ਸੜਕਾਂ 'ਤੇ ਪੋਸਟਰ ਲਗਾਉਣ ਤੋਂ ਲੈ ਕੇ ਫਿਲਮਾਂ ਬਣਾਉਣ ਤੱਕ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਦਾ ਸਫ਼ਰ
'ਤਾਰੇ ਜ਼ਮੀਨ ਪਰ' ਤੋਂ ਲੈ ਕੇ ਦੰਗਲ ਵਰਗੀਆਂ ਸ਼ਾਨਦਾਰ ਫਿਲਮਾਂ ਬਣਾਉਣ ਵਾਲੇ ਮਿਸਟਰ ਪਰਫੈਕਸ਼ਨਿਸਟ ਆਪਣਾ 59ਵਾਂ ਜਨਮ ਦਿਨ ਮਨਾ ਰਹੇ ਹਨ।
ਬਤੌਰ ਚਾਇਲਡ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਮਿਰ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।
ਆਮਿਰ ਖਾਨ ਨੇ 1973 'ਚ ਆਈ ਫਿਲਮ 'ਯਾਦੋਂ ਕੀ ਬਾਰਾਤ' 'ਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਇਹ ਫਿਲਮ ਉਨ੍ਹਾਂ ਦੇ ਚਾਚਾ ਨਾਸਿਰ ਹੁਸੈਨ ਨੇ ਬਣਾਈ ਸੀ।
ਇਕ ਸਮਾਂ ਸੀ ਜਦੋਂ ਆਮਿਰ ਖਾਨ ਆਪਣੀਆਂ ਹੀ ਫਿਲਮਾਂ ਦੇ ਪ੍ਰਚਾਰ ਲਈ ਆਟੋ ਤੇ ਸੜਕਾਂ 'ਤੇ ਪੋਸਟਰ ਚਿਪਕਾਉਂਦੇ ਸਨ।
ਕਿਆਮਤ ਸੇ ਕਿਆਮਤ ਤੱਕ ਫਿਲਮ ਵਿੱਚ ਬਤੌਰ ਲੀਡ ਐਕਟਰ ਅਮੀਰ ਖਾਨ ਨੇ ਐਕਟਿੰਗ ਡੈਬਿਊ ਕੀਤਾ ਸੀ। ਇਹ ਫਿਲਮ ਕਾਫੀ ਹਿੱਟ ਸਾਬਿਤ ਹੋਈ ਸੀ।
ਫਿਲਮ 'ਲਗਾਨ' ਆਮਿਰ ਖਾਨ ਤੇ ਫਿਲਮ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੇ ਕਰੀਅਰ ਦੀ ਵੱਡੀ ਫਿਲਮ ਹੈ।
ਆਮਿਰ ਦਾ ਜਨਮ 14 ਮਾਰਚ 1965 ਨੂੰ ਮੁੰਬਈ ਵਿੱਚ ਹੋਇਆ ਸੀ ਤੇ ਉਹ ਇੱਕ ਅਭਿਨੇਤਾ ਹੋਣ ਤੋਂ ਇਲਾਵਾ ਇੱਕ ਨਿਰਮਾਤਾ, ਨਿਰਦੇਸ਼ਕ ਅਤੇ ਸਕ੍ਰੀਨ ਪਲੇ ਲੇਖਕ ਹਨ।
ट्रेन्डिंग फोटोज़