Sidhu Moosewala Death Anniversary News: ਪੰਜਾਬ ਦੇ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਐਤਵਾਰ ਨੂੰ ਪਹਿਲੀ ਬਰਸੀ ਮਨਾਈ ਗਈ। ਸਿੱਧੂ ਮੂਸੇਵਾਲਾ ਦਾ ਮਾਪੇ ਅੱਜ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਇਸ ਨੂੰ ਲੈ ਕੇ ਉਨ੍ਹਾਂ ਦਾ ਦਰਦ ਵੀ ਛਲਕਿਆ।
Trending Photos
Sidhu Moosewala Death Anniversary News: ਮਾਨਸਾ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਦੌਰਾਨ ਪਿਤਾ ਬਲਕੌਰ ਸਿੰਘ ਦਾ ਇੱਕ ਵਾਰ ਮੁੜ ਦਰਦ ਛਲਕ ਪਿਆ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਉਨ੍ਹਾਂ ਨੇ ਜੇਲ 'ਚੋਂ ਲਾਰੈਂਸ ਦੀ ਇੰਟਰਵਿਊ ਹੁੰਦੀ ਦੇਖੀ ਤਾਂ ਉਨ੍ਹਾਂ ਨੂੰ ਫਿਰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਪੁੱਤਰ ਦਾ ਇੱਕ ਵਾਰ ਫਿਰ ਕਤਲ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ 'ਤੇ ਕਿਸੇ ਹੋਰ ਦਿਨ ਵੀ ਕਾਰਵਾਈ ਕਰ ਸਕਦੀ ਸੀ, ਪਰ ਸਰਕਾਰ ਨੇ ਇਹ ਘਿਨੌਣੀ ਕਾਰਵਾਈ ਇਸ ਲਈ ਕੀਤੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੀ ਬਰਸੀ 'ਤੇ ਲੋਕ ਘੱਟ ਗਿਣਤੀ ਵਿੱਚ ਪੁੱਜ ਸਕਣ। ਸਰਕਾਰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਅੱਜ ਵੀ ਸਾਡਾ ਦੇਸ਼ ਗੁਲਾਮ ਹੈ। ਜੇਲ੍ਹ ਵਿੱਚੋਂ ਲਾਰੈਂਸ ਵਰਗਾ ਗੈਂਗਸਟਰ ਖੁੱਲ੍ਹੇਆਮ ਵੀਡੀਓ ਕਾਲ ਕਰਕੇ ਕਹਿ ਰਿਹਾ ਹੈ ਕਿ ਕਤਲ ਉਸ ਨੇ ਕਰਵਾਇਆ ਹੈ। ਸਰਕਾਰ ਇਸ ਉਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਜ਼ਿਆਦਾ ਨਹੀਂ ਜਾਣਗੇ ਪਰ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਿਹਾ ਸੀ। ਸਰਕਾਰ ਉਸ ਨੂੰ ਕਿਸੇ ਹੋਰ ਦਿਨ ਵੀ ਗ੍ਰਿਫਤਾਰ ਕਰ ਸਕਦੀ ਸੀ। ਜੇਕਰ ਮਾਮਲਾ ਦਰਜ ਕਰਨਾ ਸੀ ਤਾਂ ਅਜਨਾਲਾ ‘ਚ ਜਿਸ ਦਿਨ ਇਹ ਘਟਨਾ ਵਾਪਰੀ ਸੀ, ਉਸ ਦਿਨ ਕਿਉਂ ਨਹੀਂ ਕੀਤਾ ਗਿਆ? ਸਰਕਾਰ ਨੇ ਇਹ ਕਾਰਾ ਸਿੱਧੂ ਦੀ ਬਰਸੀ ਨੂੰ ਵਿਗਾੜਨ ਲਈ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਜਾਣੋ ਪੰਜਾਬ 'ਚ ਕਦੋਂ ਤੱਕ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਜਾਰੀ
ਗੈਂਗਸਟਰ ਲਾਰੈਂਸ ਜੇਲ੍ਹ ਤੋਂ ਲਗਾਤਾਰ ਵੀਡੀਓ ਕਾਲ ‘ਤੇ ਇੰਟਰਵਿਊ ਦੇ ਰਿਹਾ ਹੈ। ਉਹ ਸਿੱਧੂ ਬਾਰੇ ਕਹਿ ਰਿਹਾ ਹੈ ਕਿ ਉਸ ਨੇ ਕਤਲ ਕਰਵਾਏ ਹਨ। ਚਰਨ ਕੌਰ ਨੇ ਕਿਹਾ ਕਿ ਜੇਕਰ ਉਸ ਦੇ ਲੜਕੇ ਨੇ ਕਿਸੇ ਦਾ ਕਤਲ ਕਰਵਾਇਆ ਹੈ ਤਾਂ ਜੇਕਰ ਕੋਈ ਸਾਬਤ ਕਰ ਦਿੰਦਾ ਹੈ ਤਾਂ ਉਹ ਤੇ ਉਸ ਦਾ ਪਤੀ ਬਲਕੌਰ ਸਿੰਘ ਪੁੱਤਰ ਤੋਂ ਬਾਅਦ ਸਜ਼ਾ ਭੁਗਤਣ ਲਈ ਤਿਆਰ ਹਨ। ਸਿੱਧੂ ਆਪਣੀ ਜ਼ਿੰਦਗੀ ਸਵੈ-ਮਾਣ ਨਾਲ ਬਤੀਤ ਕਰਕੇ ਅਲਵਿਦਾ ਕਹਿ ਗਿਆ ਹੈ।
ਇਹ ਵੀ ਪੜ੍ਹੋ : Section 144 in Chandigarh News: ਚੰਡੀਗੜ੍ਹ 'ਚ ਧਾਰਾ 144 ਲਾਗੂ, ਪੁਲਿਸ ਦੀ ਚੱਪੇ-ਚੱਪੇ 'ਤੇ ਬਾਜ਼ ਅੱਖ