Ludhiana News: ਰਿਸ਼ਵਤ ਨੂੰ ਲੈਕੇ ਲਗਾਤਾਰ ਚਰਚਾਵਾਂ ਵਿੱਚ ਲੁਧਿਆਣਾ ਦਾ ਪੰਚਾਇਤੀ ਵਿਭਾਗ
Advertisement
Article Detail0/zeephh/zeephh2016776

Ludhiana News: ਰਿਸ਼ਵਤ ਨੂੰ ਲੈਕੇ ਲਗਾਤਾਰ ਚਰਚਾਵਾਂ ਵਿੱਚ ਲੁਧਿਆਣਾ ਦਾ ਪੰਚਾਇਤੀ ਵਿਭਾਗ

Ludhiana News: ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਨਵਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਰਦੀਪ ਸਿੰਘ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ

Ludhiana News: ਰਿਸ਼ਵਤ ਨੂੰ ਲੈਕੇ ਲਗਾਤਾਰ ਚਰਚਾਵਾਂ ਵਿੱਚ ਲੁਧਿਆਣਾ ਦਾ ਪੰਚਾਇਤੀ ਵਿਭਾਗ

Ludhiana News : ਲੁਧਿਆਣਾ ਦਾ ਪੰਚਾਇਤ ਵਿਭਾਗ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੁਧਿਆਣਾ ਦੇ ਪਿੰਡ ਲੀਲ ਵਿੱਚ ਇੱਕ ਵਿਅਕਤੀ ਦੀ ਨਿੱਜੀ ਜਮੀਨ ਨੂੰ ਪੰਚਾਇਤੀ ਜਮੀਨ ਦੱਸ ਕੇ ਪੰਚਾਇਤ ਦੇ ਖਾਤਾ ਪਵਾਉਣ ਦਾ ਮਾਮਲਾ ਸਹਾਮਣੇ ਆਇਆ ਹੈ।

ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਨਵਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਰਦੀਪ ਸਿੰਘ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ, ਜਿਸ 'ਚ ਇਹ ਮਾਮਲਾ ਸਹਾਮਣੇ ਆਇਆ ਕਿ ਕਿਸੇ ਵਿਅਕਤੀ ਦੀ ਤਕਰੀਬਨ 170 ਕਨਾਲਾਂ ਜਮੀਨ ਨੂੰ ਪੰਚਾਇਤੀ ਜਮੀਨ ਦੱਸ ਕੇ ਪੰਚਾਇਤੀ ਖਾਤੇ ਵਿੱਚ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਜਾਂਚ ਪੂਰੀ ਹੋਣ ਤੋਂ ਬਾਅਦ ਲੁਧਿਆਣਾ ਦੇ ਪਿੰਡ ਲੀਲ ਦੀ ਮੌਜੂਦਾ ਮਹਿਲਾ ਸਰਪੰਚ, ਪੰਚ ਅਤੇ ਬੀਡੀਪੀਓ ਸਮੇਤ ਪਟਵਾਰੀ ਬਲਾਕ ਡੇਹਲੋਂ ਦੇ ਖ਼ਿਲਾਫ਼ ਧੋਖਾਧੜੀ ਸਮੇਤ ਕਈ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਲਈ ਥਾਣਾ ਸੁਧਾਰ ਦੀ ਪੁਲਿਸ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ।

ਇਹ ਵੀ ਪੜ੍ਹੋ : DA Hike in Punjab: ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਦੇਵੇਗੀ ਵੱਡਾ ਤੋਹਫ਼ਾ, ਨਵੇਂ ਸਾਲ 'ਤੇ 4 ਫ਼ੀਸਦੀ ਡੀਏ 'ਚ ਵਾਧੇ ਦਾ ਐਲਾਨ

ਦੱਸ ਦਈਏ ਕਿ ਇਨ੍ਹਾਂ ਦਿਨਾਂ ਵਿੱਚ ਲੁਧਿਆਣਾ ਦਾ ਪੰਚਾਇਤ ਵਿਭਾਗ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਬੀਤੇ ਦਿਨੀਂ ਹਲਕਾ ਖੰਨਾ ਦੇ ਬੀਡੀਪੀਓ ਦੇ ਖੰਨਾ ਦੇ ਬੀ.ਡੀ.ਪੀ.ਓ (Block Development Officer) ਕੁਲਵਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਫ਼ੰਡਾਂ ਦੇ ਗ਼ਬਨ ਦੇ ਦੋਸ਼ ਹੇਠ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੁਅੱਤਲ ਕਰ ਦਿੱਤਾ ਸੀ , ਉਸ ਤੋਂ ਬਾਅਦ ਲੁਧਿਆਣਾ ਦੇ ਹੀ ਹਲਕਾ ਦਾਖਾ ਦੇ ਆਪ ਆਗੂ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ (Block Development and Panchayat Officer) ਬਲਜੀਤ ਸਿੰਘ ਬਾਘਾ ਸਿੱਧਵਾਂ ਬੇਟ ਨੂੰ ਸਰਪੰਚ

ਕੋਲੋਂ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਦੇਣ ਲਈ 15000 ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਜਿਸ ਨੂੰ ਪੈਸੇ ਲੈਂਦੇ ਰੰਗੀਂ ਹੱਥੀ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ।

ਉੱਥੇ ਹੀ ਹੁਣ ਲੁਧਿਆਣਾ ਦੇ ਪਿੰਡ ਲੀਲ ਦੀ ਮਹਿਲਾ ਸਰਪੰਚ ,ਪੰਚ ਅਤੇ ਬੀਡੀਪੀਓ ਅਤੇ ਪਟਵਾਰੀ ਬਲਾਕ ਡੇਹਲੋਂ ਉੱਪਰ ਧੋਖਾ ਧੜੀ ਦਾ ਮਾਮਲਾ ਥਾਣਾ ਸੁਧਾਰ ਵਿੱਚ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Chandigarh news: ਕਲਸੀ 'ਤੇ NSA ਲਗਾਉਣ ਦੇ ਮਾਮਲੇ 'ਚ HC ਵਿੱਚ ਹੋਈ ਸੁਣਵਾਈ

 

Trending news