Punjab Breaking Live Updates: CM ਭਗਵੰਤ ਮਾਨ ਦਾ 'ਮਿਸ਼ਨ ਰੁਜ਼ਗਾਰ', ਸਿਹਤ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2418480

Punjab Breaking Live Updates: CM ਭਗਵੰਤ ਮਾਨ ਦਾ 'ਮਿਸ਼ਨ ਰੁਜ਼ਗਾਰ', ਸਿਹਤ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

Punjab Breaking Live Updates: CM ਭਗਵੰਤ ਮਾਨ ਦਾ 'ਮਿਸ਼ਨ ਰੁਜ਼ਗਾਰ', ਸਿਹਤ ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 293 ਨਵ-ਨਿਯੁਕਤ ਸਿਹਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਨਿਯੁਕਤੀ ਪੱਤਰ ਵੰਡਣ ਦੀ ਰਸਮ ਚੰਡੀਗੜ੍ਹ ਦੇ ਮਿਉਂਸਪਲ ਭਵਨ ਵਿਖੇ ਸਵੇਰੇ 11 ਵਜੇ ਹੋਵੇਗੀ।

Punjab Breaking Live Updates

07 September 2024
14:55 PM

ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਡਾ: ਬਲਵੀਰ ਸਿੰਘ ਨੇ ਕਿਹਾ ਕਿ ਵਿਭਾਗ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

14:54 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਹਤ ਵਿਭਾਗ ਅਤੇ ਜਲ ਸਰੋਤ ਵਿਭਾਗ ਦੇ 293 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦੇ ਕੇ ਵਧਾਈ ਦਿੱਤੀ ਹੈ।

11:39 AM

1986 ਸਾਕਾ ਨਕੋਦਰ ਦੇ ਦਾਗੀ ਸਾਬਕਾ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਸਲਾਹਕਾਰ ਨਿਯੁਕਤ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਹੈ। ਇਸ ਸਾਕੇ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰ ਦੇ ਮਾਤਾ-ਪਿਤਾ ਬਲਦੇਵ ਸਿੰਘ ਅਤੇ ਬਲਦੀਪ ਕੌਰ ਅਤੇ ਹੋਰ ਸ਼ਹੀਦ ਪਰਿਵਾਰਕ ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਸਹਿਬ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਕਾਲੀ ਲੀਡਰਸ਼ਿੱਪ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ

10:52 AM

ਚੰਬਾ ਤੋਂ ਅੰਮ੍ਰਿਤਸਰ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਬੱਧਨੀ ਨੇੜੇ ਪਲਟ ਗਈ, 12 ਲੋਕ ਜ਼ਖਮੀ, 1 ਦੀ ਮੌਤ, 7 ਲੋਕ ਸਿਵਲ ਹਸਪਤਾਲ ਦਾਖਲ, ਓਵਰ ਸਪੀਡ ਬੱਸ ਬੇਕਾਬੂ ਹੋ ਕੇ ਪਲਟ ਗਈ।

10:01 AM

ਮੁਕਤਸਰ 'ਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਅਤੇ ਖੁੱਲ੍ਹੇਆਮ ਲੋਕਾਂ ਨੂੰ ਰਸਤੇ 'ਚ ਰੋਕ ਕੇ ਹਮਲਾ ਕਰਦੇ ਹਨ ਅਤੇ ਲੁੱਟਮਾਰ ਕਰਦੇ ਹਨ

ਕੰਨੀਆਂ ਵਾਲੀ ਤੋਂ ਭੰਗੇ ਵਾਲੀ (ਕਾਨਿਆਂ ਵਾਲੀ ਤੋਂ ਭੰਗੇ ਵਾਲੀ) ਨੂੰ ਜਾਂਦੀ ਸੜਕ 'ਤੇ ਇਕ ਐਕਟਿਵਾ ਸਵਾਰ ਦੋ ਲੜਕਿਆਂ ਨੇ ਮੋਟਰਸਾਈਕਲ ਸਵਾਰ ਲੜਕੇ ਨੂੰ ਰੋਕ ਕੇ ਉਸ 'ਤੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਅਤੇ ਫਿਰ ਸ਼ੀਨਾ ਦੇ ਮੋਬਾਈਲ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੁਕਤਸਰ ਸਦਰ ਪੁਲੀਸ ਅਨੁਸਾਰ ਪੀੜਤ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ।

09:41 AM

ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵਿਦਿਆਰਥਨਾਂ ਅਤੇ ਅਧਿਆਪਕਾਂ ਨੇ ਸਹੁੰ ਚੁਕੀ

ਜੀ ਮੀਡੀਆ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕੋਟਕਪੂਰਾ ਦੇ ਡਾਕਟਰ ਚੰਦਾ ਸਿੰਘ ਮਰਵਾਹ ਕੰਨਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਨਾ ਅਤੇ ਅਧਿਆਪਕ ਵਲੋਂ ਸੋਂਹ ਚੁਕੀ ਗਈ। ਪ੍ਰਭਜੀਤ ਕੌਰ ਨੇ ਕਿਹਾ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਛੇਵਾਂ ਦਰਿਆ ਨਸ਼ਿਆਂ ਦਾ ਵੱਗਦਾ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਤੇ ਕੰਮ ਕਰਨਾ ਪਵੇਗਾ। ਹਰਨੂਰ ਕੌਰ ਨੇ ਕਿਹਾ ਪੰਜਬ ਇਕ ਵਿਕਸਤ ਰਾਜ ਹੈ ਕਾਫੀ ਤਰੱਕੀ ਕਰ ਲਈ ਹੈ ਪਰ ਨਸ਼ਿਆਂ ਨੂੰ ਅਸੀਂ ਕਾਬੂ ਨਹੀਂ ਕਰ ਸਕੇ। ਦਲਜੀਤ ਕੌਰ ਨੇ ਕਿਹਾ ਪੰਜਾਬ ਵਿੱਚ ਸਰਕਾਰ ਇਸ ਤੇ ਚੰਗਾ ਕੰਮ ਕਰ ਰਹੀ ਹੈ ਪਰ ਇਸ ਤੇ ਹੋਰ ਸਖਤੀ ਕਰਨ ਦੀ ਲੋੜ ਹੈ। ਕੁਲਵਿੰਦਰ ਸਿੰਘ ਨੇ ਕਿਹਾ ਸਾਨੂੰ ਨਸ਼ਿਆਂ ਖਿਲਾਫ ਇਕ ਲੋਕ ਲਹਿਰ ਚਲਾਉਣ ਦੀ ਲੋੜ ਹੈ ਤਾਂ ਜੋ ਸਾਰਿਆ ਨੂੰ ਜਾਗਰੂਕ ਕਰ ਸਕੀਏ।ਮਨੋਹਰ ਲਾਲ ਨੇ ਕਿਹਾ ਸਾਨੂੰ ਨਸ਼ਿਆਂ ਖਿਲਾਫ ਸਮਾਜ ਨੂੰ ਜਾਗਰੂਕ ਕਰਨਾ ਹੋਵੇ ਗਾ ਤਾਂ ਅਸੀਂ ਜਵਾਨੀ ਨੂੰ ਬਚਾ ਸਕੀਏ ।

09:16 AM

ਵਿਕਰਮਜੀਤ ਸਿੰਘ ਐਮ.ਪੀ
 
09:01 AM

ਪੰਜਾਬ ਪੁਲਿਸ ਡੀ.ਜੀ.ਪੀ

ਇੱਕ ਵੱਡੀ ਸਫਲਤਾ ਵਿੱਚ, ਪਠਾਨਕੋਟ ਪੁਲਿਸ ਨੇ ਕਨਕੋਲਮਿਨ ਤੋਂ 6 ਸਾਲ ਦੇ ਲੜਕੇ ਨੂੰ ਅਗਵਾ ਕਰਨ ਵਿੱਚ ਸ਼ਾਮਲ 2 ਮੁੱਖ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, #GOAF ਹੋਰ ਸੁਰਾਗ ਲੱਭਣ ਲਈ ਹੋਰ ਜਾਂਚ ਜਾਰੀ ਮੈਂ ਸਾਡੇ ਅੰਤਰ-ਰਾਜੀ ਆਪ੍ਰੇਸ਼ਨ ਵਿੱਚ ਦਿੱਤੇ ਸ਼ਾਨਦਾਰ ਸਮਰਥਨ ਲਈ ਡੀਜੀਪੀ ਗੋਆ ਦਾ ਧੰਨਵਾਦ ਕਰਦਾ ਹਾਂ

09:00 AM

ਪੰਜਾਬ ਸਰਕਾਰ ਵਲੋਂ ਪੈਟ੍ਰੋਲ ਡੀਜ਼ਲ ਦੇ ਵਧਾਏ ਰੇਟਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਲੁਧਿਆਣਾ ਤੋਂ MP ਰਾਜਾ ਵੜਿੰਗ ਹਲਕਾ ਗਿਦੜਬਾਹਾ ਵਿੱਚ ਸਕੂਟਰੀ ਚਲਾ ਸਰਕਾਰ 'ਤੇ ਕਸਿਆ ਤੰਜ 

ਰਾਜਾ ਵੜਿੰਗ ਅੱਜ ਸ਼ਹਿਰ ਵਿੱਚ ਸਕੂਟਰੀ ਤੇ ਆਏ ਨਜ਼ਰ। ਰਾਜਾ ਵੜਿੰਗ ਅੱਜ ਗਿੱਦੜਬਾਹਾ ਵਿੱਚ ਵਰਕਰ ਮੀਟਿੰਗ ਕਰਨ ਆਏ ਸੀ। ਪੰਜਾਬ ਸਰਕਾਰ ਵਲੋਂ ਪੈਟ੍ਰੋਲ ਡੀਜ਼ਲ ਦੇ ਵਧਾਏ ਰੇਟਾ ਨੂੰ ਲੈਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਲੁਧਿਆਣਾ ਤੋਂ MP ਰਾਜਾ ਵੜਿੰਗ ਹਲਕਾ ਗਿਦੜਬਾਹਾ ਵਿੱਚ ਸਕੂਟਰੀ ਚਲਾ ਪੰਜਾਬ ਸਰਕਾਰ ਤੇ ਕਸਿਆ ਤੰਜ। ਰਾਜਾ ਵੜਿੰਗ ਅੱਜ ਗਿੱਦੜਬਾਹਾ ਵਿੱਚ ਵਰਕਰ ਮੀਟਿੰਗ ਕਰਨ ਆਏ ਸੀ।

07:41 AM

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੂੰ ਭੇਜਿਆ ਸ਼ਿਕਾਇਤ ਪੱਤਰ 

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦੇ ਉਲਟ ਜਾ ਕੇ ਕੁਝ ਕਾਂਗਰਸੀ ਅਤੇ ਭਾਜਪਾ ਆਗੂਆਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਕੋਲ ਜਾ ਕੇ ਹਾਜ਼ਰੀਆਂ ਭਰੀਆਂ ਅਤੇ ਵੋਟਾਂ ਮੰਗੀਆਂ ਗਈਆਂ

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਕਿ ਇਹਨਾਂ ਆਗੂਆਂ ਨੂੰ ਤਲਬ ਕਰਕੇ ਇਹਨਾਂ ਦੀ ਜਵਾਬਦੇਹੀ ਤਹਿ ਕੀਤੀ ਜਾਵੇ। ਇਸ ਸ਼ਿਕਾਇਤ ਪੱਤਰ ਦੇ ਵਿੱਚ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋ, ਰਜਿੰਦਰ ਕੌਰ ਭੱਠਲ ,ਦਰਸ਼ਨ ਸਿੰਘ ਬਰਾੜ ,ਕੇਵਲ ਸਿੰਘ ਢਿੱਲੋ ,ਸਾਧੂ ਸਿੰਘ ਧਰਮਸੋਤ ,ਕਾਕਾ ਰਣਦੀਪ ਸਿੰਘ ਨਾਭਾ ,ਕਰਨ ਕੌਰ ਬਰਾੜ, ਅਜਾਇਬ ਸਿੰਘ ਭੱਟੀ, ਅਜੀਤ ਇੰਦਰ ਸਿੰਘ ਮੋਫਰ ,ਦਾਮਨ ਥਿੰਦ ਬਾਜਵਾ ,ਰਾਹੁਲ ਸਿੰਘ ਸਿੱਧੂ, ਡਾਕਟਰ ਅਮਰ ਸਿੰਘ ,ਗੁਰਪ੍ਰੀਤ ਸਿੰਘ ਕਾਂਗੜ ,ਹਰਮਿੰਦਰ ਸਿੰਘ ਗਿੱਲ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਦਾ ਨਾਮ ਸ਼ਾਮਿਲ।

06:45 AM

Ludhiana News: ਲੁਧਿਆਣਾ 'ਚ ਸਤਲੁਜ ਐਕਸਪ੍ਰੈਸ 'ਤੇ ਹੋਈ ਪੱਥਰਬਾਜੀ, ਚਾਰ ਸਾਲ ਦੇ ਬੱਚੇ ਦੀ ਸਿਰ ਦੀ ਹੱਡੀ ਟੁੱਟੀ

Ludhiana News: ਲੁਧਿਆਣਾ ਵਿੱਚ RPF (ਰੇਲਵੇ ਸੁਰੱਖਿਆ ਬਲ) ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਰੇਲਵੇ ਟ੍ਰੈਕ ਅਤੇ ਰੇਲ ਗੱਡੀਆਂ 'ਤੇ ਗਸ਼ਤ ਨਾ ਹੋਣ ਕਾਰਨ ਸ਼ਰਾਰਤੀ ਅਨਸਰ ਖੁੱਲ੍ਹੇਆਮ ਰੇਲਾਂ 'ਤੇ ਪਥਰਾਅ ਕਰ ਰਹੇ ਹਨ। ਬੀਤੀ ਰਾਤ ਲੁਧਿਆਣਾ ਸੈਕਸ਼ਨ ਨੇੜੇ ਬੱਦੋਵਾਲ ਵਿਖੇ ਹਨੂੰਮਾਨਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ ਗੱਡੀ ਨੰਬਰ 14630 'ਤੇ ਸ਼ਰਾਰਤੀ ਅਨਸਰਾਂ ਨੇ ਪਥਰਾਅ ਕੀਤਾ। ਟਰੇਨ 'ਚ ਬੈਠੇ ਯਾਤਰੀਆਂ 'ਤੇ ਪਥਰਾਅ ਕੀਤਾ ਗਿਆ। ਹਮਲੇ 'ਚ 4 ਸਾਲਾ ਪ੍ਰਿੰਸ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪ੍ਰਿੰਸ ਦੇ ਸਿਰ ਦੀ ਹੱਡੀ ਟੁੱਟ ਗਈ ਹੈ।

ਕਰੀਬ 2 ਤੋਂ 3 ਹੋਰ ਯਾਤਰੀ ਵੀ ਜ਼ਖਮੀ ਹੋ ਗਏ। ਪਥਰਾਅ ਕਾਰਨ ਟਰੇਨ ਦੇ ਕੋਚ 'ਚ ਹੰਗਾਮਾ ਹੋ ਗਿਆ। ਲੋਕਾਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ। ਬੱਚੇ ਦਾ ਹਾਲ-ਚਾਲ ਪੁੱਛਣ ਲਈ ਟੀਟੀ ਸਟਾਫ ਟਰੇਨ 'ਚ ਪਹੁੰਚਿਆ ਪਰ ਟਰੇਨ 'ਚ ਫਸਟ ਏਡ ਦੀ ਕੋਈ ਸਹੂਲਤ ਨਹੀਂ ਸੀ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਪਥਰਾਅ ਦੌਰਾਨ ਰੇਲ ਗੱਡੀ ਦੇ ਲੋਕੋ ਪਾਇਲਟ ਨੂੰ ਵੀ ਪੱਥਰ ਮਾਰੇ ਗਏ। ਖੂਨ ਨਾਲ ਲੱਥਪੱਥ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ ਗਈ।

Trending news