Punjab Board Guidelines: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਨੂੰ ਆਡੀਓ ਕਲਿੱਪ, ਪ੍ਰਸ਼ਨ ਬੈਂਕ ਅਤੇ ਵਰਕਸ਼ੀਟਾਂ ਵਰਗੀਆਂ ਸਮੱਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਅਧਿਆਪਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀ ਮੁਲਾਂਕਣ ਪ੍ਰਕਿਰਿਆ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ।
Trending Photos
Punjab Board New Advisory: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਸ਼ਨ 2024-25 ਦੌਰਾਨ ਗੈਰ-ਬੋਰਡ ਕਲਾਸਾਂ (6ਵੀਂ, 7ਵੀਂ, 9ਵੀਂ ਅਤੇ 11ਵੀਂ) ਲਈ ਅੰਗਰੇਜ਼ੀ ਵਿਸ਼ੇ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਨਵਾਂ ਅੰਦਰੂਨੀ ਮੁਲਾਂਕਣ (INA) ਅਤੇ ਨਿਰੰਤਰ ਵਿਆਪਕ ਮੁਲਾਂਕਣ (CCE) ਪ੍ਰਣਾਲੀ ਲਾਗੂ ਕੀਤੀ ਹੈ। ਇਸ ਨਵੀਂ ਪ੍ਰਣਾਲੀ ਦਾ ਮਕਸਦ ਵਿਦਿਆਰਥੀਆਂ ਦੇ ਭਾਸ਼ਾਈ ਹੁਨਰ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਬੋਰਡ ਨੇ ਇਸ ਸਬੰਧ ਵਿੱਚ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਮੁਲਾਂਕਣ ਸਕੂਲ ਪੱਧਰ 'ਤੇ 3 ਤੋਂ 15 ਫਰਵਰੀ ਤੱਕ ਕੀਤਾ ਜਾਵੇਗਾ। ਬੋਰਡ ਵੱਲੋਂ ਅਧਿਆਪਕਾਂ ਨੂੰ ਆਡੀਓ ਕਲਿੱਪ, ਪ੍ਰਸ਼ਨ ਬੈਂਕ ਅਤੇ ਵਰਕਸ਼ੀਟਾਂ ਵਰਗੀਆਂ ਸਮੱਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਅਧਿਆਪਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀ ਮੁਲਾਂਕਣ ਪ੍ਰਕਿਰਿਆ ਵਿੱਚ ਹਿੱਸਾ ਲੈਣ।
ਛੇਵੀਂ ਅਤੇ ਸੱਤਵੀਂ ਜਮਾਤ ਲਈ ਸੀਸੀਈ ਮੁਲਾਂਕਣ
ਛੇਵੀਂ ਅਤੇ ਸੱਤਵੀਂ ਜਮਾਤ ਲਈ ਅੰਗਰੇਜ਼ੀ ਵਿਸ਼ੇ ਦਾ ਸੀਸੀਈ 20 ਅੰਕਾਂ ਦਾ ਹੋਵੇਗਾ। ਇਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਸੁਣਨ ਪ੍ਰੀਖਿਆ (6 ਅੰਕ): ਵਿਦਿਆਰਥੀਆਂ ਨੂੰ ਇੱਕ ਆਡੀਓ ਕਲਿੱਪ ਚਲਾਈ ਜਾਵੇਗੀ ਅਤੇ 10 ਸਵਾਲ ਦਿੱਤੇ ਜਾਣਗੇ, ਜਿਨ੍ਹਾਂ ਵਿੱਚੋਂ ਹਰੇਕ ਦਾ ਸਹੀ ਉੱਤਰ ਦੇਣ ਲਈ 1 ਅੰਕ ਦਿੱਤਾ ਜਾਵੇਗਾ।
ਬੋਲਣ ਦੀ ਪ੍ਰੀਖਿਆ (4 ਅੰਕ): ਵਿਦਿਆਰਥੀਆਂ ਨੂੰ ਘੱਟੋ-ਘੱਟ 4 ਵਾਕ ਬੋਲਣੇ ਪੈਣਗੇ ਜਾਂ ਦਿੱਤੀ ਗਈ ਤਸਵੀਰ ਦੇਖ ਕੇ ਸਵਾਲਾਂ ਦੇ ਸਹੀ ਜਵਾਬ ਦੇਣੇ ਪੈਣਗੇ।
ਕਲਾਸਰੂਮ ਪ੍ਰਦਰਸ਼ਨ ਅਤੇ ਅਨੁਸ਼ਾਸਨ (2 ਅੰਕ): ਵਿਦਿਆਰਥੀਆਂ ਦਾ ਮੁਲਾਂਕਣ ਕਲਾਸ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ, ਵਿਵਹਾਰ ਅਤੇ ਅਨੁਸ਼ਾਸਨ ਦੇ ਆਧਾਰ 'ਤੇ ਕੀਤਾ ਜਾਵੇਗਾ।
ਪ੍ਰੀ-ਬੋਰਡ/ਟਰਮ ਪ੍ਰੀਖਿਆ (2 ਅੰਕ): ਇਨ੍ਹਾਂ ਪ੍ਰੀਖਿਆਵਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਅੰਕ ਦਿੱਤੇ ਜਾਣਗੇ।
ਨੋਟਬੁੱਕ ਅਤੇ ਅਸਾਈਨਮੈਂਟ (6 ਅੰਕ): ਨਿਯਮਤ ਕੰਮਾਂ ਅਤੇ ਪ੍ਰੋਜੈਕਟਾਂ ਦੇ ਅਧਾਰ ਉਤੇ ਮੁਲਾਂਕਣ ਹੋਵੇਗਾ।
9ਵੀਂ ਅਤੇ 11ਵੀਂ ਜਮਾਤ ਲਈ INA ਮੁਲਾਂਕਣ
9ਵੀਂ ਅਤੇ 11ਵੀਂ ਜਮਾਤ ਲਈ ਅੰਗਰੇਜ਼ੀ ਵਿਸ਼ੇ ਦਾ INA ਵੀ 20 ਅੰਕਾਂ ਦਾ ਹੋਵੇਗਾ। ਇਸ ਦਾ ਪੂਰਾ ਵੇਰਵਰਾ ਹੇਠ ਲਿਖੇ ਅਨੁਸਾਰ ਹੈ:
ਸੁਣਨ ਦੀ ਪ੍ਰੀਖਿਆ (9 ਅੰਕ): ਵਿਦਿਆਰਥੀਆਂ ਨੂੰ ਇੱਕ ਆਡੀਓ ਕਲਿੱਪ ਚਲਾਈ ਜਾਵੇਗੀ ਅਤੇ 10 ਸਵਾਲ ਦਿੱਤੇ ਜਾਣਗੇ, ਜਿਨ੍ਹਾਂ ਵਿਚੋਂ 9 ਦਾ ਸਹੀ ਉੱਤਰ ਦੇਣ ਉਤੇ ਹਰੇਕ ਸਹੀ ਉੱਤਰ ਲਈ 1 ਅੰਕ ਮਿਲੇਗਾ।
ਬੋਲਣ ਦੀ ਪ੍ਰੀਖਿਆ (6 ਅੰਕ): ਵਿਦਿਆਰਥੀਆਂ ਨੂੰ ਵਰਕਸ਼ੀਟ-ਅਧਾਰਤ ਸਥਿਤੀਆਂ ਜਾਂ ਕਿਊ ਕਾਰਡ ਦਿੱਤੇ ਜਾਣਗੇ ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਦੇ ਬੋਲਣ ਦਾ ਮੁਲਾਂਕਣ ਕੀਤਾ ਜਾਵੇਗਾ। ਮੁਲਾਂਕਣ ਉਚਾਰਨ, ਇਸ਼ਾਰਿਆਂ ਅਤੇ ਵਾਕ ਬਣਤਰ 'ਤੇ ਅਧਾਰਤ ਹੋਵੇਗਾ।
ਪ੍ਰੀ-ਬੋਰਡ/ਟਰਮ ਪ੍ਰੀਖਿਆ (3 ਅੰਕ): ਇਨ੍ਹਾਂ ਪ੍ਰੀਖਿਆਵਾਂ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਅੰਕ।
ਬੁੱਕ ਬੈਂਕ ਅਤੇ ਹੋਰ ਗਤੀਵਿਧੀਆਂ (2 ਅੰਕ): ਪੁਰਾਣੀਆਂ ਕਿਤਾਬਾਂ ਵਾਪਸ ਕਰਨ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸੇਦਾਰੀ ਦੇ ਆਧਾਰ 'ਤੇ ਅੰਕ ਮਿਲਣਗੇ।