Khalistan news: ਦੁਨੀਆਂ ਭਰ ਵਿੱਚ ਕੁੱਲ 56 ਖਾਲਿਸਤਾਨੀ ਸੰਗਠਨ ਹਨ, MHA ਦੀ ਰਿਪੋਰਟ 'ਚ ਹੋਇਆ ਖੁਲਾਸਾ
Advertisement
Article Detail0/zeephh/zeephh1909648

Khalistan news: ਦੁਨੀਆਂ ਭਰ ਵਿੱਚ ਕੁੱਲ 56 ਖਾਲਿਸਤਾਨੀ ਸੰਗਠਨ ਹਨ, MHA ਦੀ ਰਿਪੋਰਟ 'ਚ ਹੋਇਆ ਖੁਲਾਸਾ

Khalistani Organisations News: ਇਨ੍ਹਾਂ ਖਾਲਿਸਤਾਨੀ ਸੰਗਠਨਾਂ ਵਿੱਚੋਂ ਕੁਝ ਪਿਛਲੇ 6 ਸਾਲਾਂ ਵਿੱਚ ਪੰਜਾਬ ਵਿੱਚ 15 ਟਾਰਗੇਟ ਕਿਲਿੰਗ ਲਈ ਜ਼ਿੰਮੇਵਾਰ ਹਨ। 

Khalistan news: ਦੁਨੀਆਂ ਭਰ ਵਿੱਚ ਕੁੱਲ 56 ਖਾਲਿਸਤਾਨੀ ਸੰਗਠਨ ਹਨ, MHA ਦੀ ਰਿਪੋਰਟ 'ਚ ਹੋਇਆ ਖੁਲਾਸਾ

Khalistan Organisation Across World news: ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਦੇ ਮੁਤਾਬਕ ਗ੍ਰਹਿ ਮੰਤਰਾਲੇ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਕੁੱਲ ਕੁੱਲ 56 ਖਾਲਿਸਤਾਨ ਸੰਗਠਨ ਮੌਜੂਦ ਹਨ। 

ਦੱਸਿਆ ਜਾ ਰਿਹਾ ਹੈ ਕਿ ਇਹ 56 ਖਾਲਿਸਤਾਨ ਸੰਗਠਨ ਅਮਰੀਕਾ, ਯੂਕੇ ਅਤੇ ਕੈਨੇਡਾ ਸਣੇ ਵੱਖ-ਵੱਖ ਦੇਸ਼ਾਂ ਵਿੱਚ ਫੈਲੀਆਂ ਹੋਈਆਂ ਹਨ। ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁਝ ਪਿਛਲੇ 6 ਸਾਲਾਂ ਵਿੱਚ ਪੰਜਾਬ ਵਿੱਚ 15 ਟਾਰਗੇਟ ਕਿਲਿੰਗ ਲਈ ਜ਼ਿੰਮੇਵਾਰ ਹਨ। 

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਅੰਦਰੂਨੀ ਸੁਰੱਖਿਆ) ਨੀਲਾਭ ਕਿਸ਼ੋਰ ਵੱਲੋਂ ਪਿਛਲੇ ਹਫ਼ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੁਆਰਾ ਆਯੋਜਿਤ ਦੋ ਰੋਜ਼ਾ ਅੱਤਵਾਦ ਵਿਰੋਧੀ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਖਾਲਿਸਤਾਨ ਦੇ ਮੁੱਦੇ 'ਤੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਲੰਬੇ ਚਿਰ ਤੋਂ ਚੱਲਿਆ ਆ ਰਿਹਾ ਹੈ। ਜਿੱਥੇ ਭਾਰਤ ਸਰਕਾਰ ਦਾ ਖਾਲਿਸਤਾਨ 'ਤੇ ਸਟੈਂਡ ਸਪਸ਼ਟ ਹੈ ਉੱਥੇ ਉਨ੍ਹਾਂ ਵੱਲੋਂ ਲਗਾਤਾਰ ਕੈਨੇਡਾ ਨੂੰ ਵੀ ਉਨ੍ਹਾਂ ਦੇ ਖਿਲਾਫ ਐਕਸ਼ਨ ਲੈਣ ਲਈ ਕਿਹਾ ਜਾਂਦਾ ਹੈ।  

ਹਾਲ ਹੀ ਵਿੱਚ ਖਾਲਿਸਤਾਨੀ ਆਤੰਕੀ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਵੀ ਖਾਲਿਸਤਾਨ ਦਾ ਮੁੱਦਾ ਭੱਖ ਗਿਆ ਸੀ ਪਰ ਇਹ ਮੁੱਦਾ ਉਦੋਂ ਜਿਆਦਾ ਭੱਖਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੇਂਟਾਂ ਦੇ ਹੋਣ ਦਾ ਦੋਸ਼ ਲਗਾਇਆ। 

ਦੋਵਾਂ ਦੇਸ਼ ਵਿਚਾਲੇ ਰਿਸ਼ਤੇ ਇੰਨੇ ਖ਼ਰਾਬ ਹੋ ਗਏ ਕਿ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ।  ਸ਼ੁਰੂਆਤ ਉਦੋਂ ਹੋਈ ਜਦੋਂ ਜਸਟਿਨ ਟਰੂਡੋ ਦੇ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਇੱਕ ਭਾਰਤੀ ਦੂਤਾਵਾਸ ਨੂੰ ਬਾਹਰ ਕੱਢ ਦਿੱਤਾ। ਇਸਦੇ ਜਵਾਬ ਵਿੱਚ ਭਾਰਤ ਨੇ ਵੀ ਇੱਕ  ਕੈਨੇਡੀਅਨ ਡਿਪਲੋਮੈਟ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਕੈਨੇਡਾ ਨੇ ਭਾਰਤ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਜਿਸ ਤੋਂ ਬਾਅਦ ਭਾਰਤ ਨੇ ਵੀ ਅਜਿਹਾ ਹੀ ਕੀਤਾ। ਇਸਦੇ ਨਾਲ ਹੀ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਅਣਮਿੱਥੇ ਸਮੇਂ ਲਈ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ।  

ਇਹ ਵੀ ਪੜ੍ਹੋ: Israel Palestine War News: ਇਜ਼ਰਾਈਲ ਨੇ 50 ਸਾਲਾਂ 'ਚ ਪਹਿਲੀ ਵਾਰ ਅਧਿਕਾਰਕ ਤੌਰ 'ਤੇ ਜੰਗ ਦਾ ਕੀਤਾ ਐਲਾਨ

Trending news