Chandigarh News: ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ।
Trending Photos
Chandigarh News: ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਕੈਦੀ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਕੈਦੀ ਦੀ ਪਛਾਣ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ। ਕੈਦੀ ਨੂੰ ਰਾਤ ਨੂੰ ਕਰੀਬ 1.30 ਵਜੇ ਅੰਬਾਲਾ ਸੈਂਟ੍ਰਲ ਜੇਲ੍ਹ ਤੋਂ ਲਿਆਂਦਾ ਗਿਆ ਸੀ। ਉਸ ਨੇ ਜੇਲ੍ਹ ਵਿੱਚ ਸ਼ੀਸ਼ਾ ਨਿਗਲ ਲਿਆ ਸੀ।
ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਪੁਲਿਸ ਨੇ ਇਲਾਜ ਲਈ ਦਾਖ਼ਲ ਕਰਵਾਇਆ ਸੀ ਪਰ ਉਸ ਦੇ ਕੁਝ ਸਮੇਂ ਬਾਅਦ ਹੀ ਉਹ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰ ਕੇ ਫਰਾਰ ਹੋ ਗਿਆ। ਉਸ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਲਾਂਗ ਲਗਾਈ ਹੈ।
ਇਹ ਵੀ ਪੜ੍ਹੋ : Parliament Security Breach: ਸੰਸਦ ਭਵਨ 'ਚ ਦਾਖ਼ਲ ਹੋਣ ਵਾਲੇ ਸਾਰੇ ਮੁਲਜ਼ਮ 'ਭਗਤ ਸਿੰਘ ਫੈਨ ਕਲੱਬ' 'ਤੇ ਜੁੜੇ ਹੋਏ
ਜਾਣਕਾਰੀ ਅਨੁਸਾਰ ਉਹ ਨਿਹੰਗ ਸਿੱਖ ਦੱਸਿਆ ਜਾ ਰਿਹਾ ਹੈ। ਅੰਬਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਦੇ ਸੈਕਟਰ-34 ਪੁਲਿਸ ਥਾਣੇ ਵਿੱਚ ਸ਼ਿਰਕਤ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਕਾਰਵਾਈ ਵਿੱਚ ਜੁੱਟ ਗਈ ਹੈ। ਮੁਲਜ਼ਮ ਕੈਦੀ ਖਿਲਾਫ਼ ਪੁਲਿਸ ਗ੍ਰਿਫਤ ਤੋਂ ਭੱਜਣ ਦਾ ਮੁਕੱਦਮਾ ਵੀ ਦਰਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਆਸਪਾਸ ਦੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ। ਪੁਲਿਸ ਕੈਮਰਿਆਂ ਦੀ ਰਿਕਾਰਡਿੰਗ ਦੇ ਹਿਸਾਬ ਨਾਲ ਮੁਲਜ਼ਮ ਕਿੱਧਰ ਭੱਜ ਗਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਹੁਸ਼ਿਆਰਪਪੁਰ ਦੇ ਪਿੰਡ ਪੰਡੋਰੀ ਰੁਕਮਾਣ ਵਿੱਚ ਹੁਸ਼ਿਆਪੁਰ ਤੋਂ ਜੇਲ੍ਹ ਤੋਂ ਆਪਣੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਲਿਆਂਦਾ ਗਿਆ ਕੈਦੀ ਪੀਆਰਟੀਸੀ ਜਹਾਨ ਖੇਲਾਂ ਵਿੱਚ ਤਾਇਨਾਤ ਏਐਸਆਈ ਦੀ ਮਦਦ ਨਾਲ ਫ਼ਰਾਰ ਹੋ ਗਿਆ ਸੀ। ਪੁਲਿਸ ਫ਼ਰਾਰ ਕੈਦੀ ਦੀ ਦੇਰ ਰਾਤ ਤੱਕ ਭਾਲ ਕਰਦੀ ਰਹੀ ਪਰ ਸ਼ਾਮ ਤੱਕ ਵੀ ਉਕਤ ਮੁਲਜ਼ਮ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।
ਥਾਣਾ ਬੁੱਲੋਵਾਲ ਦੀ ਪੁਲਿਸ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਮੁੱਖ ਮੁਨਸ਼ੀ ਦੇ ਬਿਆਨਾਂ ਉਤੇ ਮੁਲਜ਼ਮ ਕੈਦੀ ਸਮੇਤ ਪੁਲਿਸ ਦੇ ਦੋ ਏਐਸਾਈ ਅਤੇ ਇੱਕ ਹੈਡ ਕਾਂਸਟੇਬਲ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਬੁੱਲੋਵਾਲ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਮੁੱਖ ਮੁਨਸ਼ੀ ਬਿੰਦਰ ਕੁਮਾਰ ਨੇ ਪੁਲਿਸ ਨੂੰ ਦਰਜ ਆਪਣੇ ਬਿਆਨ ਵਿੱਚ ਦੱਸਿਆ ਸੀ ਕਿ ਪੁਲਿਸ ਲਾਈਨ ਵਿੱਚ ਬਤੌਰ ਮੁੱਖ ਮੁਨਸ਼ੀ ਡਿਊਟੀ ਦੇ ਰਿਹਾ ਸੀ।
ਏਐਸਆਈ ਅਸ਼ੋਕ ਕੁਮਾਰ ਨੇ ਫੋਨ ਉਤੇ ਜਾਣਕਾਰੀ ਦਿੱਤੀ ਕਿ ਸਵੇਰੇ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਮੁਲਜ਼ਮ ਮਨੀਸ਼ ਕੁਮਾਰ ਵਾਸੀ ਪੰਡੋਰੀ ਰੁਕਮਾਣ ਨੂੰ ਅਦਾਲਤ ਦੇ ਹੁਕਮਾਂ ਉਪਰ ਉਸ ਦੇ ਪਿਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਕਰਵਾਉਣ ਲਈ ਲੈ ਕੇ ਗਈ ਸੀ, ਉਹ ਆਪਣੇ ਜੀਜਾ ਏਐਸਆਈ ਪਰਮਜੀਤ ਸਿੰਘ ਵਾਸੀ ਫੱਥੋਵਾਲ ਦੀ ਮਦਦ ਨਾਲ ਉਥੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : Parliament Security Breach: ਸੰਸਦ ਭਵਨ 'ਚ ਵੜਨ ਵਾਲੇ ਮੁਲਜ਼ਮ ਧਰਨੇ-ਪ੍ਰਦਰਸ਼ਨਾਂ 'ਚ ਹੁੰਦੇ ਰਹੇ ਹਨ ਸ਼ਾਮਿਲ