Muktsar News: ਸ਼੍ਰੀ ਮੁਕਤਸਰ ਸਾਹਿਬ ਦੀ 13 ਸਾਲ ਬੱਚੀ ਰਿਧਮ ਨੇ ਅੰਗਰੇਜੀ ਗੀਤ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
Trending Photos
Muktsar News: ਸ਼੍ਰੀ ਮੁਕਤਸਰ ਸਾਹਿਬ ਦੀ 13 ਸਾਲ ਬੱਚੀ ਰਿਧਮ ਨੇ ਅੰਗਰੇਜੀ ਗੀਤ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਨੇ ਬੱਚੀ ਸੰਗੀਤ ਸੁਣ ਕੇ ਸਿੱਖਿਆ ਹੈ। ਅੰਗਰੇਜ਼ੀ ਗੀਤ ਇਹ ਲਿਖਦੀ ਵੀ ਖੁਦ ਅਤੇ ਰੈਪ ਵੀ ਖੁਦ ਤਿਆਰ ਕਰਦੀ ਹੈ। ਪੱਛੜੇ ਕਹੇ ਜਾਣ ਵਾਲੇ ਮਾਲਵੇ ਦੇ ਖਿੱਤੇ ਦੀ ਇਸ ਬੱਚੀ ਦਾ ਪਹਿਲਾ ਅੰਗਰੇਜ਼ੀ ਗੀਤ ਚਰਚਾ ਦਾ ਵਿਸ਼ਾ ਬਣਿਆ ਹੈ।
ਸ਼੍ਰੀ ਮੁਕਤਸਰ ਸਾਹਿਬ ਦੀ 13 ਸਾਲ ਦੀ ਲੜਕੀ ਰਿਧਮ ਨੇ ਅੰਗਰੇਜ਼ੀ ਗੀਤ ਨਾਲ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਹੈ। ਰਿਧਮ ਅੱਠਵੀ ਸ਼੍ਰੇਣੀ ਦੀ ਵਿਦਿਆਰਥਣ ਹੈ। ਉਸ ਨੂੰ ਸੰਗੀਤ ਦਾ ਕਾਫੀ ਸ਼ੌਂਕ ਹੈ। ਰਿਧਮ ਦੱਸਦੀ ਹੈ ਕਿ ਉਸ ਨੂੰ ਕੋਰੀਅਨ ਪੌਪ ਸੁਣਨ ਦਾ ਸ਼ੌਂਕ ਸੀ ਅਤੇ ਉਸ ਨੇ ਇਹ ਸੁਣਨਾ ਸ਼ੁਰੂ ਕੀਤਾ। ਉਸ ਨੇ ਕਿਸੇ ਤੋਂ ਵੀ ਸੰਗੀਤ ਸਿੱਖਿਆ ਨਹੀਂ ਹੈ। ਉਹ ਆਪਣੇ ਗੀਤ ਆਪ ਹੀ ਲਿਖਦੀ ਹੈ ਅਤੇ ਉਸਨੇ ਹੁਣ ਤੱਕ 50 ਗੀਤ ਲਿਖੇ ਹਨ।
ਰਿਧਮ ਅਨੁਸਾਰ ਉਸ ਨੇ ਜਦ ਪਹਿਲਾ ਗੀਤ ਮੀ ਐਂਡ ਮਾਈ ਸੈਲਫ ਦੀ ਰਿਕਾਰਡਿੰਗ ਕੀਤੀ ਤਾਂ ਉਸਨੂੰ ਮਾਣ ਮਹਿਸੂਸ ਹੋਇਆ। ਰਿਧਮ ਅਨੁਸਾਰ ਉਹ ਕੌਰੀਅਨ ਪਾਪ ਗਰੁੱਪ ਵਾਂਗ ਇਕ ਗਰੁੱਪ ਬਣਾਉਣਾ ਚਾਹੁੰਦੀ ਹੈ ਜਿਸ ਵਿੱਚ ਅੰਗਰੇਜ਼ੀ ਮਿਊਜਿਕ ਲਈ ਬੱਚੇ ਆਪਣਾ ਕੈਰੀਅਰ ਬਣਾ ਸਕਣ। ਉਸਨੂੰ ਮਿਊਜਿਕ ਇੰਡਸਟਰੀ ਲਈ ਮਾਪਿਆਂ ਦਾ ਪੂਰਾ ਸਹਿਯੋਗ ਹੈ।
ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'
ਰਿਧਮ ਮੁਤਾਬਕ ਉਸਦੇ ਗੀਤ ਗਾਉਣ ਉਤੇ ਇਕ ਵਾਰ ਕਿਸੇ ਨੇ ਤਾਅਨਾ ਮਾਰਿਆ ਸੀ ਕਿ ਤੇਰੀ ਆਵਾਜ਼ ਨਹੀਂ ਵਧੀਆ ਅਤੇ ਅੱਜ ਜਦ ਉਸਦੇ ਪਹਿਲੇ ਅੰਗਰੇਜ਼ੀ ਗੀਤ ਨੂੰ ਸਰੋਤਿਆਂ ਨੇ ਪਿਆਰ ਦਿੱਤਾ ਤਾਂ ਉਹ ਮਾਣ ਮਹਿਸੂਸ ਕਰਦੀ ਹੈ। ਰਿਧਮ ਅਨੁਸਾਰ ਉਹ ਪਹਿਲੇ ਗੀਤ ਰਾਹੀਂ ਇਹ ਕਹਿਣਾ ਚਾਹੁੰਦੀ ਕਿ ਵਿਅਕਤੀ ਇਕੱਲਾ ਵੀ ਕਾਮਯਾਬੀ ਹਾਸਲ ਕਰ ਸਕਦਾ। ਰਿਧਮ ਦੇ ਮਾਤਾ ਪਿਤਾ ਨੂੰ ਉਨ੍ਹਾਂ ਦੀ ਬੇਟੀ ਉਤੇ ਮਾਣ ਹੈ।
ਇਹ ਵੀ ਪੜ੍ਹੋ : Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ