Chandigarh Weather: ਲੋਹੜੀ ਤੋਂ ਬਾਅਦ ਇੱਕ ਵਾਰ ਫਿਰ ਹੱਡਚੀਰਵੀਂ ਠੰਡ, ਵਿਜੀਬਿਲਟੀ ਜ਼ੀਰੋ, ਡਿੱਗ ਰਿਹਾ ਕੋਰਾ
Trending Photos
Chandigarh Weather: ਲੋਹੜੀ ਤੋਂ ਬਾਅਦ ਇਕ ਵਾਰ ਫਿਰ ਠੰਡ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਸੀਤ ਲਹਿਰ ਵੱਗਣ ਕਰਕੇ ਲੋਕਾਂ ਨੂੰ ਸਫਰ ਕਰਨ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ਉੱਤੇ ਦੋ ਪਈਆ ਵਹੀਕਲ ਚਾਲਕ ਅਤੇ ਚਾਰ ਰੁਪਈਆ ਵਹੀਕਲ ਚਾਲਕਾਂ ਨੂੰ ਜਿਆਦਾ ਧੁੰਦ ਅਤੇ ਘੱਟ ਵਿਜੀਬਿਲਟੀ ਹੋਣ ਕਰਕੇ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਹਨ।
ਚੰਡੀਗੜ੍ਹ ਦੇ (Chandigarh Weather) ਆਸੇ ਪਾਸੇ ਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਹੀ ਧੁੰਦ ਦੇ ਨਾਲ ਨਾਲ ਕੋਰਾ ਵੀ ਤਰੇਲ ਦੀ ਮਾਤਰਾ ਦੇ ਵਿੱਚ ਸੜਕਾਂ ਤੇ ਪੈਂਦਾ ਹੋਇਆ ਦਿਖਾਈ ਦਿੱਤਾ ਲੁਧਿਆਣਾ ਚੰਡੀਗੜ੍ਹ ਰੋਪੜ ਚੰਡੀਗੜ੍ਹ ਹਾਈਵੇ ਤੇ ਵਿਜੀਬਿਲਟੀ ਜ਼ੀਰੋ ਅਤੇ ਕੋਰਾ ਕਾਫੀ ਮਾਤਰਾ ਦੇ ਵਿੱਚ ਸੀ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਕੋਹਰਾ ਡਿੱਗ ਰਿਹਾ ਹੈ। ਸੜਕਾਂ ਉੱਤ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ। ਸੜਕਾਂ ਉੱਤ ਵਾਹਨਾਂ ਦੀਆਂ ਲਾਈਟਾਂ ਨਾਲ ਅੱਗੇ ਦਾ ਰਸਤਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: Punjab Weather Update: ਸ਼ਿਮਲਾ ਬਣਿਆ ਪੰਜਾਬ, ਅੱਜ ਪੈ ਰਿਹਾ ਕੋਹਰਾ, ਸੜਕਾਂ ਉੱਤੇ ਵਿਜ਼ੀਬਿਲਟੀ ਜ਼ੀਰੋ, ਆਰੇਂਜ ਅਲਰਟ
ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਚੰਡੀਗੜ੍ਹ 'ਚ (Chandigarh Weather) ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ।
ਚੰਡੀਗੜ੍ਹ ਵਿੱਚ (Chandigarh Weather) ਮੌਸਮ ਵਿਭਾਗ ਨੇ ਇੱਕ ਵਾਰ ਫਿਰ ਅਗਲੇ ਦੋ ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਚਾਨਕ ਖਰਾਬ ਮੌਸਮ ਕਾਰਨ ਦਿਨ ਦਾ ਤਾਪਮਾਨ ਅਚਾਨਕ 6 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਠੰਢ ਦਾ ਨਵਾਂ ਦੌਰ ਆਉਣ ਵਾਲਾ ਹੈ ਜਿਸ ਵਿੱਚ ਧੁੰਦ ਛਾਈ ਰਹੇਗੀ ਅਤੇ ਤਾਪਮਾਨ ਵਿੱਚ ਗਿਰਾਵਟ ਵੀ ਦੇਖਣ ਨੂੰ ਮਿਲੇਗੀ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ।
ਮੌਸਮ 'ਚ ਅਚਾਨਕ ਆਈ ਤਬਦੀਲੀ ਕਾਰਨ ਰੇਲ ਆਵਾਜਾਈ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਲੰਬੀ ਦੂਰੀ ਦੀਆਂ ਟਰੇਨਾਂ ਲਗਾਤਾਰ ਲੇਟ ਹੋ ਰਹੀਆਂ ਹਨ। ਧੁੰਦ ਅਤੇ ਧੁੰਦ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਸ਼ਤਾਬਦੀ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ 2 ਘੰਟੇ ਦੇਰੀ ਨਾਲ ਰਵਾਨਾ ਹੋਈ। ਕਾਲਕਾ ਮੇਲ ਤੈਅ ਸਮੇਂ ਤੋਂ 5 ਘੰਟੇ 10 ਮਿੰਟ ਦੇਰੀ ਨਾਲ ਚੰਡੀਗੜ੍ਹ ਪਹੁੰਚੀ। ਚੰਡੀਗੜ੍ਹ ਬਾਂਦਰਾ 4 ਘੰਟੇ ਦੀ ਦੇਰੀ ਨਾਲ ਪਹੁੰਚਿਆ। ਚੰਡੀਗੜ੍ਹ ਲਖਨਊ 30 ਮਿੰਟ ਦੀ ਦੇਰੀ ਨਾਲ ਇੱਥੇ ਪਹੁੰਚ ਸਕਿਆ।
ਇਹ ਵੀ ਪੜ੍ਹੋ: Republic Day Parade: ਗਣਤੰਤਰ ਦਿਵਸ ਪਰੇਡ ਰਿਹਰਸਲ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਦਿਲੀ ਪੁਲਿਸ ਦਾ ਰੂਟ ਪਲਾਨ