Harpal Singh Cheema News: ਪੰਜਾਬ ਵਿੱਚ ਆਬਕਾਰੀ ਪਾਲਿਸੀ ਰਾਹੀਂ 2587 ਕਰੋੜ ਰੁਪਏ ਇਜ਼ਾਫਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰੇ ਅੰਕੜਿਆਂ ਸਬੰਧੀ ਜਾਣਕਾਰੀ ਦਿੱਤੀ।
Trending Photos
Harpal Singh Cheema News: ਪੰਜਾਬ ਦੇ ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-2022 ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਮਾਲੀਏ ਵਿੱਚ ਇਤਿਹਾਸਕ 2587 ਕਰੋੜ ਰੁਪਏ (41.41 ਫੀਸਦ) ਇਜ਼ਾਫਾ ਦਰਜ ਕੀਤਾ ਗਿਆ ਹੈ। ਆਬਕਾਰੀ ਵਿਭਾਗ ਨੇ ਵਿੱਤੀ ਸਾਲ 2021-22 ਦੌਰਾਨ 6254.74 ਕਰੋੜ ਰੁਪਏ ਦੇ ਮੁਕਾਬਲੇ ਸਾਲ 2022-2023 ਦੌਰਾਨ ਸ਼ਰਾਬ ਦੀ ਵਿਕਰੀ ਤੋਂ 8841.4 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ।
ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 41.41 ਫੀਸਦੀ ਦੀ ਰਿਕਾਰਡ ਵਿਕਾਸ ਦਰ ਨਵੀਂ ਆਬਕਾਰੀ ਨੀਤੀ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ 'ਚ ਆਬਕਾਰੀ ਉਗਰਾਹੀ 'ਚ ਮਾਲੀਏ ਦਾ ਬਹੁਤ ਘੱਟ ਵਾਧਾ ਦਰਜ ਕੀਤਾ ਗਿਆ ਸੀ ਤੇ ਕਈ ਵਾਰ ਸੂਬੇ 'ਚ ਆਬਕਾਰੀ ਉਗਰਾਹੀ 'ਚ ਨਾਂਹ-ਪੱਖੀ ਘਾਟਾ ਵੀ ਦੇਖਿਆ ਗਿਆ। ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਵਿੱਤੀ ਸਾਲ 2022-23 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 6254.74 ਕਰੋੜ ਰੁਪਏ ਦੀ ਉਗਰਾਹੀ ਦੇ ਨਾਲ -1.2 ਫੀਸਦੀ ਦੀ ਨਾਂਪੱਖੀ ਵਾਧਾ ਦਰ ਰਿਕਾਰਡ ਕੀਤੀ ਗਈ ਸੀ।
ਸਾਲ 2020-21 'ਚ ਪਿਛਲੇ ਸਾਲਾਂ ਦੇ ਮੁਕਾਬਲੇ 6335 ਕਰੋੜ ਦੇ ਅੰਕੜੇ ਦੇ ਨਾਲ 23.7 ਫੀਸਦੀ ਦਾ ਇਜ਼ਾਫਾ ਹੋਇਆ ਹੈ ਪਰ 2019-20 'ਚ 5117 ਕਰੋੜ ਰੁਪਏ ਦੀ ਵਸੂਲੀ ਨਾਲ -0.7 ਫੀਸਦ ਦਾ ਨਾਂਪੱਖੀ ਇਜ਼ਾਫਾ ਦਰਜ ਕੀਤਾ ਗਿਆ ਸੀ, 2018-19 'ਚ 5155.86 ਕਰੋੜ ਦੀ ਇਕੱਤਰਤਾ ਨਾਲ .33 ਫ਼ੀਸਦੀ ਵਾਧਾ ਹੋਇਆ ਸੀ। ਇਸੇ ਤਰ੍ਹਾਂ 2017-18 'ਚ 5139 ਕਰੋੜ ਦੀ ਵਸੂਲੀ ਦੇ ਨਾਲ 16.6 ਫ਼ੀਸਦੀ ਇਜ਼ਾਫਾ ਅਤੇ 2016-17 ਵਿੱਚ ਪਿਛਲੇ ਸਾਲਾਂ ਦੇ ਸਬੰਧ 'ਚ 4406 ਕਰੋੜ ਦੀ ਉਗਰਾਹੀ ਨਾਲ ਫੇਰ ਨਾਂਪੱਖੀ -8.15 ਫ਼ੀਸਦੀ ਇਜ਼ਾਫਾ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : Punjab Corona News: ਪੰਜਾਬ 'ਚ ਮੁੜ ਵਧੇ ਕੋਰੋਨਾ ਦੇ ਆਂਕੜੇ, ਇੱਕ ਦਿਨ 'ਚ 100 ਕੇਸ ਆਏ ਸਾਹਮਣੇ
ਉਨ੍ਹਾਂ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਸਾਲ 2023-24 ਲਈ ਰਿਟੇਲ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਵੀ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ 171 ਆਬਕਾਰੀ ਸਮੂਹਾਂ ਦੀ ਅਲਾਟਮੈਂਟ ਸਬੰਧੀ ਪ੍ਰਕਿਰਿਆ 11 ਮਾਰਚ, 2023 ਨੂੰ ਆਰੰਭੀ ਗਈ ਸੀ ਜੋ ਕਿ 31 ਮਾਰਚ 2023 ਨੂੰ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ 7989 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੇ ਮਿੱਥੇ ਟੀਚੇ ਨੂੰ ਪਾਰ ਕਰ ਲਿਆ ਹੈ ਅਤੇ ਵਿੱਤੀ ਸਾਲ 2023-24 ਲਈ 8007.45 ਕਰੋੜ ਰੁਪਏ ਦੀ ਡਿਸਕਵਰਡ ਲਾਇਸੈਂਸ ਫੀਸ ਦੀ ਰਕਮ ਪ੍ਰਾਪਤ ਕਰ ਲਈ ਹੈ।
ਇਹ ਵੀ ਪੜ੍ਹੋ : Essential Medicines Price: ਦਵਾਈਆਂ ਦੇ ਮਹਿੰਗੇ ਬਿੱਲ ਤੋਂ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ, 651 ਦਵਾਈਆਂ ਦੇ ਘਟੇ ਰੇਟ