱਲੀ ਨੂੰ ਅਲਾਟ ਕੀਤਾ ਗਿਆ, ਜਿਸ ਨਾਲ ਦੋ ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ। ਇਸ ਤੋਂ ਇਲਾਵਾ, ਉਸਦੇ ਕੋਰਨੀਆ ਨੂੰ CHWC ਦੇ ਆਈ ਬੈਂਕ ਵਿੱਚ ਸੁਰੱਖਿਅਤ ਰੱਖਿਆ ਗਿਆ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਦੋ ਨੇਤਰਹੀਣ ਵਿਅਕਤੀਆਂ ਦੀ ਨਜ਼ਰ ਮੁੜ ਪ੍ਰਾਪਤ ਹੋ ਜਾਵੇਗੀ।

 

ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਵਿੱਚ ਭਰਤੀ ਲਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ; ਧਾਮੀ ਦੇ ਸ਼ਾਮਿਲ ਹੋਣ ਉਤੇ ਸਸ਼ੋਪੰਜ

Trending news