Punjab Diwali 2024 Live Updates: ਦੇਸ਼ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਦੀਵਾਲੀ, PM ਮੋਦੀ ਸਮੇਤ ਸਿਆਸੀ ਲੀਡਰਾਂ ਨੇ ਟਵੀਟ ਕਰ ਦਿੱਤੀ ਵਧਾਈ
Advertisement
Article Detail0/zeephh/zeephh2495612

Punjab Diwali 2024 Live Updates: ਦੇਸ਼ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਦੀਵਾਲੀ, PM ਮੋਦੀ ਸਮੇਤ ਸਿਆਸੀ ਲੀਡਰਾਂ ਨੇ ਟਵੀਟ ਕਰ ਦਿੱਤੀ ਵਧਾਈ

Diwali 2024 Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।ਇਸ ਤਿਉਹਾਰ ਦੌਰਾਨ ਲੋਕ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ, ਹਰ ਕੋਨੇ ਨੂੰ ਲਾਈਟਾਂ, ਦੀਵਿਆਂ, ਦੀਵੇ, ਫੁੱਲਾਂ, ਰੰਗੋਲੀ ਅਤੇ ਮੋਮਬੱਤੀਆਂ ਨਾਲ ਸਜਾਉਂਦੇ ਹਨ। ਪਰਿਵਾਰ ਵੀ ਲਕਸ਼ਮੀ ਦੀ ਪੂਜਾ ਕਰਦੇ ਹਨ ਅਤੇ ਦੌਲਤ ਦੀ ਦੇਵੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਸਿਹਤ, ਦੌਲਤ ਅਤੇ ਖੁਸ਼ਹਾਲੀ ਬਖਸ਼ਣ।

 

Punjab Diwali 2024 Live Updates: ਦੇਸ਼ 'ਚ ਧੂਮਧਾਮ ਨਾਲ ਮਨਾਈ ਜਾ ਰਹੀ ਦੀਵਾਲੀ,  PM ਮੋਦੀ ਸਮੇਤ ਸਿਆਸੀ ਲੀਡਰਾਂ ਨੇ ਟਵੀਟ ਕਰ ਦਿੱਤੀ ਵਧਾਈ
LIVE Blog

Diwali 2024 Live Updates: ਦੀਵਾਲੀ ਦੁਨੀਆ ਭਰ ਦੇ ਹਿੰਦੂਆਂ ਦੁਆਰਾ ਮਨਾਏ ਜਾਣ ਵਾਲੇ ਸਭ ਤੋਂ ਵੱਡੇ ਅਤੇ ਸ਼ੁਭ ਤਿਉਹਾਰਾਂ ਵਿੱਚੋਂ ਇੱਕ ਹੈ। ਰੋਸ਼ਨੀ ਦਾ ਤਿਉਹਾਰ ਸ਼ਾਂਤੀ ਅਤੇ ਅਨੰਦ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਅਤੇ ਹਰ ਦਿਨ ਹਨੇਰੇ ਉੱਤੇ ਰੌਸ਼ਨੀ ਦਾ ਪ੍ਰਤੀਕ ਹੈ। ਇਹ ਸਭ ਤੋਂ ਪ੍ਰਤੀਕਾਤਮਕ ਹਿੰਦੂ ਤਿਉਹਾਰਾਂ ਵਿੱਚੋਂ ਇੱਕ ਹੈ, ਅਤੇ ਦੇਸ਼ ਦੇ ਸਾਰੇ ਭਾਈਚਾਰੇ ਇਸਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਸ ਤਿਉਹਾਰ ਦੌਰਾਨ ਲੋਕ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ, ਹਰ ਕੋਨੇ ਨੂੰ ਲਾਈਟਾਂ, ਦੀਵਿਆਂ, ਦੀਵੇ, ਫੁੱਲਾਂ, ਰੰਗੋਲੀ ਅਤੇ ਮੋਮਬੱਤੀਆਂ ਨਾਲ ਸਜਾਉਂਦੇ ਹਨ। ਪਰਿਵਾਰ ਵੀ ਲਕਸ਼ਮੀ ਦੀ ਪੂਜਾ ਕਰਦੇ ਹਨ ਅਤੇ ਦੌਲਤ ਦੀ ਦੇਵੀ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਸਿਹਤ, ਦੌਲਤ ਅਤੇ ਖੁਸ਼ਹਾਲੀ ਬਖਸ਼ਣ।

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Diwali 2024 Live Updates

 

 

31 October 2024
15:30 PM

ਡੀਜੀਪੀ ਟਵੀਟ

15:12 PM

ਹਰਮੀਤ ਕਾਲਕਾ ਨੂੰ ਕੇਂਦਰ ਦੀਆਂ ਡਾਇਰੈਕਸ਼ਨਾਂ ਤੇ ਕੰਮ ਕਰਨਾ ਪੈਂਦਾ ਹੈ ( ਹਰਜਿੰਦਰ ਧਾਮੀ ਐੱਸ ਜੀ ਪੀ ਸੀ ਪ੍ਰਧਾਨ )

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਜਿੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ , ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਆਉਣ ਵਾਲੇ ਮਾਮਲਿਆਂ ਨੂੰ ਪਹਿਲਾਂ ਵਿਚਾਰਨ ਲਈ 11 ਮੈਂਬਰੀ ਬੋਰਡ ਬਣਾਏ ਜਾਣ ਤੇ ਸਵਾਲ ਚੁੱਕ ਰਹੇ ਹਨ ਉਨ੍ਹਾਂ ਕੋਲ ਇਹ ਸਵਾਲ ਚੁੱਕਣ ਦਾ ਕੋਈ ਅਧਿਕਾਰ ਨਹੀਂ। ਧਾਮੀ ਨੇ ਕਾਲਕਾ ਦੇ ਬਿਆਨ ਤੇ ਅੱਜ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰਾਂ ਤੇ ਕੋਈ ਹਮਲਾ ਨਹੀਂ ਕਰ ਸਕਦਾ। ਧਾਮੀ ਨੇ ਕਿਹਾ ਕਿ ਮੈਨੂੰ ਕਿਸੇ ਤੋ ਕੋਈ ਡਾਇਰੈਕਸ਼ਨ ਨਹੀਂ ਲੈਣੀ ਪੈਂਦੀ ਤੇ ਮੈਂ ਗੁਰੂ ਪੰਥ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹਰ ਕਾਰਜ ਕਰਦਾ ਹਾਂ ਪਰੰਤੂ ਦੂਜੇ ਪਾਸੇ ਹਰਮੀਤ ਸਿੰਘ ਕਾਲਕਾ ਕੇਂਦਰ ਦੀਆਂ ਡਾਇਰੈਕਸ਼ਨਾਂ ਤੇ ਕੰਮ ਕਰਨਾ ਪੈਂਦਾ ਹੈ। ਉਹਨਾਂ ਤਿੱਖੇ ਲਹਿਜੇ ਵਿੱਚ ਹਰਮੀਤ ਸਿੰਘ ਕਾਲਕਾ ਨੂੰ ਚੇਤਾਵਨੀ ਦਿੱਤੀ ਕਿ ਅਜਿਹੀ ਗਲਤ ਬਿਆਨਬਾਜ਼ੀ ਕਰਨ ਤੋਂ ਓਹ ਗਰੇਜ਼ ਕਰਨ ਤੇ ਸਿੱਖ ਪੰਥ ਵਿੱਚ ਕੋਈ ਨਵਾਂ ਬਖੇੜਾ ਖੜਾ ਨਾ ਕਰਨ। ਉਹਨਾਂ ਕਿਹਾ ਕਿ ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਕੋਈ ਵੀ  ਸੱਚਾ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਧਿਕਾਰਾਂ ਨੂੰ ਖਤਮ ਕਰਨ ਬਾਰੇ ਨਹੀਂ ਸੋਚ ਸਕਦਾ।

15:11 PM

ਪੰਜਾਬ ਦੇ ਮਾਲ ਤੇ ਮੁੜ ਵਸੇਬਾ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਜਲ ਸਪਲਾਈ ਮੰਤਰੀ ਸ. ਹਰਦੀਪ ਸਿੰਘ ਮੁੰਡੀਆ ਨੇ ਸੂਬਾ ਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। 

ਕੈਬਨਿਟ ਮੰਤਰੀ ਸ ਮੁੰਡੀਆ ਨੇ ਸੂਬਾ ਵਾਸੀਆਂ ਦੇ ਨਾਮ ਵਧਾਈ ਸੰਦੇਸ਼ ਵਿੱਚ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਪਰਮਾਤਮਾ ਅੱਗੇ ਅਰਜੋਈ ਕੀਤੀ ਹੈ ਕਿ ਰੌਸ਼ਨੀਆਂ ਦਾ ਤਿਉਹਾਰ ਸੂਬਾ ਵਾਸੀਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਉਨ੍ਹਾਂ ਦੀ ਜ਼ਿੰਦਗੀ ਹੋਰ ਰੌਸ਼ਨ ਹੋਵੇ।

14:04 PM

ਦੀਵਾਲੀ ਮੌਕੇ ਵੀ ਕਿਸਾਨਾਂ ਦਾ ਪੱਕਾ ਮੋਰਚਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫਤਰ ਲਹਿਰਾਗਾਗਾ ਬਾਹਰ ਲਗਾਤਾਰ ਜਾਰੀ 
18 ਅਕਤੂਬਰ ਤੋਂ ਪੱਕਾ ਮੋਰਚਾ ਕੀਤਾ ਸੀ ਸ਼ੁਰੂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਕੀਤੀ ਸ਼ਿਰਕਤ 

ਜੋਗਿੰਦਰ ਉਗਰਾਹਾ ਨੇ ਕਿਹਾ ਇਹ ਧਰਨਾ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਚੱਲ ਰਿਹਾ ਜੋ ਕਿ ਸਰਕਾਰ ਅਜੇ ਤੱਕ ਪੂਰਾ ਨਹੀਂ ਕਰ ਸਕੀ 
ਜੋਗਿੰਦਰ ਉਗਰਾਹਾਂ ਨੇ ਕਿਹਾ ਸਰਕਾਰਾਂ ਦੀ ਨੀਤੀ ਅਤੇ ਨੀਅਤ ਦੋਨਾਂ 'ਚ ਫਰਕ , ਉਹਨਾਂ ਨੇ ਕਿਹਾ ਕੇਂਦਰ ਸਰਕਾਰ ਨੇ ਐਫਸੀਆਈ ਨੂੰ ਵਾਪਸ ਬੁਲਾ ਲਿਆ ਅਤੇ ਪੰਜਾਬ ਦੀਆਂ ਏਜੰਸੀਆਂ ਤੇ ਪ੍ਰੈਸ਼ਰ ਬਣਾ ਕੇ ਖਰੀਦਨੀ ਕਰਵਾ ਰਹੀ ਤੇ ਪੰਜਾਬ ਸਰਕਾਰ ਉਹਨਾਂ ਦੀਆਂ ਲੀਹਾਂ ਤੇ ਚੱਲ ਰਹੀ ਹੈ। 

ਪਰਾਲੀ ਦੇ ਮੁੱਦੇ ਤੇ ਜੋਗਿੰਦਰ ਉਗਰਾਹਾਂ ਨੇ ਕਿਹਾ ਕਿਸਾਨ ਪਹਿਲਾ ਨਾਲੋਂ ਹੋਏ ਨੇ ਜਾਗਰੂਕ ਜੇਕਰ ਪੰਜਾਬ ਸਰਕਾਰ ਖੇਤਾਂ ਚੋਂ ਪਰਾਲੀ ਚੁੱਕ ਲੈਂਦੀ ਹੈ ਤਾਂ ਕਿਸਾਨ ਨਹੀਂ ਲਗਾਉਣਗੇ ਅੱਗ 

12:53 PM

ਪੰਜਾਬ ਸਰਕਾਰ ਦੇ ਵੱਲੋਂ ਅੱਜ ਮੁਲਾਜ਼ਮਾਂ ਦੇ ਡੀਏ ਵਿੱਚ 4 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ।

ਇਸ ਬਾਰੇ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਹੁਣ ਮੁਲਾਜ਼ਮਾਂ ਨੂੰ 42% ਡੀਏ ਦਾ ਲਾਭ ਮਿਲੇਗਾ।

12:00 PM

ਦੀਵਾਲੀ ਦੇ ਸ਼ੁਭ ਮੌਕੇ 'ਤੇ ਚੰਡੀਗੜ੍ਹ 'ਚ ਲੱਖਾਂ ਲੋਕ ਗੋਬਰ ਅਤੇ ਹਵਨ ਸਮੱਗਰੀ ਤੋਂ ਬਣੇ ਦੀਵੇ ਆਪਣੇ ਘਰਾਂ 'ਚ ਲੈ ਕੇ ਜਾ ਰਹੇ ਹਨ।

ਚੰਡੀਗੜ੍ਹ ਦੇ ਸੈਕਟਰ 45 ਵਿੱਚ ਗਊ ਸ਼ੈੱਡ ਚਲਾਉਣ ਵਾਲੀ ਗੌਰੀ ਸ਼ੰਕਰ ਸੇਵਾ ਸੰਸਥਾ ਦੇ ਵਿਨੋਦ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੀਵਿਆਂ ਵਿੱਚ ਹਵਨ ਸਮੱਗਰੀ, ਨਿੰਮ ਦੇ ਪੱਤੇ, ਗੁੜ, ਲੁਬਾਵ, ਪੀਲੀ ਸਰ੍ਹੋਂ ਆਦਿ ਸ਼ਾਮਿਲ ਕੀਤੇ ਜਾਂਦੇ ਹਨ ਲੋਕਾਂ ਵੱਲੋਂ ਹਰ ਰੋਜ਼ ਭਗਵਾਨ ਨੂੰ ਚੜ੍ਹਾਏ ਫੁੱਲ ਅਤੇ ਹੋਰ ਸਮੱਗਰੀ ਵੀ ਇਸ ਵਿੱਚ ਪਾਈ ਜਾਂਦੀ ਹੈ।
-ਇੱਥੇ ਇੱਕ ਮਾਂ ਆਪਣੇ ਘਰ ਦੀਵਾਲੀ ਮਨਾਉਣ ਲਈ ਅਮਰੀਕਾ ਤੋਂ ਚੰਡੀਗੜ੍ਹ ਆਈ ਸੀ, ਉਸ ਨੇ ਦੱਸਿਆ ਕਿ ਉਹ ਵਿਸ਼ੇਸ਼ ਤੌਰ 'ਤੇ ਗੌਮਾਤਾ ਦੇ ਦੀਵੇ ਲੈਣ ਆਈ ਹੈ ਅਤੇ ਉਹ ਇਹ ਦੀਵੇ ਅਮਰੀਕਾ ਤੋਂ ਲੈ ਕੇ ਜਾਵੇਗੀ।
-ਸੁਮਿਤ ਸ਼ਰਮਾ ਨੇ ਦੱਸਿਆ ਕਿ ਮਾਂ ਗਾਂ ਦੇ ਗੋਬਰ ਵਿੱਚ ਦੇਵੀ ਲਕਸ਼ਮੀ ਦੀ ਗੱਲ ਹੈ ਕਿ ਹਿੰਦੂ ਧਰਮ ਵਿੱਚ ਗਾਂ ਦੇ ਗੋਹੇ ਨੂੰ ਪੂਰੀ ਤਰ੍ਹਾਂ ਨਾਲ ਸ਼ੁੱਧ ਮੰਨਿਆ ਜਾਂਦਾ ਹੈ।

10:52 AM

ਤਿਉਹਾਰਾਂ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ ਵੱਖ ਥਾਵਾਂ ਦੀ ਚੈਕਿੰਗ - ਡੀਐਸਪੀ ਰਾਜ ਕੁਮਾਰ
ਦਿਵਾਲੀ ਦੇ ਤਿਉਹਾਰ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਏ ਡੀਐਸਪੀ ਬਸੀ ਪਠਾਣਾ ਰਾਜ ਕੁਮਾਰ ਦੀ ਅਗਵਾਈ ਵਿੱਚ ਬਾਜ਼ਾਰਾਂ, ਬਸ ਅੱਡਿਆਂ ਅਤੇ ਭੀੜ ਭਾੜ ਵਾਲੀਆਂ ਥਾਵਾਂ ਸਮੇਤ ਬਾਜ਼ਾਰਾਂ ਦੀਆਂ ਸਾਈਡਾਂ ਤੇ ਲੱਗੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। 

ਇਸ ਮੌਕੇ ਤੇ ਡੀਐਸਪੀ ਬਸੀ ਪਠਾਣਾ ਰਾਜਕੁਮਾਰ ਨੇ ਕਿਹਾ ਕਿ ਬਸੀ ਪਠਾਣਾ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇ ਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ ਵੱਖ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ਰਾਰਤੀ ਅੰਸਰਾਂ ਤੇ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਤੇ ਵੀ ਪੁਲਿਸ ਦੀ ਨਜ਼ਰ ਬਣੀ ਰਹੇ। ਉਹਨਾਂ ਨਾਲ ਹੀ ਕਿਹਾ ਕਿ ਦਿਵਾਲੀ ਮੌਕੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵੱਲੋਂ ਜਾਰੀ ਕੀਤੇ ਲਾਈਸੈਂਸਾਂ ਦੇ ਮੁਤਾਬਕ ਹੀ ਪਟਾਕਿਆਂ ਦੀਆਂ ਦੁਕਾਨਾਂ ਲਗਵਾਈਆਂ ਜਾਣਗੀਆਂ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੇ ਵੀ ਨਜ਼ਰ ਬਣੀ ਰਹੇ। 

10:47 AM

ਅੰਮ੍ਰਿਤਸਰ ਦੀ ਪੁਲਿਸ ਲਾਈਨ 'ਚ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ, ਜਦੋਂ ਗੋਲੀ ਚਲਾਈ ਗਈ ਤਾਂ ਪੁਲਿਸ ਮੁਲਾਜ਼ਮ ਘਰ ਵਿੱਚ ਹੀ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਖੁਦ ਸਰਕਾਰੀ ਰਿਵਾਲਵਰ ਤੋਂ ਜਾਂ ਇਸਦੀ ਸਫਾਈ ਕਰਦੇ ਹੋਏ ਚੱਲੀ ਗੋਲੀ

10:37 AM
Amritsar Breaking ਭਾਰਤ ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਡਰੋਨ ਬਰਾਮਦ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਬਰਾਮਦ ਕਰਕੇ ਇਲਾਕੇ ਦੀ ਕੀਤੀ ਸਰਚ ਥਾਣਾ ਲੋਪੋਕੇ ਅਧੀਨ ਆਉਂਦੀ ਬੀਓਪੀ ਮੁੱਲਾਕੋਟ ਤੋਂ ਬਰਾਮਦ ਹੋਇਆ ਡਰੋਨ ਪਾਕਿਸਤਾਨ ਚ ਬੈਠੇ ਸਮਗਲਰ ਨਹੀਂ ਆ ਰਹੇ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਬੀਐਸਐਫ ਦੇ ਜਵਾਨਾਂ ਵੱਲੋਂ ਲਗਾਤਾਰ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਕੀਤਾ ਜਾ ਰਿਹਾ ਫੇਲ
10:30 AM

ਭਗਵੰਤ ਮਾਨ 

10:30 AM

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦੇਸ਼ ਵਾਸੀਆਂ ਦੇ ਨਾਮ ਸੰਦੇਸ਼
ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦੇਸ਼ ਵਾਸੀਆਂ ਦੇ ਨਾਮ ਸੰਦੇਸ਼।।

 

10:28 AM

ਤਿਉਹਾਰਾਂ ਦੇ ਸੀਜਨ ਦੇ ਮੱਦੇ ਨਜ਼ਰ ਮੋਹਾਲੀ ਪੁਲਿਸ ਹੋਈ ਮੁਸਤੈਦ, ਤੜਕ ਸਵੇਰ ਤੋਂ ਦੇਰ ਰਾਤ ਤੱਕ ਲਗਾਏ ਇੰਟਰ ਸਟੇਟ ਨਾਕੇ
ਮੋਹਾਲੀ ਚੰਡੀਗੜ੍ਹ ਬਾਰਡਰ ਤੇ ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਵੱਲੋਂ ਲਗਾਇਆ ਗਿਆ ਇੰਟਰਸਟੇਟ ਨਾਕਾ।
ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿਠਣ ਲਈ ਮੋਹਾਲੀ ਪੁਲਿਸ ਵੱਲੋਂ ਦੇਰ ਰਾਤ ਤੱਕ ਲਗਾਏ ਗਏ ਸ਼ਹਿਰ ਵਿੱਚ 14 ਦੇ ਕਰੀਬ ਨਾਕੇ।
ਐਸਐਸਪੀ ਮੋਹਾਲੀ ਦੀਪਕ ਪਾਰਕ ਵੀ ਖੁਦ ਦੇਰ ਰਾਤ ਤੱਕ ਆਏ ਸੜਕਾਂ ਤੇ ਨਾਕਾਬੰਦੀ ਵਿੱਚ ਨਜ਼ਰ
ਨਾਕਾਬੰਦੀ ਦੌਰਾਨ ਪੁਲਿਸ ਨੇ ਗੱਡੀਆਂ ਵਿੱਚ ਵੀ ਚਲਾਇਆ ਸਰਚ ਆਪਰੇਸ਼ਨ।

 

10:19 AM

ਲੁਧਿਆਣਾ ਸ਼ਿਮਲਾਪੁਰੀ ਵਿੱਚ ਘਰ ਦੇ ਬਾਹਰ ਪਟਾਕੇ ਚਲਾਉਣ ਤੋਂ ਰੋਕਣ ਤੇ ਨੌਜਵਾਨਾਂ ਨੇ ਇੱਕ ਵਿਅਕਤੀ ਅਤੇ ਬਜ਼ੁਰਗ ਔਰਤ ਉੱਪਰ ਇੱਟਾ ਰੋੜਿਆਂ ਨਾਲ ਕੀਤਾ ਹਮਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

Ludhiana News:  ਲੁਧਿਆਣਾ ਦੇ ਸ਼ਿਮਲਾਪੁਰੀ ਚਿਮਨੀ ਰੋਡ ਤੇ ਘਰ ਦੇ ਬਾਹਰ ਪਟਾਕੇ ਚਲਾਉਣ ਤੋਂ ਮਨਾ ਕਰਨ ਤੇ ਨੌਜਵਾਨਾਂ ਨੇ ਇੱਕ ਵਿਅਕਤੀ ਅਤੇ ਇੱਕ ਬਜ਼ੁਰਗ ਔਰਤ ਉਪਰ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜਖਮੀ ਕੀਤਾ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਨਾਂ ਨੌਜਵਾਨਾਂ ਨੇ ਹਮਲਾ ਕੀਤਾ ਹੈ ਉਹਨਾਂ ਵੱਲੋਂ ਦੁਕਾਨ ਦਾ ਗੇਟ ਬੰਦ ਕੀਤਾ ਹੋਇਆ ਹੈ ਅਤੇ ਉੱਪਰ ਜਾਣ ਦਾ ਕੋਈ ਰਸਤਾ ਨਹੀਂ ਉਹ ਉੱਪਰ ਜਾਣ ਲਈ ਰਸਤਾ ਲੱਭ ਰਹੇ ਨੇ ਅਤੇ ਬਣਦੀ ਕਾਰਵਾਈ ਕਰਨਗੇ।

 ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਲੜਾਈ ਦੌਰਾਨ ਇੱਟਾਂ ਪੱਥਰ ਵੀ ਮਾਰੇ ਗਏ ਪੀੜਤ ਪਰਿਵਾਰ ਨੇ ਦੱਸਿਆ ਕੀ ਉਹਨਾਂ ਦੇ ਨਾਲ ਦੇ ਦੁਕਾਨ ਦਾ ਕੱਲ ਉਹਨਾਂ ਦੇ ਗੇਟ ਅੱਗੇ ਪਟਾਕੇ ਚਲਾ ਰਹੇ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਰੋਕਿਆ ਗਿਆ ਪਰ ਉਹ ਫਿਰ ਵੀ ਪਟਾਕੇ ਚਲਾਉਂਦੇ ਰਹੇ ਅਤੇ ਜਿਸ ਦੌਰਾਨ ਥੋੜੀ ਬਹਿਸਬਾਜੀ ਹੋਈ ਅਤੇ ਮਾਮਲਾ ਸ਼ਾਂਤ ਹੋ ਗਿਆ ਪਰ ਅੱਜ ਜਦ ਉਹਨਾਂ ਦੇ ਪਰਿਵਾਰ ਵਾਲੇ ਘਰ ਦੇ ਅੰਦਰ ਸੀ ਅਤੇ ਘਰ ਦਾ ਮੁਖੀ ਬਾਹਰ ਸੀ ਤੇ ਉਹਨਾਂ ਨੇ ਸੁਣਿਆ ਕਿ ਰੌਲਾ ਪੈਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਜਦ ਬਜ਼ੁਰਗ ਔਰਤ ਨੇ ਬਾਹਰ ਜਾ ਕੇ ਦੇਖਿਆ ਵਿਅਕਤੀ ਦੇ ਲੱਗਣ ਨਾਲ ਸੱਟ ਲੱਗੀ ਹੋਈ ਸੀ ਨੌਜਵਾਨਾਂ ਨੇ ਉਸੇ ਦੌਰਾਨ ਬਜ਼ੁਰਗ ਔਰਤ ਤੇ ਵੀ ਹਮਲਾ ਕੀਤਾ ਉਹ ਵੀ ਜਖਮੀ ਹੋ ਗਈ। ਪਰਿਵਾਰ ਨੇ ਸਾਰੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਮੌਕੇ ਤੇ ਪਹੁੰਚੀ ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ

10:18 AM

ਜੰਮੂ ਅਤੇ ਕਸ਼ਮੀਰ | ਕੰਟਰੋਲ ਰੇਖਾ (LoC) ਦੇ ਨਾਲ ਤਾਇਨਾਤ ਭਾਰਤੀ ਫੌਜ ਦੇ ਜਵਾਨ # ਦੀਵਾਲੀ2024 ਮਨਾਉਂਦੇ ਹੋਏ ਨੱਚਦੇ ਅਤੇ ਗਾਉਂਦੇ ਹਨ

10:17 AM

ਨਰਿੰਦਰ ਮੋਦੀ

Trending news