Trending Photos
Punjab Weather Update: ਪੰਜਾਬ-ਚੰਡੀਗੜ੍ਹ ਵਿੱਚ ਨਵੰਬਰ ਮਹਨੇ ਵਿੱਚ 99 ਫੀਸਦੀ ਘੱਟ ਬਾਰਿਸ਼ ਹੋਈ। ਜਿਸ ਕਾਰਨ ਇਸ ਨਵੰਬਰ ਮਹੀਨੇ ਠੰਡ ਵੀ ਘੱਟ ਰਹੀ ਹੈ। ਬੀਤੇ ਦਿਨ ਪੰਜਾਬ ਦੇ ਤਾਪਮਾਨ ਵਿੱਚ 1.2 ਡਿਗਰੀ ਅਤੇ ਚੰਡੀਗੜ੍ਹ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 2.6 ਡਿਗਰੀ ਘੱਟ ਸੀ। ਮੌਸਮ ਵਿਭਾਗ ਮੁਤਾਬਕ ਅੱਜ ਧੁੰਦ ਦਾ ਅਲਰਟ ਨਹੀਂ ਹੈ ਪਰ ਬੁੱਧਵਾਰ ਤੋਂ ਇਲਾਕੇ 'ਚ ਧੁੰਦ ਦਾ ਅਸਰ ਮੁੜ ਦੇਖਣ ਨੂੰ ਮਿਲੇਗਾ। ਪੰਜਾਬ ਵਿੱਚ ਰਾਤ ਸਮੇਂ ਹਲਕੀ ਠੰਢ ਦਾ ਅਹਿਸਾਸ ਹੋ ਰਿਹਾ ਹੈ ਪਰ ਧੁੰਦ ਤੋਂ ਅਜੇ ਰਾਹਤ ਹੈ। ਦਿਨ ਵੇਲੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਢ ਮਹਿਸੂਸ ਨਹੀਂ ਹੋ ਰਹੀ ਹੈ।
ਮੌਸਮ ਕੇਂਦਰ ਮੁਤਾਬਕ ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਆਮ ਨਾਲੋਂ ਬਹੁਤ ਘੱਟ ਹੋਈ ਹੈ। ਇਹੀ ਕਾਰਨ ਹੈ ਕਿ ਉੱਤਰੀ ਭਾਰਤ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿੰਦਾ ਹੈ। ਇਸ ਦੇ ਨਾਲ ਹੀ ਅਗਲੇ ਇੱਕ ਹਫ਼ਤੇ ਤੱਕ ਕਿਸੇ ਵੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ਵਿੱਚ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ 'ਚ ਤਾਪਮਾਨ 'ਚ ਮਾਮੂਲੀ ਗਿਰਾਵਟ ਆਵੇਗੀ ਪਰ ਮਾਹੌਲ ਖੁਸ਼ਕ ਰਹੇਗਾ।
ਚੰਡੀਗੜ੍ਹ ਵਿੱਚ ਹਵਾ ਗੁਣਵੱਤਾ ਅਜੇ ਵੀ ਖਰਾਬ ਚੱਲ ਰਹੀ ਹੈ। ਇੱਥੇ AQI ਖਤਰਨਾਕ ਪੱਧਰ 'ਤੇ ਬਣਿਆ ਹੋਇਆ ਹੈ, ਜਦੋਂ ਕਿ ਪੰਜਾਬ ਵਿੱਚ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 53 ਵਿੱਚ ਔਸਤ AQI 300 ਤੱਕ ਪਹੁੰਚ ਗਿਆ, ਜਦੋਂ ਕਿ ਸੈਕਟਰ 22 ਵਿੱਚ AQI 259 ਅਤੇ ਸੈਕਟਰ 25 ਵਿੱਚ AQI 236 ਤੱਕ ਪਹੁੰਚ ਗਿਆ।
ਪੰਜਾਬ ਦੀ ਹਵਾ ਸਾਫ਼ ਹੁੰਦੀ ਜਾ ਰਹੀ ਹੈ। ਕੁਝ ਹਫ਼ਤੇ ਪਹਿਲਾਂ ਅੰਮ੍ਰਿਤਸਰ ਦਾ AQI 300 ਨੂੰ ਪਾਰ ਕਰ ਰਿਹਾ ਸੀ, ਜੋ ਹੁਣ 118 ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਵਿੱਚ 117, ਜਲੰਧਰ ਵਿੱਚ 151, ਖੰਨਾ ਵਿੱਚ 191, ਲੁਧਿਆਣਾ ਵਿੱਚ 138, ਪਟਿਆਲਾ ਵਿੱਚ 184, ਰੂਪਨਗਰ ਵਿੱਚ 123 ਰਿਕਾਰਡ ਕੀਤੇ ਗਏ। ਇਸ ਦੇ ਨਾਲ ਹੀ ਮੰਡੀਗੜ੍ਹ ਸੂਬੇ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਜਿੱਥੇ AQI 207 ਦਰਜ ਕੀਤਾ ਗਿਆ।