Jagraon News: ਜਗਰਾਓਂ ਦੇ ਪਿੰਡ ਸਿੱਧਵਾਂ ਕਲਾਂ ਵਿੱਚ 13 ਸਾਲ ਦੇ ਬੱਚੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ।
Trending Photos
Jagraon News(ਰਜਨੀਸ਼ ਬਾਂਸਲ): ਜਗਰਾਓਂ ਦੇ ਪਿੰਡ ਸਿੱਧਵਾਂ ਕਲਾਂ ਵਿੱਚ 13 ਸਾਲ ਦੇ ਬੱਚੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 174 ਦੀ ਕਾਰਵਾਈ ਕਰਦੇ ਹੋਏ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਜਗਰਾਓਂ ਦੇ ਪਿੰਡ ਸਿੱਧਵਾਂ ਕਲਾਂ ਵਿੱਚ ਅੱਜ ਪਿੰਡ ਦੇ ਇੱਕ 13 ਸਾਲ ਦੇ ਬੱਚੇ ਅਰਮਾਨ ਸਿੰਘ ਨੇ ਆਪਣੇ ਘਰ ਵਿੱਚ ਆਤਮਹੱਤਿਆ ਕਰ ਲਈ ਹੈ। ਬੱਚੇ ਵੱਲੋਂ ਖੌਫਨਾਕ ਕਦਮ ਚੁੱਕੇ ਜਾਣ ਉਤੇ ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਅਰਮਾਨ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਪੜ੍ਹਾਈ ਵਿੱਚ ਵੀ ਕਾਫੀ ਹੁਸ਼ਿਆਰ ਸੀ। ਉਹ ਵੱਡਾ ਹੋ ਕੇ ਪੁਲਿਸ ਅਫ਼ਸਰ ਬਣਨਾ ਚਾਹੰਦਾ ਸੀ। ਇਸ ਮੌਕੇ ਸਿਵਲ ਹਸਪਤਾਲ ਜਗਰਾਓਂ ਵਿਚ ਜਿੱਥੇ ਬੱਚੇ ਦੇ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਸੀ ਉਥੇ ਹੀ ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ 13 ਸਾਲ ਦਾ ਇਹ ਬੱਚਾ ਅਰਮਾਨ ਸਿੰਘ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਤੇ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ।
ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਆਤਮਹੱਤਿਆ ਕਿਉਂ ਕੀਤੀ ਇਹ ਗੱਲ ਸਮਝ ਤੋਂ ਬਾਹਰ ਹੈ ਅਤੇ ਉਸਦੀ ਮੌਤ ਦਾ ਕਾਰਨ ਉਸਦੇ ਨਾਲ ਹੀ ਚਲਾ ਗਿਆ ਹੈ। ਇਸ ਗੱਲ ਉਤੇ ਪੂਰਾ ਪਿੰਡ ਪੂਰਾ ਹੈਰਾਨ ਪਰੇਸ਼ਾਨ ਹੈ ਕਿ ਇੰਨੇ ਛੋਟੇ ਬੱਚੇ ਨੇ ਆਤਮਹੱਤਿਆ ਕਿਉਂ ਕੀਤੀ।
ਇਸ ਮੌਕੇ ਥਾਣਾ ਸਦਰ ਦੇ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਬੱਚਾ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ ਤੇ ਪੜ੍ਹਾਈ ਦੇ ਬੋਝ ਕਰਕੇ ਉਸਨੇ ਇਹ ਕਦਮ ਚੁੱਕਿਆ ਹੈ। ਫਿਲਹਾਲ ਓਨਾ ਨੇ 174 ਦੀ ਕਾਰਵਾਈ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Punjab Politics: 'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੇ ਜੇਪੀ ਨੱਡਾ ਦੇ ਬਿਆਨ 'ਤੇ ਦਿੱਤਾ ਜਵਾਬ