Chandigarh News: ਅਜ਼ਾਦੀ ਦਿਹਾੜਾ ਮਨਾਉਣ ਲਈ ਸਾਈਕਲ ਯਾਤਰਾ ਰਾਹੀਂ ਚੰਡੀਗੜ੍ਹ ਤੋਂ ਬੱਚੇ ਤੇ ਨੌਜਵਾਨ ਵਾਹਗਾ ਬਾਰਡਰ ਲਈ ਰਵਾਨਾ ਹੋਏ ਹਨ।
Trending Photos
Chandigarh News: ਦੇਸ਼ ਅਜ਼ਾਦੀ ਦਾ 76ਵਾਂ ਦਿਹਾੜਾ ਮਨਾਉਣ ਜਾ ਰਿਹਾ ਹੈ। ਜਿਥੇ 13 ਤੋਂ 15 ਅਗਸਤ ਹਰ ਘਰ ਤਿਰੰਗਾ ਮੁਹਿੰਮ ਵੀ ਚੱਲ ਰਹੀ ਹੈ ਉਥੇ ਹੀ ਹਰ ਕੋਈ ਅਜ਼ਾਦੀ ਦਿਹਾੜੇ ਦੇ ਜਸ਼ਨ ਮਨਾ ਰਿਹਾ ਹੈ। ਚੰਡੀਗੜ੍ਹ ਤੋਂ ਇਕ ਸਾਇਕਲਿਸਟ ਦਾ ਗਰੁੱਪ ਇਸ ਵਾਰ ਵਾਹਗਾ ਬਾਰਡਰ ਤੇ ਅਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਿਲ ਹੋਣ ਲਈ ਇਕ ਸਾਈਕਲ ਯਾਤਰਾ ਕੱਢ ਰਿਹਾ ਹੈ।
ਅੱਜ ਸਵੇਰੇ 4 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਈ ਇਸ ਸਾਈਕਲ ਰੈਲੀ 12 ਵਜੇ ਦੇ ਕਰੀਬ ਲੁਧਿਆਣਾ ਪੁੱਜੀ। ਅੱਜ ਇਹ ਸਾਇਕਲਿਸਟ ਜਲੰਧਰ ਰੁਕਣ ਤੋਂ ਬਾਅਦ ਸਵੇਰੇ ਫਿਰ ਅੰਮ੍ਰਿਤਸਰ ਵਾਹਗਾ ਬਾਰਡਰ ਪੁੱਜਣਗੇ। ਇਸ ਗਰੁੱਪ ਵਿੱਚ ਬੱਚੇ ਤੇ ਨੌਜਵਾਨ ਵੀ ਸ਼ਾਮਿਲ ਹਨ। 9 ਸਾਲ ਤੋਂ ਲੈਕੇ 45 ਸਾਲ ਤੱਕ ਦੇ ਮੈਂਬਰ ਇਸ ਗਰੁੱਪ ਵਿੱਚ ਸ਼ਾਮਿਲ ਹਨ।
ਬੱਚੇ ਵੀ ਵੱਡਿਆਂ ਦੇ ਨਾਲ 260 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ। ਇਨ੍ਹਾਂ ਮੁੱਖ ਮੰਤਵ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਇਹ ਯਾਤਰਾ ਵਾਹਗਾ ਬਾਰਡਰ ਜਾ ਕੇ ਬੀਐਸਐੱਫ ਦੇ ਜਵਾਨਾਂ ਦੇ ਨਾਲ ਅਜ਼ਾਦੀ ਦੇ ਜਸ਼ਨ ਮਨਾਉਣਗੇ। ਯਾਤਰਾ ਵਿੱਚ ਸ਼ਾਮਿਲ ਵਿਕਰਾਂਤ ਸ਼ਰਮਾ ਨੇ ਦੱਸਿਆ ਕਿ ਇਹ ਤੀਜੀ ਯਾਤਰਾ ਹੈ। ਇਸ ਤੋਂ ਪਹਿਲਾਂ ਕੁੱਲੂ ਤੋਂ ਅਟਲ ਟਨਲ ਤੱਕ 10 ਹਜ਼ਾਰ ਫੁੱਟ ਦੀ ਚੜ੍ਹਾਈ ਕੀਤੀ ਸੀ ਉਸ ਤੋਂ ਪਹਿਲਾਂ ਉਹ ਚੰਡੀਗੜ੍ਹ ਤੋਂ ਹੁਸੈਨੀਵਾਲਾ ਬਾਰਡਰ ਫਿਰੋਜ਼ਪੁਰ ਗਏ ਸਨ।
ਇਹ ਵੀ ਪੜ੍ਹੋ : Mohalla Clinic News: ਪੰਜਾਬੀਆਂ ਨੂੰ ਮਿਲੇਗੀ ਅੱਜ 76 ਮੁਹੱਲਾ ਕਲੀਨਿਕਾਂ ਦੀ ਸੌਗਾਤ, 'ਆਮ ਆਦਮੀ ਕਲੀਨਿਕ' ਦੀਆਂ ਵੇਖੋ ਤਸਵੀਰਾਂ
ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਲੋਕਾਂ ਨੂੰ ਪ੍ਰਦੂਸ਼ਣ, ਪੈਟਰੋਲ ਤੇ ਡੀਜ਼ਲ ਤੋਂ ਵੀ ਅਜ਼ਾਦੀ ਦਿਵਾਉਣਾ ਹੈ ਤਾਂ ਕਿ ਸਾਈਕਲ ਨੂੰ ਵੱਧ ਤੋਂ ਵੱਧ ਪ੍ਰਫੁਲੱਤ ਕੀਤਾ ਜਾ ਸਕੇ। ਇਸ ਮੌਕੇ ਸਾਈਕਲ ਚਲਾਉਣ ਵਾਲੇ ਬੱਚਿਆਂ ਨੇ ਦੱਸਿਆ ਕਿ ਉਹ ਖੁਸ਼ ਹਨ। ਉਨ੍ਹਾਂ ਵਿੱਚ ਦੇਸ਼ ਭਾਵਨਾ ਜਾਗੀ ਹੈ। ਬੱਚਿਆਂ ਨੇ ਕਿਹਾ ਕਿ ਉਹ ਰਸਤੇ ਵਿੱਚ ਥੋੜ੍ਹੀ ਦੇਰ ਲਈ ਹੀ ਰੁਕਦੇ ਹਨ। ਨਾਲ ਉਨ੍ਹਾਂ ਦੇ ਮੈਡੀਕਲ ਕਿੱਟ ਵੀ ਹੁੰਦੀ ਹੈ ਤਾਂ ਜੋ ਸੱਟ ਲੱਗਣ ਦੀ ਸੂਰਤ ਵਿੱਚ ਉਹ ਆਪਣਾ ਇਲਾਜ ਕਰ ਸਕਣ।
ਇਹ ਵੀ ਪੜ੍ਹੋ : Himachal Pradesh Cloudburst news: ਮੀਂਹ ਦਾ ਕਹਿਰ ਜਾਰੀ, ਮੰਡੀ 'ਚ ਫਟਿਆ ਬੱਦਲ; ਘਰਾਂ ਵਿੱਚ ਫ਼ਸੇ ਲੋਕ, ਵੇਖੋ ਤਸਵੀਰਾਂ