Haryana News: ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓਮਪ੍ਰਕਾਸ਼ ਧਨਖੜ ਦੇ ਪੁੱਤਰ 'ਤੇ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।
Trending Photos
Haryana News: ਹਰਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਓਮਪ੍ਰਕਾਸ਼ ਧਨਖੜ ਦੇ ਪੁੱਤਰ 'ਤੇ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। 2 ਗੱਡੀਆਂ 'ਚ ਆਏ ਬਦਮਾਸ਼ਾਂ ਨੇ ਉਸ ਦੇ ਸਿਰ 'ਤੇ ਬੇਸਬਾਲ ਬੈਟ ਨਾਲ ਵਾਰ ਕਰ ਦਿੱਤੇ। ਜਿਸ ਕਾਰਨ ਆਸ਼ੂਤੋਸ਼ ਧਨਖੜ ਜ਼ਖਮੀ ਹੋ ਗਿਆ। ਸੜਕ 'ਤੇ ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਆਸ਼ੂਤੋਸ਼ ਧਨਖੜ ਨੇ ਤੁਰੰਤ ਪਰਿਵਾਰ ਤੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ।
ਇਸ ਤੋਂ ਬਾਅਦ ਪਰਿਵਾਰ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਓਪੀ ਧਨਖੜ ਖੁਦ ਆਪਣੇ ਬੇਟੇ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ 6 ਜਨਰਲ ਹਸਪਤਾਲ ਲੈ ਗਏ। ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸਾਕੇਤ ਕੁਮਾਰ, ਸਿਵਲ ਸਰਜਨ ਡਾ. ਮੁਕਤਾ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ।
ਡੀਸੀਪੀ ਕ੍ਰਾਈਮ ਮੁਕੇਸ਼ ਮਲਹੋਤਰਾ ਨੇ ਤਿੰਨੋਂ ਕ੍ਰਾਈਮ ਯੂਨਿਟਾਂ ਅਤੇ ਸੈਕਟਰ 14 ਦੀ ਪੁਲੀਸ ਨੂੰ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਦੀ ਟੀਮ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੰਟਰੋਲ ਰੂਮ ਵਿੱਚ ਘਟਨਾ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਇਹ ਹਮਲਾ ਘਰ ਤੋਂ ਕਰੀਬ 200 ਮੀਟਰ ਦੀ ਦੂਰੀ 'ਤੇ ਹੋਇਆ
ਪ੍ਰਾਪਤ ਜਾਣਕਾਰੀ ਅਨੁਸਾਰ ਓਪੀ ਧਨਖੜ ਪੁੱਤਰ ਆਸ਼ੂਤੋਸ਼ ਆਪਣੀ ਕਾਰ ਵਿੱਚ ਸੈਕਟਰ-12-ਏ ਰੈਲੀ ਚੌਕ ਤੋਂ ਸੈਕਟਰ-14 ਸਥਿਤ ਆਪਣੇ ਘਰ ਵੱਲ ਜਾ ਰਿਹਾ ਸੀ। ਘਰ ਤੋਂ ਕਰੀਬ 200 ਮੀਟਰ ਪਹਿਲਾਂ ਸਾਹਮਣੇ ਤੋਂ ਇੱਕ ਕਾਰ ਨੇ ਓਵਰਟੇਕ ਕੀਤਾ। ਆਸ਼ੂਤੋਸ਼ ਦੀ ਕਾਰ ਦੇ ਪਿੱਛੇ ਇੱਕ ਕਾਰ ਖੜ੍ਹੀ ਕਰ ਦਿੱਤੀ। ਦੋਵਾਂ ਗੱਡੀਆਂ ਵਿੱਚੋਂ ਅੱਧੀ ਦਰਜਨ ਦੇ ਕਰੀਬ ਲੜਕੇ ਉਤਰੇ। ਜਿਨ੍ਹਾਂ ਨੇ ਆਸ਼ੂਤੋਸ਼ ਦੀ ਕੁੱਟਮਾਰ ਕੀਤੀ। ਭੀੜ ਇਕੱਠੀ ਹੁੰਦੀ ਦੇਖ ਕੇ ਮੁਲਜ਼ਮ ਆਪਣੀਆਂ ਗੱਡੀਆਂ 'ਚ ਮੌਕੇ ਤੋਂ ਫਰਾਰ ਹੋ ਗਏ।
ਆਸ਼ੂਤੋਸ਼ ਧਨਖੜ ਦੇ ਸਿਰ ਦਾ ਸਿਟੀ ਸਕੈਨ ਅਤੇ ਐਕਸਰੇ ਕੀਤਾ ਗਿਆ ਹੈ। ਆਸ਼ੂਤੋਸ਼ ਦੇ ਸਿਰ 'ਤੇ ਪੱਟੀ ਬੰਨ੍ਹ ਦਿੱਤੀ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸਾਕੇਤ ਕੁਮਾਰ, ਸਿਵਲ ਸਰਜਨ ਡਾ: ਮੁਕਤਾ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ।
ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਸਾਕੇਤ ਕੁਮਾਰ, ਸਿਵਲ ਸਰਜਨ ਡਾ: ਮੁਕਤਾ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ | ਡੀਸੀਪੀ ਕ੍ਰਾਈਮ ਮੁਕੇਸ਼ ਮਲਹੋਤਰਾ ਨੇ ਤਿੰਨੋਂ ਕ੍ਰਾਈਮ ਯੂਨਿਟਾਂ ਅਤੇ ਸੈਕਟਰ 14 ਦੀ ਪੁਲੀਸ ਨੂੰ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲੀਸ ਦੀ ਟੀਮ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੰਟਰੋਲ ਰੂਮ ਵਿੱਚ ਘਟਨਾ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।