Happy Birthday Sargun Mehta: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta) ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਅੱਜ ਸਰਗੁਣ ਮਹਿਤਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ।
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta) ਜੋ ਹਮੇਸ਼ਾ ਤੋਂ ਹੀ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਅੱਜ ਸਰਗੁਣ ਮਹਿਤਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ।
ਮਸ਼ਹੂਰ ਅਦਾਕਾਰ ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ 'ਚ ਹੋਇਆ ਸੀ। ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਰੱਖਣ ਵਾਲੀ ਸਰਗੁਣ ਨੇ ਬੀ ਕੌਮ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮਬੀਏ ਦੀ ਪੜ੍ਹਾਈ ਵੀ ਕੀਤੀ।
Happy Birthday Sargun Mehta: ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜ ਹਿੰਦੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ।
ਟੀਵੀ ਇੰਡਸਟਰੀ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਅੱਜ ਹਿੰਦੀ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਫ਼ਿਲਮ ਜਗਤ ਵਿੱਚ ਵੀ ਜਾਣਿਆ-ਪਛਾਣਿਆ ਨਾਮ ਬਣ ਚੁੱਕੀ ਹੈ।
ਸਰਗੁਣ ਮਹਿਤਾ ਨੇ ਸਾਲ 2009 'ਚ ਟੀਵੀ ਸ਼ੋਅ '12/24 ਕਰੋਲ ਬਾਗ' ਨਾਲ ਟੈਲੀਵਿਜ਼ਨ ਦੀ ਦੁਨੀਆ 'ਚ ਕਦਮ ਰੱਖਿਆ ਸੀ। ਉਸ ਦੇ ਸਹਾਇਕ ਕਿਰਦਾਰ ਦੀ ਕਾਫੀ ਤਾਰੀਫ ਹੋਈ। ਸਾਲ 2012 'ਚ ਉਸ ਨੇ ਟੀਵੀ ਸ਼ੋਅ 'ਫੁਲਵਾ' 'ਚ ਅਹਿਮ ਭੂਮਿਕਾ ਨਿਭਾਈ ਸੀ।
ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਦੀ ਅਭਿਨੇਤਰੀ ਹੈ। ਉਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਸਰਗੁਣ ਗੁਰਨਾਮ ਭੁੱਲਰ ਨਾਲ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਨਜ਼ਰ ਆਈ ਸੀ।
ਸਰਗੁਣ ਮਹਿਤਾ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਚਾਰ ਸਾਲਾਂ ਦੇ ਕਰੀਅਰ ਵਿੱਚ 7 ਵਾਰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤੇ। ਸਾਲ 2019 'ਚ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਕਾਲਾ ਸ਼ਾਹ ਕਾਲਾ' ਵੀ ਸੁਪਰਹਿੱਟ ਰਹੀ ਸੀ। ਇਹ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ।
ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਦੀ ਲਵ ਸਟੋਰੀ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਦੋਵੇਂ ਪਹਿਲੀ ਵਾਰ ਸਾਲ 2009 ਵਿੱਚ ਇੱਕ ਟੀਵੀ ਸ਼ੋਅ ਦੌਰਾਨ ਮਿਲੇ ਸਨ। ਉਸ ਸਮੇਂ ਕੌਣ ਜਾਣਦਾ ਸੀ ਕਿ ਇਹ ਰੀਲ ਲਾਈਫ ਜੋੜਾ ਅਸਲ ਜ਼ਿੰਦਗੀ ਵਿੱਚ ਬਦਲ ਜਾਵੇਗਾ। ਇਕ ਇੰਟਰਵਿਊ 'ਚ ਸਰਗੁਣ ਨੇ ਦੱਸਿਆ ਸੀ ਕਿ ਪਹਿਲੀ ਹੀ ਮੁਲਾਕਾਤ 'ਚ ਸਰਗੁਣ ਨੂੰ ਰਵੀ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣਾ ਦਿਲ ਉਨ੍ਹਾਂ ਨੂੰ ਦੇ ਦਿੱਤਾ।
ट्रेन्डिंग फोटोज़