Earthquake In Pakistan: ਪਾਕਿਸਤਾਨ ਦੇ ਇਸਲਾਮਾਬਾਦ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਮਾਪੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਦੱਸਿਆ ਜਾ ਰਿਹਾ ਹੈ।
Trending Photos
Earthquake In Pakistan: ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ 'ਚ ਵੀ ਭੂਚਾਲ ਆਇਆ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਇਹ ਅੰਕੜਾ ਵਧਣ ਦੀ ਉਮੀਦ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਗਈ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਭੂਚਾਲ ਦੀ ਤੀਬਰਤਾ 6.8 ਦੱਸੀ ਹੈ।
ਇਸ ਦੇ ਝਟਕੇ ਪਾਕਿਸਤਾਨ (Earthquake In Pakistan) ਅਤੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਪਾਕਿਸਤਾਨੀ ਰਿਪੋਰਟ ਮੁਤਾਬਿਕ 9 ਲੋਕਾਂ ਦੀ ਮੌਤ ਹੋ ਗਈ ਹੈ। 302 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸਲਾਮਾਬਾਦ, ਲਾਹੌਰ, ਕਵੇਟਾ, ਰਾਵਲਪਿੰਡੀ, ਪੇਸ਼ਾਵਰ ਸਮੇਤ ਕਈ ਸ਼ਹਿਰਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੀਐਮਡੀ ਮੁਤਾਬਕ ਭੂਚਾਲ ਰਾਤ 9:47 ਵਜੇ (ਪਾਕਿਸਤਾਨੀ ਸਮੇਂ) 'ਤੇ ਆਇਆ।
ਇਹ ਵੀ ਪੜ੍ਹੋ:PM security breach News: ਪੀਐਮ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਸੀਐਮ ਮਾਨ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ਦੀ ਮਨਜ਼ੂਰੀ
ਇੱਕ ਘੰਟੇ ਬਾਅਦ 3.7 ਤੀਬਰਤਾ ਦਾ ਝਟਕਾ ਦਰਜ ਕੀਤਾ ਗਿਆ। ਇਸ ਦਾ ਕੇਂਦਰ ਵੀ ਅਫਗਾਨਿਸਤਾਨ ਵਿੱਚ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਤਿਆਰ ਰਹਿਣ ਲਈ ਕਿਹਾ ਹੈ। ਖਬਰਾਂ ਮੁਤਾਬਕ ਪਾਕਿਸਤਾਨ ਦੇ ਇੱਕ ਘਰ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋ ਗਏ। ਪਾਕਿਸਤਾਨ ਦੇ ਕੁਝ ਹਿੱਸਿਆਂ 'ਚ ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕ ਘਬਰਾ ਕੇ ਸੜਕਾਂ 'ਤੇ ਨਿਕਲ ਆਏ। ਪੇਸ਼ਾਵਰ, ਸਵਾਬੀ, ਲੋਧਰਾਂ, ਡੀਜੀ ਖਾਨ, ਬਹਾਵਲਪੁਰ, ਕੋਹਾਟ, ਟੋਬਾ ਟੇਕ ਸਿੰਘ, ਨੌਸ਼ਹਿਰਾ ਅਤੇ ਖਾਨੇਵਾਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।