Punjab News: ਮਾਨਸਾ 'ਚ ਚਿੱਟੇ ਦੀ ਭੇਟ ਚੜਿਆ ਨੌਜਵਾਨ, ਪਰਿਵਾਰ ਨੇ ਕਿਹਾ ਨਹੀਂ ਕਰਾਂਗੇ ਸੰਸਕਾਰ
Advertisement
Article Detail0/zeephh/zeephh1792039

Punjab News: ਮਾਨਸਾ 'ਚ ਚਿੱਟੇ ਦੀ ਭੇਟ ਚੜਿਆ ਨੌਜਵਾਨ, ਪਰਿਵਾਰ ਨੇ ਕਿਹਾ ਨਹੀਂ ਕਰਾਂਗੇ ਸੰਸਕਾਰ

Punjab News: ਮਾਨਸਾ ਵਿੱਚ ਇੱਕ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਹੈ। ਰੋਸ ਵਜੋਂ ਪਰਿਵਾਰ ਤੇ ਹੋਰ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।

Punjab News: ਮਾਨਸਾ 'ਚ ਚਿੱਟੇ ਦੀ ਭੇਟ ਚੜਿਆ ਨੌਜਵਾਨ, ਪਰਿਵਾਰ ਨੇ ਕਿਹਾ ਨਹੀਂ ਕਰਾਂਗੇ ਸੰਸਕਾਰ

Punjab News: ਮਾਨਸਾ ਜ਼ਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਲਾਸ਼ ਸਿਵਲ ਹਸਪਤਾਲ ਵਿੱਚ ਰੱਖ ਦਿੱਤੀ ਹੈ ਤੇ ਡੀਸੀ ਦਫ਼ਤਰ ਨੇੜੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਅੰਦਰ ਨੌਜਵਾਨ ਚਿੱਟੇ ਦੀ ਦਲਦਲ ਵਿੱਚ ਨੌਜਵਾਨ ਲਗਾਤਾਰ ਫਸਦੇ ਜਾ ਰਹੇ ਰਹੇ ਹਨ ਤੇ ਜਾਨਾਂ ਗੁਆ ਰਹੇ ਹਨ।

ਤਾਜ਼ਾ ਮਾਮਲਾ ਮਾਨਸਾ ਸ਼ਹਿਰ ਦਾ ਹੈ ਜਿੱਥੇ 27 ਸਾਲਾਂ ਨੌਜਵਾਨ ਕੁਲਦੀਪ ਸਿੰਘ ਕਾਕਾ ਨੂੰ ਚਿੱਟੇ ਦੀ ਦਲਦਲ ਨੇ ਨਿਗਲ ਲਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਰੱਖਣ ਤੋਂ ਬਾਅਦ ਡੀਸੀ ਦਫ਼ਤਰ ਨੇੜੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਕੁਲਦੀਪ ਸਿੰਘ ਦਾ ਵੱਡਾ ਭਰਾ ਵੀ ਨਸ਼ੇ ਦੀ ਭੇਟ ਚੜ੍ਹ ਚੁੱਕਾ ਹੈ।

ਪੰਜਾਬ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਨੌਜਵਾਨ ਚਿੱਟੇ ਸਮੇਤ ਹੋਰ ਨਸ਼ੇ ਦੀ ਦਲਦਲ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਵਾਰਡ ਨੰਬਰ 27 ਸਾਲਾਂ ਨੌਜਵਾਨ ਕੁਲਦੀਪ ਸਿੰਘ ਜਿਸ ਨੂੰ ਚਿੱਟੇ ਦੀ ਦਲਦਲ ਨੇ ਨਿਗਲ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਸ਼ਾ ਜ਼ਿਲ੍ਹੇ ਵਿੱਚ ਸ਼ਰੇਆਮ ਵਿਗੜਿਆ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ। ਪਰਿਵਾਰਾਂ ਨੇ ਦੱਸਿਆ ਕਿ ਪਹਿਲਾਂ ਕੁਲਦੀਪ ਸਿੰਘ ਦਾ ਵੱਡਾ ਭਰਾ ਵੀ ਨਸ਼ੇ ਦੀ ਭੇਂਟ ਚੜ੍ਹ ਚੁੱਕਾ ਹੈ ਅਤੇ ਹੁਣ ਕੁਲਦੀਪ ਸਿੰਘ ਨੂੰ ਚਿੱਟੇ ਦਾ ਦੈਤ ਨਿਗਲ ਗਿਆ।

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚੇ ਵਿੱਚ ਰੱਖ ਕੇ ਦਫ਼ਤਰ ਨੇੜੇ ਧਰਨੇ ਵਿੱਚ ਪਹੁੰਚ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਆਪਣਾ ਰੋਸ ਜਤਾਇਆ ਹੈ।

ਅਮਰਜੀਤ ਕੌਰ ਤੇ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਦੂਜੇ ਪਾਸੇ ਨਸ਼ੇ ਖਿਲਾਫ਼ ਤੇ ਪਰਵਿੰਦਰ ਸਿੰਘ ਝੋਟ ਦੇ ਹੱਕ ਵਿੱਚ ਚੱਲ ਰਹੇ ਧਰਨੇ ਦੇ ਆਗੂਆਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਪਰ ਆਪਣੀ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਅਜਿਹੀਆਂ ਮਾਵਾਂ ਹਰ ਰੋਜ਼ ਪਰਵਿੰਦਰ ਸਿੰਘ ਝੋਟਾ ਕੋਲ ਆ ਕੇ ਆਪਣਾ ਦੁੱਖ ਰੋਂਦੀਆਂ ਸਨ ਜਿਸ ਦੇ ਚੱਲਦੇ ਪਰਮਿੰਦਰ ਸਿੰਘ ਝੋਟਾ ਵੱਲੋਂ ਨਸ਼ੇ ਖਿਲਾਫ਼ ਵੱਡੀ ਮੁਹਿੰਮ ਵਿੱਢ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਸਾਥ ਦੇਣ ਦੀ ਬਜਾਏ ਪਰਵਿੰਦਰ ਸਿੰਘ ਝੋਟਾ ਖ਼ਿਲਾਫ਼ ਮਾਮਲਾ ਦਰਜ ਕਰ ਉਸ ਦੀ ਆਵਾਜ਼ ਨੂੰ ਦਬਾਇਆ ਗਿਆ ਹੈ।

ਇਹ ਵੀ ਪੜ੍ਹੋ : Punjabi Girl Missing News: ਸਾਊਦੀ ਅਰਬ 'ਚ ਪੰਜਾਬ ਦੀਆਂ 2 ਲੜਕੀਆਂ ਲਾਪਤਾ, ਮਨਜਿੰਦਰ ਸਿਰਸਾ ਨੇ ਸਰਕਾਰ ਨੂੰ ਲੱਭਣ ਦੀ ਕੀਤੀ ਅਪੀਲ

ਉਨ੍ਹਾਂ ਕਿਹਾ ਕਿਹਾ ਕਿ ਜੇ ਪੁਲਿਸ ਤੇ ਸਰਕਾਰ ਪਰਮਿੰਦਰ ਸਿੰਘ ਝੋਟਾ 10 ਸਾਲ ਦਿੰਦੇ ਤਾਂ ਅੱਜ ਨੌਜਵਾਨ ਆਪਣੇ ਜਾਨ ਨਾ ਗਵਾਉਂਦਾ। ਪਰਮਿੰਦਰ ਸਿੰਘ ਝੋਟਾ ਦੀ ਮਾਤਾ ਨੇ ਕਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਨਸ਼ਾ ਤਸਕਰੀ ਕਰਨ ਵਾਲੇ ਕਿਉਂ ਨਹੀਂ ਦਿਖ ਰਹੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿਸ ਜ਼ਿਲ੍ਹੇ ਵਿੱਚ ਨਸ਼ੇ ਦੇ ਨਾਲ ਕੋਈ ਮੌਤ ਹੋਵੇਗੀ ਤਾਂ ਜ਼ਿੰਮੇਵਾਰੀ ਫਿਕਸ ਕਰਾਂਗੇ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਨਸ਼ੇ ਦੀ ਭੇਂਟ ਚੜ੍ਹੇ ਨੌਜਵਾਨ ਦਾ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਪਰਿਵਾਰ ਨੂੰ ਸਰਕਾਰ ਆਰਥਿਕ ਸਹਾਇਤਾ ਵਜੋਂ ਦਸ ਲੱਖ ਰੁਪਏ ਤੇ ਨਸ਼ੇ ਦੇ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : Punjab News: ਮਾਨਸਾ 'ਚ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ ਹੋਈ ਮੌਤ

 

Trending news