SOPU Core Committee: ਚੋਣਾਂ ਦੇ ਮੱਦੇਨਜ਼ਰ ਸੋਪੂ ਨੇ ਸਰਬਸੰਮਤੀ ਨਾਲ 6 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ
Advertisement
Article Detail0/zeephh/zeephh2372291

SOPU Core Committee: ਚੋਣਾਂ ਦੇ ਮੱਦੇਨਜ਼ਰ ਸੋਪੂ ਨੇ ਸਰਬਸੰਮਤੀ ਨਾਲ 6 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ

SOPU Core Committee: ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ SOPU ਨੇ ਸਰਬਸੰਮਤੀ ਨਾਲ 6 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ।

SOPU Core Committee: ਚੋਣਾਂ ਦੇ ਮੱਦੇਨਜ਼ਰ ਸੋਪੂ ਨੇ ਸਰਬਸੰਮਤੀ ਨਾਲ 6 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ

SOPU Core Committee: SOPU ਪਾਰਟੀ ਨੇ ਪਾਰਟੀ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਣਾਂ ਲਈ ਸਰਬਸੰਮਤੀ ਨਾਲ 6 ਮੈਂਬਰੀ ਕੋਰ ਕਮੇਟੀ ਦਾ ਕੀਤਾ ਗਠਨ। ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ (SOPU) ਨੇ ਆਗਾਮੀ ਪੰਜਾਬ 'ਵਰਸਿਟੀ ਚੰਡੀਗੜ੍ਹ ਚੋਣਾਂ ਵਿੱਚ ਪਾਰਟੀ ਦੀ ਮੁਹਿੰਮ ਦੀ ਅਗਵਾਈ ਕਰਨ ਲਈ 6 ਮੈਂਬਰੀ ਕੋਰ ਕਮੇਟੀ ਦੇ ਗਠਨ ਕੀਤਾ ਹੈ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਮਰਥਨ ਦਿੱਤਾ ਹੈ। ਨੇਤਾਵਾਂ ਦੀ ਇਹ ਸਮਰਪਿਤ ਟੀਮ ਸਿਆਸੀ ਗਤੀਵਿਧੀਆਂ ਦੀ ਅਗਵਾਈ ਕਰੇਗੀ ਤੇ ਪਾਰਟੀ ਮਾਮਲਿਆਂ ਦਾ ਪ੍ਰਬੰਧਨ ਕਰੇਗੀ। ਚੋਣਾਂ ਲਈ ਇੱਕ ਏਕੀਕ੍ਰਿਤ ਅਤੇ ਰਣਨੀਤਕ ਪਹੁੰਚ ਨੂੰ ਯਕੀਨੀ ਬਣਾਏਗੀ।

ਇਸ ਕਮੇਟੀ ਵਿਚ ਪਾਰਟੀ ਦੇ ਸੀਨੀਅਰ ਤੇ ਤਜਰਬੇਕਾਰ ਲੀਡਰ ਕਰਨਵੀਰ ਸਿੰਘ ਕ੍ਰਾਂਤੀ, ਸ਼ੀਤਲ ਸਿੰਘ ਜਾਗਲ, ਅਵਤਾਰ ਸਿੰਘ ਰੁੜਕੀ, ਰੋਹਿਤ ਚੌਧਰੀ, ਮੇਘਾ ਨਈਅਰ ਤੇ ਅਮਨਦੀਪ ਕੌਰ ਸ਼ਾਮਿਲ ਹਨ। ਕਮੇਟੀ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਕ੍ਰਾਂਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਮੇਟੀ ਪਾਰਟੀ ਦੀਆਂ ਸਾਰੀਆਂ ਰਣਨੀਤੀਆਂ ਦੀ ਨਿਗਰਾਨੀ ਕਰੇਗੀ , ਮੈਂਬਰਾਂ ਵਿੱਚ ਤਾਲਮੇਲ ਕਰੇਗੀ ਤੇ ਯੂਨੀਵਰਸਿਟੀ ਚੋਣਾਂ ਵਿੱਚ ਪਾਰਟੀ ਦੀ ਸਫਲਤਾ ਲਈ ਫੈਸਲੇ ਲਵੇਗੀ।

SOPU ਦੇ ਪ੍ਰਧਾਨ ਬਲਰਾਜ ਸਿੰਘ ਸਿੱਧੂ ਨੇ ਕਮੇਟੀ ਵਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਕਮੇਟੀ ਚੰਡੀਗੜ੍ਹ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀ ਵਿੱਚ ਲਾਗੂ ਹੋਵੇਗੀ। ਇਸ ਕਮੇਟੀ ਦੇ ਫ਼ੈਸਲੇ ਸਾਰੇ ਮਾਮਲਿਆਂ 'ਤੇ ਪਾਬੰਦ ਹੋਣਗੇ ਜੋ ਕਿ ਹਰ ਮੈਂਬਰ ਨੂੰ ਮੰਨਣੇ ਪੈਣਗੇ ਤੇ ਇਹ ਕਮੇਟੀ ਪਾਰਟੀ ਨੂੰ ਅੱਗੇ ਵਧਾਉਣ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਪੰਜਾਬ 'ਵਰਸਿਟੀ ਦੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਬਣਾਉਣ ਲਈ ਸਾਰਾ ਸਾਲ ਕੰਮ ਕਰੇਗੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਪਾਰਟੀ ਤੋਂ ਪਿਛਲੇ ਸਾਲ ਉਮੀਦਵਾਰ ਰਹੀ ਤੇ ਪਾਰਟੀ ਦੀ ਕੋਰ ਕਮੇਟੀ ਮੈਂਬਰ ਮੇਘਾ ਨੇ ਕਿਹਾ ਕਿ ਕੋਰ ਕਮੇਟੀ ਦੇ ਬਣਨ ਨਾਲ, SOPU ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਮਹੱਤਵਪੂਰਨ ਪ੍ਰਭਾਵ ਪਾਉਣ ਅਤੇ ਜੇਤੂ ਬਣ ਕੇ ਉਭਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : Delhi Flag Hosting: 15 ਅਗਸਤ ਨੂੰ ਦਿੱਲੀ 'ਚ CM ਦੀ ਥਾਂ ਕੌਣ ਲਹਿਰਾਏਗਾ ਤਿਰੰਗਾ? ਕੇਜਰੀਵਾਲ ਨੇ ਜੇਲ੍ਹ ਤੋਂ LG ਨੂੰ ਚਿੱਠੀ ਲਿਖ ਕੇ ਦੱਸਿਆ

Trending news