Chandigarh News: ਇਸ ਸਿਖਲਾਈ ਵਿੱਚ ਸਿਹਤ ਵਿਭਾਗ, ਯੂ.ਟੀ., ਚੰਡੀਗੜ੍ਹ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਐਸ.ਐਮ.ਓ ਅਤੇ ਐਮ.ਓ ਇੰਚਾਰਜਾਂ, ਪੈਰਾਮੈਡੀਕਲ ਸਟਾਫ ਸਮੇਤ ਨਰਸਿੰਗ ਅਫਸਰ, ਲੈਬ ਟੈਕਨੀਸ਼ੀਅਨ, ਆਪ੍ਰੇਸ਼ਨ ਥੀਏਟਰ ਸਹਾਇਕ, ਰਿਸੈਪਸ਼ਨ ਕਾਊਂਟਰ ਦੇ ਕਰਮਚਾਰੀ ਅਤੇ ਸੁਰੱਖਿਆ ਸਟਾਫ਼ ਨੇ ਭਾਗ ਲਿਆ।
Trending Photos
Chandigarh News: ਸਰਕਾਰ ਨੇ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਨੇ ਅੱਗ ਦੀਆਂ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਅਤੇ ਸਟਾਫ ਨੂੰ ਆਫ਼ਤ ਦੀ ਤਿਆਰੀ (ਅੱਗ ਸੁਰੱਖਿਆ) ਲਈ ਜਾਗਰੂਕ ਕਰਨ ਲਈ 17.10.2023 ਨੂੰ ਇੱਕ ਜਾਗਰੂਕਤਾ ਸਿਖਲਾਈ ਅਤੇ ਮੌਕ ਡਰਿੱਲ ਦਾ ਆਯੋਜਨ ਕੀਤਾ।
ਇਸ ਸਿਖਲਾਈ ਵਿੱਚ ਸਿਹਤ ਵਿਭਾਗ, ਯੂ.ਟੀ., ਚੰਡੀਗੜ੍ਹ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਐਸ.ਐਮ.ਓ ਅਤੇ ਐਮ.ਓ ਇੰਚਾਰਜਾਂ, ਪੈਰਾਮੈਡੀਕਲ ਸਟਾਫ ਸਮੇਤ ਨਰਸਿੰਗ ਅਫਸਰ, ਲੈਬ ਟੈਕਨੀਸ਼ੀਅਨ, ਆਪ੍ਰੇਸ਼ਨ ਥੀਏਟਰ ਸਹਾਇਕ, ਰਿਸੈਪਸ਼ਨ ਕਾਊਂਟਰ ਦੇ ਕਰਮਚਾਰੀ ਅਤੇ ਸੁਰੱਖਿਆ ਸਟਾਫ਼ ਨੇ ਭਾਗ ਲਿਆ। ਸਿਖਲਾਈ ਅਸਲ ਵਿੱਚ ਸਾਰੇ ਭਾਗੀਦਾਰਾਂ ਨੂੰ ਅੱਗ ਸੁਰੱਖਿਆ ਉਪਕਰਨਾਂ ਅਤੇ ਖਾਸ ਕਰਕੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਅਤੇ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ।
ਇਹ ਵੀ ਪੜ੍ਹੋ: Chandigarh Fire News: PGI ਦੇ ਐਡਵਾਂਸ ਆਈ ਸੈਂਟਰ 'ਚ ਲੱਗੀ ਭਿਆਨਕ ਅੱਗ, ਬਚਾਅ ਕਾਰਜ ਸ਼ੁਰੂ
ਚੀਫ਼ ਫਾਇਰ ਅਫ਼ਸਰ, ਸੈਕਟਰ-17, ਚੰਡੀਗੜ੍ਹ ਦੀ ਟੀਮ ਨੇ ਸਿਖਲਾਈ ਦਿੱਤੀ ਅਤੇ ਹਸਪਤਾਲ ਦੇ ਅਹਾਤੇ ਵਿੱਚ ਸਾਵਧਾਨੀਆਂ ਵਰਤਣ ਅਤੇ ਅੱਗ ਲੱਗਣ ਦੀ ਸੂਰਤ ਵਿੱਚ ਕੀ ਕਰਨ ਅਤੇ ਨਾ ਕਰਨ ਅਤੇ ਹਸਪਤਾਲ ਦੀਆਂ ਇਮਾਰਤਾਂ ਵਿੱਚ ਬਚਣ ਦੇ ਰੂਟਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਫਾਇਰ ਅਫਸਰਾਂ ਦੁਆਰਾ ਅੱਗ ਬੁਝਾਉਣ ਵਾਲੇ ਯੰਤਰਾਂ ਦੀਆਂ ਕਿਸਮਾਂ ਅਤੇ ਕਿਸੇ ਵੀ ਅੱਗ ਲੱਗਣ ਦੀ ਸਥਿਤੀ ਵਿੱਚ ਉਹਨਾਂ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਇੱਕ ਲਾਈਵ ਪ੍ਰਦਰਸ਼ਨ ਕੀਤਾ ਗਿਆ।
ਦੱਸਣਯੋਗ ਹੈ ਕਿ ਬੀਤੇ ਦਿਨੀ ਸੋਮਵਾਰ ਸਵੇਰੇ ਕਰੀਬ 9:15 ਵਜੇ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੀ ਬੇਸਮੈਂਟ ਵਿੱਚ ਅੱਗ ਲੱਗ ਗਈ, ਸੀ ਜਿਸ ਨਾਲ ਹਫੜਾ-ਦਫੜੀ ਮਚ ਗਈ ਸੀ। ਹਸਪਤਾਲ ਵਿੱਚ ਸੱਤ ਦਿਨਾਂ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਸੀ। ਇਸ ਵਾਰ ਵੀ ਯੂਪੀਐਸ ਦੀ ਬੈਟਰੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਸੀ। ਬੇਸਮੈਂਟ 'ਚੋਂ ਧੂੰਆਂ ਨਿਕਲਦਾ ਦੇਖ ਕੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਫਾਇਰ ਸੇਫਟੀ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਫਾਇਰ ਅਲਾਰਮ ਵੱਜਣ ਕਾਰਨ ਸਾਰੇ ਡਾਕਟਰ ਅਤੇ ਸਟਾਫ ਚੌਕਸ ਹੋ ਗਏ ਸੀ। ਸੁਰੱਖਿਆ ਅਮਲੇ ਨੇ ਦੱਸਿਆ ਕਿ ਯੂਪੀਐਸ ਕਮਰੇ ਦੀ ਚਾਬੀ ਨਾ ਮਿਲਣ ਕਾਰਨ ਦਰਵਾਜ਼ਾ ਤੋੜ ਕੇ ਅੱਗ ’ਤੇ ਕਾਬੂ ਪਾਇਆ ਗਿਆ ਸੀ ਅਤੇ ਮਰੀਜ਼ਾਂ ਨੂੰ ਬਚਾਇਆ ਗਿਆ ਸੀ।