Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2419895

Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

 

Punjab Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

 

Punjab Breaking Live Updates: ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਦਿੱਲੀ: ਅੰਤਰਰਾਸ਼ਟਰੀ ਸਾਖਰਤਾ ਦਿਵਸ, 2024, ਭਾਰਤ ਦੇ ਉਪ ਰਾਸ਼ਟਰਪਤੀ, ਜਗਦੀਪ ਧਨਖੜ 8 ਸਤੰਬਰ ਨੂੰ ਸਵੇਰੇ 10 ਵਜੇ, ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹੋਏ ਸਮਾਗਮ ਲਈ ਮੁੱਖ ਮਹਿਮਾਨ ਹੋਣਗੇ।

Punjab Breaking Live Updates

08 September 2024
16:02 PM

ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ
ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਕਾਰ ਬਠਿੰਡਾ ਥਰਮਲ ਨੇੜੇ ਹਾਦਸਾਗ੍ਰਸਤ ਹੋ ਗਈ। ਤੇਜ਼ ਰਫਤਾਰ ਇਨੋਵਾ ਕਾਰ ਸੰਤੁਲਨ ਤੋਂ ਬਾਹਰ ਹੋ ਗਈ ਅਤੇ ਵਿਧਾਇਕ ਦੀ ਕਾਰ ਨਾਲ ਟਕਰਾ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ। ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਇਸ ਹਾਦਸੇ ਦੌਰਾਨ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ।

 

14:40 PM

ਪੀਯੂ ਪ੍ਰਧਾਨ ਅਨੁਰਾਗ ਦਲਾਲ ਨੂੰ ਲੈ ਕੇ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਦਾ ਵੱਡਾ ਬਿਆਨ
ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਅਨੁਰਾਗ ਦਲਾਲ ਨੂੰ ਲੈ ਕੇ NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ਼ਪ੍ਰੀਤ ਸਿੱਧੂ ਨੇ ਕਿਹਾ ਕਿ  ਅਨੁਰਾਗ ਦਲਾਲ ਦੀ 5 ਤੋਂ 6 ਦਿਨਾਂ ਦੇ ਵਿੱਚ ਘਰ ਵਾਪਸੀ ਹੋ ਸਕਦੀ ਹੈ। ਪਰਿਵਾਰ ਵਿੱਚ ਲੜਾਈ ਜ਼ਰੂਰ ਹੋ ਜਾਂਦੀ ਹੈ ਪਰ ਪਰਿਵਾਰ ਨੇ ਰਹਿਣਾ ਇਕੱਠਾ ਹੀ ਹੈ। ਪਾਰਟੀ ਦੇ ਉਪਰਲੇ ਲੈਵਲ ਦੇ ਬੰਦੇ ਜੜ੍ਹਾਂ ਭੁੱਲ ਜਾਂਦੇ ਹਨ ਇਸ ਲਈ ਉਹ ਟਾਹਣੀਆਂ ਹਿਲਾ ਕੇ ਵੇਖਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿ ਪੰਜਾਬ ਦੇ ਕਈ ਲੀਡਰ ਹੰਕਾਰ ਕਰਦੇ ਸਨ ਕੀ ਅਸੀਂ ਆਪਣਾ ਉਮੀਦਵਾਰ ਜਿਤਾ ਦੇਵਾਂਗੇ। ਜੇਕਰ ਕਿਸੇ ਬੰਦੇ ਨਾਲ ਧੱਕਾ ਹੋਵੇਗਾ ਉਹ ਗਲਤ ਹੈ ਅਤੇ ਉਸ ਵਿਅਕਤੀ ਨਾਲ ਪ੍ਰਮਾਤਮਾ ਹੁੰਦਾ ਹੈ। ਅਨੁਰਾਗ ਦਲਾਲ ਆਜ਼ਾਦ ਜ਼ਰੂਰ ਜਿੱਤੇ ਹਨ ਪਰ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਹੀ ਜੁੜੇ ਹਨ।

 

13:37 PM

ਦੀਵਾਰ ਵਿੱਚ ਪਾੜ ਲਗਾ ਕੇ ਮਥੂਟ ਫਾਇਨਾਂਸ ਕੰਪਨੀ ਦੇ ਸ਼ੋਰੂਮ ਵਿੱਚ ਚੋਰੀ ਦੀ ਕੋਸ਼ਿਸ਼

ਮੋਹਾਲੀ ਦੇ ਫੇਸ ਦੋ ਸਥਿਤ ਮਥੂਟ ਫੈਨਸ ਕੰਪਨੀ ਦੇ ਸ਼ੋਰੂਮ ਦੇ ਨਾਲ ਬਣ ਰਹੇ ਇੱਕ ਹੋਰ ਸ਼ੋਰੂਮ ਦੀ ਦਵਾਰ ਵਿੱਚ ਪਾੜ ਲਗਾ ਕੇ ਤਕਰੀਬਨ ਤਿੰਨ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈl ਲੇਕਿਨ ਇਸ ਸਬੰਧੀ ਜਦੋਂ ਮਥੂਟ ਫਾਇਨਾਂਸ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਵੱਲੋਂ ਕਿਸੇ ਵੀ ਪ੍ਰਕਾਰ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਕਿੰਨੇ ਦੀ ਚੋਰੀ ਹੋਈ ਹੈ ਜਾਂ ਨਹੀਂ ਹੋਈl ਜਦੋਂ ਇਸ ਸਬੰਧੀ ਡੀਐਸਪੀ ਸਿਟੀ ਵਨ ਮੋਹਿਤ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਆਰੋਪੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਹੀ ਤਿੰਨੋਂ ਆਰੋਪੀ ਮੋਹਾਲੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇl

ਦੂਸਰੇ ਪਾਸੇ ਉਹਨਾਂ ਵੱਲੋਂ ਕਿਹਾ ਗਿਆ ਕਿ ਚੋਰੀ ਦੀ ਕੋਸ਼ਿਸ਼ ਤਾਂ ਜਰੂਰ ਕੀਤੀ ਗਈ ਸੀ ਲੇਕਿਨ ਸਾਇਰਨ ਵੱਜਣ ਕਾਰਨ 10 ਮਿੰਟਾਂ ਵਿੱਚ ਮੋਹਾਲੀ ਪੁਲਿਸ ਮੌਕੇ ਤੇ ਪਹੁੰਚ ਗਈ ਜਿਸ ਨੂੰ ਵੇਖ ਚੋਰ ਮੌਕੇ ਤੋਂ ਫਰਾਰ ਹੋ ਗਏl ਚੋਰ ਆਪਣੇ ਨਾਲ ਗੈਸ ਸਲਿੰਡਰ ਅਤੇ ਕਟਰ ਵੀ ਲੈ ਕੇ ਆਏ ਸਨ ਲੇਕਿਨ ਅਲਾਰਮ ਵੱਜਣ ਕਾਰਨ ਮੌਕੇ ਤੇ ਹੀ ਸਾਰਾ ਕੁਝ ਸੁੱਟ ਕੇ ਹੋਏ ਫਰਾਰ

12:33 PM

ਕਨ੍ਹੱਈਆ ਮਿੱਤਲ ਚੰਡੀਗੜ੍ਹ 'ਚ ਕਾਂਗਰਸ 'ਚ ਸ਼ਾਮਲ ਹੋਣ ਜਾ ਰਹੇ ਹਨ, ਜਿਸ 'ਤੇ ਉਨ੍ਹਾਂ ਨੇ ਰਾਮ ਮੰਦਰ ਬਾਰੇ 'ਜੋ ਰਾਮ ਕੋ ਲਾਏਂ ਹਮ ਉਹਨਾਂ ਨੂੰ ਲੈ ਕੇ ਆਵਾਂਗੇ' ਦੀ ਜਾਣਕਾਰੀ ਦਿੱਤੀ ਹੈ ਕਾਂਗਰਸ ਵਿੱਚ ਸ਼ਾਮਲ ਹੋਣਗੇ।

11:03 AM

 ਡੀ.ਜੀ.ਪੀ ਦਾ ਟਵੀਟ (ਪੰਜਾਬ ਪੁਲਿਸ)

ਧੰਨਵਾਦ, ਅੰਮ੍ਰਿਤ ਮਾਨ। ਤੁਹਾਡੇ ਅਟੁੱਟ ਸਮਰਥਨ ਲਈ! ਤੁਹਾਡੀ ਪਰਿਵਰਤਨਸ਼ੀਲ ਆਵਾਜ਼ ਸਾਡੀ ਨਸ਼ਾ ਮੁਕਤ ਪੰਜਾਬ ਦੀ ਨਸ਼ਾ ਵਿਰੋਧੀ ਲਹਿਰ ਵਿੱਚ ਬਦਲਾਅ ਲਈ ਉਤਪ੍ਰੇਰਕ ਹੈ, ਜੋ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਸੰਗਲ ਤੋੜਨ ਲਈ ਪ੍ਰੇਰਿਤ ਕਰਦੀ ਹੈ। ਪੰਜਾਬ ਪੁਲਿਸ ਇੰਡੀਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਦੇ ਨਾਲ, ਨਸ਼ਿਆਂ ਨੂੰ ਖਤਮ ਕਰਨ ਅਤੇ ਖੁਸ਼ਹਾਲੀ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨ ਦੇ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ। ਆਉ ਆਪਣੇ ਨੌਜਵਾਨਾਂ ਨੂੰ ਤਾਕਤਵਰ ਬਣਾਉਣ ਲਈ ਇੱਕਜੁੱਟ ਹੋਈਏ ਅਤੇ ਨਸ਼ਿਆਂ ਦੀ ਅਲਾਮਤ ਵਿਰੁੱਧ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ​​ਕਰੀਏ!

11:01 AM

ਡੇਰਾ ਬੱਸੀ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਮਿਲਿਆ ਹੁਲਾਰਾ, ਲਾਲੜੂ ਖੇਤਰ ਦੇ ਦੋ ਐਮਸੀ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ

ਵਿਧਾਨ ਸਭਾ ਹਲਕਾ ਡੇਰਾਬਸੀ ਦੇ ਲਾਲੜੂ ਖੇਤਰ ਦੇ ਵਾਰਡ ਨੰਬਰ 2 ਦੱਪਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਬਲਕਾਰ ਸਿੰਘ ਰੰਗੀ ਅਤੇ ਵਾਰਡ 17 ਦੇ ਭੁਪਿੰਦਰ ਸਿੰਘ ਆਪਣੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਇਹ ਫੈਸਲਾ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਯਤਨਾਂ ਅਤੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਕਾਰਜਪ੍ਰਣਾਲੀ ਤੋਂ ਪ੍ਰਭਾਵਿਤ ਹੋ ਲਿਆ ਗਿਆ, ਜਿਨ੍ਹਾਂ ਦਾ ਵਿਧਾਇਕ ਰੰਧਾਵਾ ਵੱਲੋਂ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ। 

ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ, ਰੰਗੀ ਅਤੇ ਭੁਪਿੰਦਰ ਸਿੰਘ ਉਨ੍ਹਾਂ ਦੇ ਸਾਥੀ ਇੱਕ ਅਜਿਹੀ ਪਾਰਟੀ ਦੀ ਭਾਲ ਵਿੱਚ ਸਨ ਜੋ ਲੋਕਾਂ ਦੀਆਂ ਲੋੜਾਂ ਅਤੇ ਚਿੰਤਾਵਾਂ ਨੂੰ ਸੱਚਮੁੱਚ ਪਹਿਲ ਦੇਵੇ। ਉਨ੍ਹਾਂ ਪਾਇਆ ਕਿ ‘ਆਮ ਆਦਮੀ ਪਾਰਟੀ’ ਜਿਸ ਦੀ ਵਿਚਾਰਧਾਰਾ ਅਤੇ ਕਾਰਜ ਉਨ੍ਹਾਂ ਦੀ ਸੋਚ ਨਾਲ ਮੇਲ ਖਾਂਦੀ ਹੈ ਅਤੇ ਵਿਧਾਇਕ ਰੰਧਾਵਾ, ਜੋ ਕਿ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਅਣਥੱਕ ਮਿਹਨਤ ਕਰ ਰਹੇ ਹਨ। ਰੰਗੀ ਅਤੇ ਭੁਪਿੰਦਰ ਸਿੰਘ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਵਿਧਾਇਕ ਰੰਧਾਵਾ ਨੇ ਭਰੋਸਾ ਦਿੱਤਾ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।
ਰੰਧਾਵਾ ਨੇ ਕਿਹਾ ਕਿ ਰੰਗੀ ਅਤੇ ਭੁਪਿੰਦਰ ਸਿੰਘ ਦੇ ਸਾਥੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਮੁਹਾਰਤ ਅਤੇ ਸਮਰਪਣ ਪਾਰਟੀ ਦੇ ਸਾਰਿਆਂ ਲਈ ਮੁੱਖਮੰਤਰੀ ਭਗਵੰਤ ਮਾਨ ਦੇ ਰੰਗਲਾ ਪੰਜਾਬ ਬਣਾਉਣ ਦੇ ਮਿਸ਼ਨ ਵਿੱਚ ਵੱਡਾ ਯੋਗਦਾਨ ਪਾਉਣਗੇ। 

09:13 AM

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਸਕੂਲ ਦੇ ਅਧਿਆਪਕ ਸੰਜੀਵ ਤੁੱਲੀ ਨੂੰ ਮਿਲਿਆ ਰਾਜ ਅਧਿਆਪਕ ਪੁਰਸਕਾਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਦੇ ਕੰਪਿਊਟਰ ਅਧਿਆਪਕ ਸੰਜੀਵ ਕੁਮਾਰ ਤੁੱਲੀ ਨੂੰ ਅਧਿਆਪਕ ਰਾਜ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ। 

ਅਧਿਆਪਕ ਸੰਜੀਵ ਕੁਮਾਰ ਤੁੱਲੀ ਨੇ ਲਗਭਗ 150 ਤੋਂ ਵੱਧ ਵਿਦਿਆਰਥੀਆਂ ਨੂੰ ਗਾਈਡ ਕਰਕੇ ਇੰਟਰਨੈਸ਼ਨਲ ਪੱਧਰ ਦੀ ਤਿਆਰੀ ਕਰਵਾ ਕੇ ਇੰਟਰਨੈਸ਼ਨਲ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਲੱਖਾਂ ਰੁਪਏ ਦੀ ਸਕਾਲਰਸ਼ਿਪ ਪ੍ਰਾਪਤ ਕਰਕੇ ਕੰਪਿਊਟਰ ਸਾਇੰਸ ਅਤੇ ਟੈਕਨੀਕਲ ਕੋਰਸਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ 13 ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਗਿਆ ਅਤੇ ਅਮਰੀਕਾ ਦੇ ਵਾਈਟ ਹਾਊਸ ਅਤੇ ਨਾਸਾ (NASA USA) ਤੱਕ ਆਪਣੇ ਸਰਕਾਰੀ ਸਕੂਲ ਦਾ ਨਾਮ ਪਹੁੰਚਾ ਦਿੱਤਾ ਲਗਭਗ 2000 ਦੇ ਕਰੀਬ ਵਿਦਿਆਰਥੀਆਂ ਨੂੰ ਸਟੇਟ ਅਤੇ ਨੈਸ਼ਨਲ ਪੱਧਰ ਤੇ ਗਾਈਡ ਕਰਕੇ NEET ,IIT ,JEE ਅਤੇ ਟੈਕਨੀਕਲ ਕੋਰਸਾਂ ਵਿੱਚ ਦਾਖਲ ਕਰਵਾਇਆ ਗਿਆ। ਖੇਡਾਂ ਵਿੱਚ ਬਤੌਰ ਗਾਈਡ ਅਧਿਆਪਕ ਗਰੀਬ ਬੱਚਿਆਂ ਨੂੰ ਆਪਣੇ ਖਰਚੇ ਤੇ ਤਿਆਰੀ ਕਰਵਾਈ ਗਈ ਅਤੇ ਨੈਸ਼ਨਲ ਗੋਲਡ, ਸਿਲਵਰ, ਬਰਾਉਜ ਮੈਡਲ ਪ੍ਰਾਪਤ ਕਰਕੇ 300 ਤੋਂ ਵੱਧ ਮੈਡਲ ਸਕੂਲ ਦੀ ਝੋਲੀ ਪਾਏ ਹਨ

08:23 AM

ਫਰੀਦਕੋਟ ਜੈਤੋ ਦੇ ਗੋਦਾਮ 'ਚ ਚੌਲਾਂ ਦੀਆਂ ਗੱਡੀਆਂ ਦੀ ਚੈਕਿੰਗ ਕਰ ਰਹੇ ਰਾਈਸ ਮਿੱਲਰ 'ਤੇ ਫਾਇਰਿੰਗ, ਰੰਜਿਸ਼ ਦੇ ਚੱਲਦਿਆਂ ਇੱਕ ਹੋਰ ਰਾਈਸ ਮਿੱਲਰ ਪੰਨਾ ਲਾਲ ਜੈਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਸ਼ਿਕਾਇਤ ਤੋਂ ਬਾਅਦ ਥਾਣਾ ਜੈਤੋ 'ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ, ਘਟਨਾ 'ਚ ਸ਼ਿਕਾਇਤਕਰਤਾ ਐੱਫ. ਬਚਾਅ ਹੈ, ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

07:36 AM

ਫਰੀਦਕੋਟ- ਕੁਝ ਦਿਨ ਪਹਿਲਾਂ ਨਾਕਾਬੰਦੀ ਦੌਰਾਨ ਅਸਲੇ ਨਾਲ ਭਰਿਆ ਇੱਕ ਸੂਟਕੇਸ ਜਿਸ ਵਿੱਚ 5 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਏ ਸਨ, ਦੇ ਮਾਮਲੇ ਵਿੱਚ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਸੀ, ਜਿਸ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਸੀ ਕਾਊਂਟਰ ਇੰਟੈਲੀਜੈਂਸ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ ।ਇੱਕ ਦੋਸ਼ੀ ਫਰੀਦਕੋਟ ਦੇ ਪਿੰਡ ਵਾੜਾ ਭਾਈ ਦਾ ਅਤੇ ਦੂਜਾ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

Trending news