Punjabi Singer Singha News: ਇਸ ਵਿਵਾਦ ਦਾ ਕਾਰਨ ਹਾਲ ਹੀ 'ਚ ਲਾਂਚ ਹੋਇਆ ਪੰਜਾਬੀ ਗੀਤ 'ਅਜੇ ਵੀ ਜਿੰਦਾ' ਹੈ। ਇਹ ਕਾਰਵਾਈ ਸਮੂਹ ਈਸਾਈ ਭਾਈਚਾਰਾ ਅਜਨਾਲਾ ਦੇ ਮੁਖੀ ਅਵਿਨਾਸ਼ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।
Trending Photos
Punjabi Singer Singha News: ਮਸ਼ਹੂਰ ਪੰਜਾਬੀ ਗਾਇਕ ਸਿੰਗਾ (Punjabi Singer Singha) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਪੰਜਾਬੀ ਗਾਇਕ ਸਿੰਗਾ ਖਿਲਾਫ਼ ਅੰਮ੍ਰਿਤਸਰ ਦੇ ਅਜਨਾਲਾ 'ਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਿਵਾਦ ਦਾ ਕਾਰਨ ਹਾਲ ਹੀ 'ਚ ਲਾਂਚ ਹੋਇਆ ਪੰਜਾਬੀ ਗੀਤ 'ਅਜੇ ਵੀ ਜਿੰਦਾ' ਹੈ। ਇਹ ਕਾਰਵਾਈ ਸਮੂਹ ਈਸਾਈ ਭਾਈਚਾਰਾ ਅਜਨਾਲਾ ਦੇ ਮੁਖੀ ਅਵਿਨਾਸ਼ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ।
ਅਵਿਨਾਸ਼ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ- ਗੀਤ (ਸਟਿਲ ਲਾਈਵ) ਪੰਜਾਬੀ ਗਾਇਕ ਸਿੰਗਾ (Punjabi Singer Singha) ਵੱਲੋਂ ਰਿਲੀਜ਼ ਕੀਤਾ ਗਿਆ ਸੀ। ਜਿਸ ਵਿੱਚ ਪੰਜਾਬੀ ਕਲਾਕਾਰ ਸਿੰਗਾ ਨੇ ਹੱਥ ਵਿੱਚ ਬਾਈਬਲ ਫੜੀ ਹੋਈ ਹੈ ਅਤੇ ਗਲੇ ਵਿੱਚ ਕਰਾਸ ਬੰਨ੍ਹਿਆ ਹੋਇਆ ਹੈ। ਸਾਡੇ ਈਸਾਈ ਧਰਮ ਵਿੱਚ ਭੈਣ ਅਤੇ ਪਿਤਾ ਨੂੰ ਪਵਿੱਤਰ ਦਰਜਾ ਦਿੱਤਾ ਗਿਆ ਹੈ। ਗੀਤ ਵਿੱਚ ਪਿਤਾ ਅਤੇ ਭੈਣ ਦਾ ਵੀ ਅਪਮਾਨ ਕੀਤਾ ਗਿਆ ਹੈ। ਜਿਸ ਨਾਲ ਈਸਾਈ ਧਰਮ ਦਾ ਅਪਮਾਨ ਹੋਇਆ ਹੈ। ਜਿਸ ਕਾਰਨ ਸਮੁੱਚੇ ਈਸਾਈ ਭਾਈਚਾਰੇ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Ghaggar Water Level News: ਲਗਾਤਾਰ ਮੀਂਹ ਪੈਣ ਤੋਂ ਬਾਅਦ ਮੁੜ ਘੱਗਰ ਉਫ਼ਾਨ 'ਤੇ, ਕਿਸਾਨ ਚਿੰਤਤ
ਪ੍ਰਧਾਨ ਅਵਿਨਾਸ਼ ਦੀ ਸ਼ਿਕਾਇਤ ’ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਪੰਜਾਬੀ ਗਾਇਕ ਸਿੰਗਾ (Punjabi Singer Singha) ਖ਼ਿਲਾਫ਼ ਆਈਪੀਸੀ-295 ਤਹਿਤ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਇਹ ਦੂਜਾ ਮਾਮਲਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਪੂਰਥਲਾ 'ਚ ਦੋ ਦਿਨ ਪਹਿਲਾਂ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕਪੂਰਥਲਾ 'ਚ ਇਹ ਮਾਮਲਾ ਭੀਮ ਰਾਓ ਯੁਵਾ ਫੋਰਸ ਮਿਸ਼ਨ ਅੰਬੇਡਕਰ ਦੇ ਮੁਖੀ ਅਮਨਦੀਪ ਸਹੋਤਾ ਦੀ ਸ਼ਿਕਾਇਤ 'ਤੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Pong Dam Video: ਪੌਂਗ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ; ਪੰਜਾਬ 'ਚ ਅਸਰ ਪੈਣ ਦਾ ਖਦਸ਼ਾ