Jasvir Ladi bail: ਚੰਡੀਗੜ੍ਹ 'ਚ 'ਆਪ' ਕੌਂਸਲਰ ਲਾਡੀ ਨੂੰ ਮਿਲੀ ਅਗਾਊਂ ਜ਼ਮਾਨਤ!
Advertisement
Article Detail0/zeephh/zeephh2381674

Jasvir Ladi bail: ਚੰਡੀਗੜ੍ਹ 'ਚ 'ਆਪ' ਕੌਂਸਲਰ ਲਾਡੀ ਨੂੰ ਮਿਲੀ ਅਗਾਊਂ ਜ਼ਮਾਨਤ!

Jasvir Ladi bail: ਚੰਡੀਗੜ੍ਹ 'ਚ 'ਆਪ' ਕੌਂਸਲਰ ਲਾਡੀ ਨੂੰ ਅਗਾਊਂ ਜ਼ਮਾਨਤ ਮਿਲੀ, ਭਾਜਪਾ ਦਾ ਝੰਡਾ ਸਾੜਨ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਕਿਰਨ ਖੇਰ 'ਤੇ ਅਪਮਾਨਜਨਕ ਟਿੱਪਣੀ ਕੀਤੀ ਸੀ।

Jasvir Ladi bail: ਚੰਡੀਗੜ੍ਹ 'ਚ 'ਆਪ' ਕੌਂਸਲਰ ਲਾਡੀ ਨੂੰ ਮਿਲੀ ਅਗਾਊਂ ਜ਼ਮਾਨਤ!

Jasvir Ladi bail/ਪਵਿਤ ਕੌਰ:  ਚੰਡੀਗੜ੍ਹ ਦੇ ਵਾਰਡ ਨੰਬਰ 21 ਦੇ ਕੌਂਸਲਰ ਜਸਵੀਰ ਸਿੰਘ ਲਾਡੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਭਾਰਤੀ ਜਨਤਾ ਪਾਰਟੀ ਦਾ ਝੰਡਾ ਸਾੜਨ ਦੇ ਮਾਮਲੇ 'ਚ ਹਾਈ ਕੋਰਟ ਨੇ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਉਸ 'ਤੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਵਾਲੇ ਦਿਨ ਜਸ਼ਨ ਮਨਾਉਂਦੇ ਹੋਏ ਝੰਡੇ ਨੂੰ ਸਾੜਨ ਦਾ ਦੋਸ਼ ਸੀ।

ਭਾਜਪਾ ਦੀ ਸ਼ਿਕਾਇਤ 'ਤੇ ਉਸ ਦੇ ਖਿਲਾਫ 6 ਜੂਨ 2024 ਨੂੰ ਥਾਣਾ ਸਦਰ-31 'ਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੇ ਇਸ ਮਾਮਲੇ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਕੌਂਸਲਰ ਜਸਵੀਰ ਸਿੰਘ ਲਾਡੀ ਦਾ ਪਿਛਲੇ ਸਾਲ 6 ਜੂਨ ਨੂੰ ਨਗਰ ਨਿਗਮ ਦੀ ਮੀਟਿੰਗ ਦੌਰਾਨ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨਾਲ ਵੀ ਝਗੜਾ ਹੋਇਆ ਸੀ। 

ਇਹ ਵੀ ਪੜ੍ਹੋ:  National Flag Rules: ਤਿਰੰਗਾ ਫਟਣ ਜਾਂ ਖਰਾਬ ਹੋਣ 'ਤੇ ਕੀ ਕਰਨਾ ਚਾਹੀਦਾ ਹੈ? ਜਾਣੋ ਕੀ ਕਹਿੰਦਾ ਹੈ ਫਲੈਗ ਕੋਡ

ਜਸਵੀਰ ਸਿੰਘ ਲਾਡੀ ਨੇ ਦੋਸ਼ ਲਾਇਆ ਸੀ ਕਿ ਕਿਰਨ ਖੇਰ ਨੇ ਸਦਨ ਵਿੱਚ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਉਸ ਨੇ ਸੰਸਦ ਮੈਂਬਰ 'ਤੇ ਆਪਣੀ ਭੈਣ ਨਾਲ ਬਦਸਲੂਕੀ ਕਰਨ ਦਾ ਦੋਸ਼ ਵੀ ਲਾਇਆ ਸੀ। ਉਨ੍ਹਾਂ ਇਸ ਸਬੰਧੀ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ, ਡੀਸੀ ਚੰਡੀਗੜ੍ਹ, ਘੱਟ ਗਿਣਤੀ ਕਮਿਸ਼ਨ, ਸਲਾਹਕਾਰ ਚੰਡੀਗੜ੍ਹ ਅਤੇ ਐਸਜੀਪੀਸੀ ਨੂੰ ਸ਼ਿਕਾਇਤ ਕੀਤੀ ਸੀ।

ਕੀ ਸੀ ਮਾਮਲਾ
ਭਾਜਪਾ ਵੱਲੋਂ ਸੈਕਟਰ-31 ਥਾਣੇ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ 4 ਜੂਨ 2024 ਦੀ ਸ਼ਾਮ ਨੂੰ ਵਾਰਡ ਨੰਬਰ 21 ਪਿੰਡ ਫੈਦਾ ਦੇ ਕੁਝ ਵਿਅਕਤੀਆਂ ਅਤੇ ਕੌਂਸਲਰ ਜਸਵੀਰ ਸਿੰਘ ਲਾਡੀ ਨੇ ਭਾਜਪਾ ਦਾ ਝੰਡਾ ਸਾੜ ਦਿੱਤਾ ਸੀ ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਨ੍ਹਾਂ ਵੱਲੋਂ ਕੁਝ ਖਤਰਨਾਕ ਪਟਾਕੇ ਵੀ ਫੂਕੇ ਗਏ ਹਨ, ਜਿਨ੍ਹਾਂ 'ਤੇ ਸ਼ਹਿਰ 'ਚ ਪਾਬੰਦੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਗਿਆ ਹੈ।

ਪੁਲਿਸ ਨੇ ਇਸ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਜਾਂਚ ਤੋਂ ਬਾਅਦ ਜਸਵੀਰ ਸਿੰਘ ਲਾਡੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 153-ਏ, 143, 149, 120-ਬੀ ਅਤੇ 505(2) ਤਹਿਤ ਮਾਮਲਾ ਦਰਜ ਕੀਤਾ ਗਿਆ।

 

Trending news