Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2461030

Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

 

Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਬਦਲ ਗਿਆ ਹੈ। ਰਾਤ ਸਮੇਂ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਠੰਡਾ ਹੋ ਗਿਆ ਹੈ। ਅੱਜ ਵੀ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ। ਜਦੋਂ ਕਿ ਮੌਸਮ ਵਿਭਾਗ ਨੇ ਅਜੇ ਤੱਕ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ।

Punjab Breaking News Live Updates

06 October 2024
09:30 AM

ਦਿਵਾਲੀ ਤੋਂ ਪਹਿਲਾਂ ਨਜਾਇਜ਼ ਰੱਖੇ ਗਏ ਲੱਖਾਂ ਰੁਪਏ ਦੇ ਪਟਾਕੇ ਪੁਲਿਸ ਵੱਲੋਂ ਬਰਾਮਦ ।

ਖਬਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਹਰਦੋਖਾਨਪੁਰ ਤੋਂ ਹੈ ਜਿੱਥੇ ਕਿ ਦਿਵਾਲੀ ਤੋਂ ਪਹਿਲਾਂ ਰੱਖੇ ਗਏ ਲੱਖਾਂ ਰੁਪਏ ਦੇ ਨਜਾਇਜ਼ ਪਟਾਕੇ ਪੁਲਿਸ ਵੱਲੋਂ ਕਬਜ਼ੇ ਵਿੱਚ ਲਏ ਗਏ ਹਨ ਇਸ ਮੌਕੇ ਡੀਐਸਪੀ ਸਿਟੀ ਦੇਵ ਦੱਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਵੱਡੀ ਮਾਤਰਾ ਚ ਪਿੰਡ ਹਰਦੋਖਾਨਪੁਰ ਦੀਆਂ ਦੁਕਾਨਾਂ ਵਿੱਚ ਲੱਖਾਂ ਰੁਪਏ ਦੇ ਪਟਾਕੇ ਨਜਾਇਜ਼ ਤੌਰ ਤੇ ਪਏ ਹਨ। ਉਹਨਾਂ ਤੁਰੰਤ ਡੀਐਸਪੀ ਸਪੈਸ਼ਲ ਬਰਾਂਚ ਪਲਵਿੰਦਰ ਸਿੰਘ ਦੇ ਨਾਲ ਮਾਡਲ ਟਾਊਨ  ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੁਕਾਨਾਂ ਦੀ ਤਲਾਸ਼ੀ ਲਈ ਜਿੱਥੇ ਕਿ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਇਸ ਮੌਕੇ ਉਹਨਾਂ ਕਿਹਾ ਕਿ ਪਟਾਕੇ ਮਾਲਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

09:28 AM

ਬਹਿਕਖਾਸ ਮੋੜ ਨੇੜੇ ਸੜਕ ਹਾਦਸਾ, ਮੌਕੇ ਤੇ ਪਹੁੰਚੇ ਵਿਧਾਇਕ ਨੇ ਜ਼ਖਮੀ ਨੌਜਵਾਨ ਨੂੰ ਪਾਇਲਟ ਗੱਡੀ ਜਰੀਏ ਪਹੁੰਚਾਇਆ ਹਸਪਤਾਲ
ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਪਿੰਡ ਬਹਿਕ ਖਾਸ ਮੋੜ ਨੇੜੇ ਇੱਕ ਸੜਕ ਹਾਦਸਾ ਹੋਇਆ ਹੈ l ਹਾਦਸਾ ਕਿਵੇਂ ਹੋਇਆ ਇਸ ਦਾ ਤਾਂ ਨਹੀਂ ਪਤਾ ਪਰ ਸੜਕ ਤੇ ਡਿੱਗੇ ਜਖਮੀ ਨੌਜਵਾਨ ਨੂੰ ਵੇਖ ਮੌਕੇ ਤੋਂ ਲੰਘ ਰਹੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਗੱਡੀ ਰੋਕੀ ਤੇ ਆਪਣੀ ਪਾਇਲਟ ਗੱਡੀ ਵਿੱਚ ਉਸਨੂੰ ਸਵਾਰ ਕਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ।

 

08:42 AM

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਬਾਹਰੋਂ ਸੁੱਟੇ ਗਏ ਪੈਕਟਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ 'ਚੋਂ 5 ਮੋਬਾਈਲ ਫ਼ੋਨ, 18 ਪੈਕਟ ਤੰਬਾਕੂ ਅਤੇ 4 ਸਿਗਰਟ ਦੇ ਪੈਕਟ ਬਰਾਮਦ ਕੀਤੇ ਗਏ ਹਨ, ਜਿਸ 'ਤੇ ਥਾਣਾ ਸਿਟੀ 'ਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |

08:13 AM

ਨਾਭਾ ਦੇ ਪਿੰਡ ਖੋਖ ਵਿੱਚ ਸਰਪੰਚ ਉਮੀਦਵਾਰ ਕੁਲਦੀਪ ਸਿੰਘ ਦੇ ਨਾਮਜ਼ਦਗੀ ਪੱਤਰ ਨੂੰ ਇੱਕ ਹੋਰ ਉਮੀਦਵਾਰ ਅਮਰਿੰਦਰ ਸਿੰਘ ਵੱਲੋਂ ਪਾੜ ਦਿੱਤੇ ਜਾਣ ਅਤੇ ਉਸ ਦੀ ਕੁੱਟਮਾਰ ਦਾ ਮਾਮਲਾ ਹਾਈਕੋਰਟ ਵਿੱਚ ਪੁੱਜਿਆ ਸੀ, ਜਿਸ ਦੀ ਵੀਡੀਓ ਵੀ ਹਾਈਕੋਰਟ ਨੂੰ ਸੌਂਪੀ ਗਈ ਸੀ ਹਾਈਕੋਰਟ ਨੇ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਬੰਧਤ ਐਸ.ਐਚ.ਓ ਨੂੰ ਹੁਕਮ ਦਿੱਤੇ ਹਨ ਕਿ ਜੇਕਰ ਸੰਭਵ ਹੋਵੇ ਤਾਂ ਪਟੀਸ਼ਨਰ ਕੁਲਦੀਪ ਸਿੰਘ ਨੂੰ ਨਿਰਧਾਰਤ ਕਾਨੂੰਨ ਅਨੁਸਾਰ ਪੇਸ਼ ਕੀਤਾ ਜਾਵੇ। ਕੁਲਦੀਪ ਸਿੰਘ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਵਿਚਾਰ ਕੀਤਾ ਜਾਵੇ।

08:05 AM

ਤਰਨਤਾਰਨ ਪੁਲਿਸ ਨੇ 568 ਗ੍ਰਾਮ ਹੈਰੋਇਨ ਵਾਲਾ ਪੈਕਟ ਕੀਤਾ ਬਰਾਮਦ 

ਖਾਸ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਬੀ.ਐੱਸ.ਐੱਫ. ਪੰਜਾਬ ਦੇ ਜਵਾਨਾਂ ਨੇ ਤਰਨਤਾਰਨ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਅਤੇ 568 ਗ੍ਰਾਮ ਹੈਰੋਇਨ ਵਾਲਾ ਪੈਕਟ ਬਰਾਮਦ ਕੀਤਾ।
ਨਸ਼ੀਲੇ ਪਦਾਰਥਾਂ ਦਾ ਪੈਕੇਟ, ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਇਸ ਦੇ ਨਾਲ ਇੱਕ ਸਟੀਲ ਦੀ ਰਿੰਗ ਜੁੜੀ ਹੋਈ ਸੀ। ਇਹ ਬਰਾਮਦਗੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਲ ਨੇੜੇ ਕਿਸਾਨਾਂ ਦੇ ਖੇਤਾਂ ਵਿੱਚੋਂ ਕੀਤੀ ਗਈ ਹੈ।

ਬੀਐਸਐਫ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਨੂੰ ਖਤਮ ਕਰਨ ਲਈ ਆਪਣੀ ਨਿਗਰਾਨੀ ਅਤੇ ਸੰਚਾਲਨ ਸਮਰੱਥਾਵਾਂ ਨੂੰ ਲਗਾਤਾਰ ਮਜ਼ਬੂਤ ​​ਕਰ ਰਿਹਾ ਹੈ।
 

 

 

07:45 AM

ਅੱਜ ਨਵਰਾਤਰੀ ਦਾ ਚੌਥਾ ਦਿਨ
ਨਰਾਤਿਆਂ ਦੇ ਚੌਥੇ ਦਿਨ ਮਾਂ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਚੌਥੇ ਦਿਨ ਦਾ ਦੇਵੀ ਦੇ ਭਗਤਾਂ ਲਈ ਵਿਸ਼ੇਸ਼ ਮਹੱਤਵ ਹੈ। ਨਰਾਤਿਆਂ ਦੇ ਚੌਥੇ ਦਿਨ ਰੋਜ਼ਾ ਦੀ ਤਰ੍ਹਾਂ ਕਲਸ਼ ਦੀ ਪੂਜਾ ਕਰੋ ਅਤੇ ਮਾਂ ਕੁਸ਼ਮਾਂਡਾ ਦਾ ਧਿਆਨ ਕਰੋ। ਪੂਜਾ ਵਿੱਚ ਦੇਵੀ ਨੂੰ ਲਾਲ ਕੱਪੜੇ, ਲਾਲ ਚੂੜੀਆਂ ਅਤੇ ਲਾਲ ਫੁੱਲ ਚੜ੍ਹਾਉਣੇ ਚਾਹੀਦੇ ਹਨ।

ਮਾਂ ਕੁਸ਼ਮਾਂਡਾ ਨੂੰ ਜਲ ਤੇ ਫੁੱਲ ਚੜ੍ਹਾਓ। ਉਨ੍ਹਾਂ ਦੇ ਆਸ਼ੀਰਵਾਦ ਨਾਲ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਚੰਗੀ ਰਹੇਗੀ। ਇਸ ਤੋਂ ਬਾਅਦ ਮਾਂ ਕੁਸ਼ਮਾਂਡਾ ਨੂੰ ਫੁੱਲ, ਧੂਪ, ਈਤਰ, ਫਲ, ਮਠਿਆਈ ਆਦਿ ਚੜ੍ਹਾਓ। ਫਿਰ ਮਾਂ ਕੁਸ਼ਮਾਂਡਾ ਦੀ ਆਰਤੀ ਕਰਕੇ ਪ੍ਰਸ਼ਾਦ ਵੰਡੋ।

07:44 AM

Sultanpur Lodhi Accident: ਰਾਤ ਸਮੇਂ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਟੱਕਰ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖਮੀ 

ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਚੌਂਕ ਵਿੱਚ ਵਾਪਰੀ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਦੀ ਖਬਰ ਮਿਲੀ ਹੈ। ਜਾਣਕਾਰੀ ਦੇ ਮੁਤਾਬਕ ਦੋ ਮੋਟਰਸਾਈਕਲਾਂ ਦੀ ਟੱਕਰ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਕੁੱਲ ਪੰਜ ਲੋਕ ਜਖਮੀ ਹੋਏ ਸਨ ਜਿਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ ਨੇ ਲਾਈਵ ਹੋ ਕੇ ਮੌਕੇ ਦੀ ਵੀਡੀਓ ਸਾਂਝੀ ਕੀਤੀ ਹੈ। ਪੁਲਿਸ ਅਨੁਸਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ ਤਿੰਨ ਨੂੰ ਰੈਫਰ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤੀਆਂ ਗਈਆਂ ਹਨ।

Trending news