Chandigarh News: ਮੈਰਾਥਨ 'ਚ ਔਰਤਾਂ ਨੇ ਤੰਦਰੁਸਤੀ ਤੇ ਆਤਮਨਿਭਰਤਾ ਦਾ ਦਿੱਤਾ ਸੰਦੇਸ਼; ਸਾਰੀਆਂ ਨੇ ਪਾਈ ਸੀ ਲਾਲ ਸਾੜੀ
Advertisement
Article Detail0/zeephh/zeephh2146861

Chandigarh News: ਮੈਰਾਥਨ 'ਚ ਔਰਤਾਂ ਨੇ ਤੰਦਰੁਸਤੀ ਤੇ ਆਤਮਨਿਭਰਤਾ ਦਾ ਦਿੱਤਾ ਸੰਦੇਸ਼; ਸਾਰੀਆਂ ਨੇ ਪਾਈ ਸੀ ਲਾਲ ਸਾੜੀ

Chandigarh News: ਸਿਟੀ ਬਿਊਟੀਫੁੱਲ ਵਿੱਚ ਲੜਕੀਆਂ, ਬਜ਼ੁਰਗ ਔਰਤਾਂ ਤੇ ਬੱਚੀਆਂ ਨੇ ਲਾਲ ਸਾੜੀ ਪਾ ਕੇ ਉਤਸ਼ਾਹ ਨਾਲ ਮੈਰਾਥਨ ਵਿੱਚ ਹਿੱਸਾ ਲਿਆ।

Chandigarh News: ਮੈਰਾਥਨ 'ਚ ਔਰਤਾਂ ਨੇ ਤੰਦਰੁਸਤੀ ਤੇ ਆਤਮਨਿਭਰਤਾ ਦਾ ਦਿੱਤਾ ਸੰਦੇਸ਼; ਸਾਰੀਆਂ ਨੇ ਪਾਈ ਸੀ ਲਾਲ ਸਾੜੀ

Chandigarh News:  ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਸਿਟੀ ਬਿਊਟੀਫੁੱਲ ਵਿੱਚ ਲੜਕੀਆਂ, ਬਜ਼ੁਰਗ ਔਰਤਾਂ ਤੇ ਬੱਚੀਆਂ ਨੇ ਲਾਲ ਸਾੜੀ ਪਾ ਕੇ ਉਤਸ਼ਾਹ ਨਾਲ ਮੈਰਾਥਨ ਵਿੱਚ ਹਿੱਸਾ ਲਿਆ। ਵਿਸ਼ਵ ਮਹਿਲਾ ਦਿਵਸ ਮੌਕੇ ਸੈਕਟਰ-1 ਸਥਿਤ ਚੰਡੀਗੜ੍ਹ ਕਲੱਬ ਵਿੱਚ ਦ ਰਨ ਕਲੱਬ ਵੱਲੋਂ ਸਾੜੀ ਰਨ ਕਰਵਾਈ ਗਈ। ਇਸ ਮੁਕਾਬਲੇ ਵਿੱਚ ਹਰ ਵਰਗ ਦੀਆਂ ਔਰਤਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

ਦੌੜ ਵਿੱਚ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਨਾਰੀ ਬਿਹਤਰ ਤਰੀਕੇ ਨਾਲ ਘਰ ਤੋਂ ਚਲਾ ਸਕਦੀ ਹੈ ਅਤੇ ਸਾੜੀ ਵਿੱਚ ਕੰਮ ਕਰ ਸਕਦੀ ਹੈ। ਉਹ ਸਾੜੀ ਵਿੱਚ ਦੌੜ ਵੀ ਸਕਦੀਆਂ ਹਨ। ਉਥੇ ਔਰਤਾਂ ਨੇ ਇਹ ਵੀ ਦਿਖਾਇਆ ਕਿ ਉਹ ਆਪਣੇ ਕੰਮ ਅਤੇ ਸਿਹਤ ਨੂੰ ਲੈ ਕੇ ਕਿੰਨੀਆਂ ਸੁਚੇਤ ਰਹਿੰਦੀਆਂ ਹਨ।

ਇਸ ਰੇਸ ਵਿੱਚ 300 ਤੋਂ ਜ਼ਿਆਦਾ ਔਰਤਾਂ ਨੇ ਹਿੱਸਾ ਲਿਆ। ਇਨ੍ਹਾਂ ਦੇ ਨਾਲ ਬੱਚੀਆਂ ਅਤੇ ਬਜ਼ੁਰਗ ਵੀ ਸ਼ਾਮਲ ਹਨ। ਸਾਰਿਆਂ ਨੇ ਲਾਲ ਰੰਗ ਦੀ ਸਾੜੀ ਪਾਈਆਂ ਹੋਈਆਂ ਸਨ। ਅਯੋਜਕ ਪਵੀਲਾ ਬਾਲੀ ਨੇ ਦੱਸਿਆ ਕਿ ਬਜ਼ੁਰਗਾਂ ਨੇ ਨੌਜਵਾਨਾਂ ਨਾਲ ਕਦਮ ਨਾਲ ਕਦਮ ਮਿਲਾਇਆ ਹੈ।

ਦੌੜ ਵਿੱਚ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਜ਼ੁਰਗ ਔਰਤਾਂ ਅਤੇ ਛੋਟੀਆਂ ਬੱਚੀਆਂ ਰਹੀਆਂ। ਬਜ਼ੁਰਗ ਔਰਤਾਂ ਨੇ ਨੌਜਵਾਨਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਮੈਰਾਥਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਮੈਰਾਥਨ ਵਿੱਚ ਹਿੱਸਾ ਲੈਣ ਦਾ ਉਨ੍ਹਾਂ ਦਾ ਮਕਸਦ ਦੂਜੀ ਬਜ਼ੁਰਗ ਔਰਤਾਂ ਤੋਂ ਇਲਾਵਾ ਸਾਰਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਰਿਹਾ।

ਇਹ ਵੀ ਪੜ੍ਹੋ : Punjab News: ਸਰਕਾਰ ਵਪਾਰ ਮਿਲਣੀ ਦਾ ਵੱਡਾ ਅਸਰ- CM ਮਾਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ

ਬਜ਼ੁਰਗ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲਾਚਾਰ ਹੋ ਗਏ ਹੋ। ਖੁਦ ਨੂੰ ਤੰਦਰੁਸਤ ਰੱਖੋ ਅਤੇ ਤੁਸੀਂ ਕਿਸੇ ਉਪਰ ਨਿਰਭਰ ਨਹੀਂ ਰਹੋਗੇ। ਜੇਕਰ ਘਰ ਵਿੱਚ ਔਰਤ ਤੰਦਰੁਸਤ ਰਹੇਗੀ ਅਤੇ ਪੂਰਾ ਪਰਿਵਾਰ ਤੰਦਰੁਸਤ ਰਹੇਗਾ।

ਇਹ ਵੀ ਪੜ੍ਹੋ : Maha Shivratri 2024: ਵਿਸ਼ਵ ਨੂੰ ਜੋੜਨ ਦਾ ਤਿਉਹਾਰ ਮਹਾਸ਼ਿਵਰਾਤਰੀ, ਸ਼ਿਵ ਮੰਦਿਰ 'ਚ ਭਗਤਾਂ ਵਿੱਚ ਭਾਰੀ ਉਤਸ਼ਾਹ

Trending news