ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦੇ ਕਿਸਾਨ ਖੁਸ਼ਪਾਲ ਸਿੰਘ ਰਾਣਾ ਨੇ ਕਿਹਾ ਕਿ ਉਸ ਨੇ ਪਿਛਲੇ ਪੰਦਰਾਂ ਸਾਲਾਂ ਤੋਂ ਕਦੇ ਵੀ ਆਪਣੇ ਖੇਤ ਵਿਚ ਪਰਾਲੀ ਹੋਵੇ ਜਾਂ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਉਸਨੇ ਕਦੇ ਵੀ ਉਸ ਨੂੰ ਜਲਾਇਆ ਨਹੀਂ। ਖੁਸ਼ਪਾਲ ਦਾ ਕਹਿਣਾ ਹੈ ਕਿ ਚਾਹੇ ਪਰਾਲੀ ਹੋਵੇ ਚਾਹੇ ਹੋਰ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਹੋਵੇ ਉਹਨੂੰ ਕਿਸਾਨ ਅੱਗ ਨਾ ਲਗਾਉਣ ਕਿਉਂਕਿ ਇਨ੍ਹਾਂ ਨੂੰ ਅੱਗ ਲਗਾਉਣ ਦੇ ਨਾਲ ਜਿਹੜੇ ਖੇਤਾਂ ਦੇ ਵਿਚ ਮਿੱਤਰ ਕੀੜੇ ਹੁੰਦੇ ਹਨ ਉਹ ਮਰ ਜਾਂਦੇ ਹਨ ਤੇ ਦੂਸਰਾ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ।
Trending Photos
ਬਿਮਲ ਸ਼ਰਮਾ/ਆਨੰਦਪੁਰ ਸਾਹਿਬ: ਅੱਜ ਅਸੀਂ ਤੁਹਾਨੂੰ ਇਕ ਐਸੇ ਅਗਹਨਵਧੁ ਜਾਗਰੂਕ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜੋ ਬਾਕੀ ਕਿਸਾਨਾਂ ਲਈ ਇਕ ਪ੍ਰੇਰਨਾਸ੍ਰੋਤ ਹੈ। ਉਹ ਹੈ ਅਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਦਾ ਕਿਸਾਨ ਖੁਸ਼ਪਾਲ ਸਿੰਘ ਰਾਣਾ ਜਿਸਨੇ ਲੱਗਭੱਗ ਪਿਛਲੇ 15 ਸਾਲਾਂ ਤੋਂ ਆਪਣੇ ਖੇਤਾਂ ਵਿਚ ਪਈ ਪਰਾਲੀ ਨੂੰ ਕਦੇ ਵੀ ਖੇਤਾਂ ਵਿਚ ਜਲਾਇਆ ਨਹੀਂ ਬਲਕਿ ਖੇਤਾਂ ਵਿਚ ਹੀ ਵਾਹ ਕੇ ਮਿਕਸ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕਿਸਾਨ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਬੈਸਟ ਫਾਰਮਰ ਐਵਾਰਡ ਵੀ ਦਿੱਤਾ ਗਿਆ ਹੈ ਖੁਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਇਕ ਤਾਂ ਪਰਾਲੀ ਫਸਲ ਲਈ ਖਾਸ ਦਾ ਕੰਮ ਕਰਦੀ ਹੈ ਦੂਸਰਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਮਿੱਤਰ ਕੀੜੇ ਜੋ ਫਸਲ ਲਈ ਲਾਹੇਵੰਦ ਹੁੰਦੇ ਹਨ ਓਹ ਵੀ ਨਹੀਂ ਮਰਦੇ। ਓਹਨਾ ਜਿੱਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਓਥੇ ਹੀ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨ ਦੀ ਬਾਂਹ ਫੜੇ।
ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦੇ ਕਿਸਾਨ ਖੁਸ਼ਪਾਲ ਸਿੰਘ ਰਾਣਾ ਨੇ ਕਿਹਾ ਕਿ ਉਸ ਨੇ ਪਿਛਲੇ ਪੰਦਰਾਂ ਸਾਲਾਂ ਤੋਂ ਕਦੇ ਵੀ ਆਪਣੇ ਖੇਤ ਵਿਚ ਪਰਾਲੀ ਹੋਵੇ ਜਾਂ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਉਸਨੇ ਕਦੇ ਵੀ ਉਸ ਨੂੰ ਜਲਾਇਆ ਨਹੀਂ। ਖੁਸ਼ਪਾਲ ਦਾ ਕਹਿਣਾ ਹੈ ਕਿ ਚਾਹੇ ਪਰਾਲੀ ਹੋਵੇ ਚਾਹੇ ਹੋਰ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਹੋਵੇ ਉਹਨੂੰ ਕਿਸਾਨ ਅੱਗ ਨਾ ਲਗਾਉਣ ਕਿਉਂਕਿ ਇਨ੍ਹਾਂ ਨੂੰ ਅੱਗ ਲਗਾਉਣ ਦੇ ਨਾਲ ਜਿਹੜੇ ਖੇਤਾਂ ਦੇ ਵਿਚ ਮਿੱਤਰ ਕੀੜੇ ਹੁੰਦੇ ਹਨ ਉਹ ਮਰ ਜਾਂਦੇ ਹਨ ਤੇ ਦੂਸਰਾ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿਚ ਵਧ ਰਹੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਦਿੱਲੀ ਵਿਚ ਬਾਅਦ ਵਿਚ ਪ੍ਰਦੂਸ਼ਣ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਪ੍ਰਦੂਸ਼ਣ ਸਾਡੇ ਪਿੰਡਾਂ ਵਿਚ ਹੀ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਮਨਰੇਗਾ ਤੇ ਮਜ਼ਦੂਰ ਮੁਹੱਈਆ ਕਰਵਾਉਣ ਤਾਂ ਜੋ ਖੇਤਾਂ ਵਿੱਚ ਪਈ ਇਸ ਪਰਾਲੀ ਨੂੰ ਗਊਸ਼ਾਲਾਵਾਂ ਦੇ ਵਿੱਚ ਪਹੁੰਚਾਇਆ ਜਾਵੇ ਸ਼ਹਿਰਾਂ ਤੇ ਪਿੰਡਾਂ ਵਿਚ ਘੁੰਮਦੇ ਅਵਾਰਾ ਜਾਨਵਰਾਂ ਨੂੰ ਵੀ ਕੋਈ ਕਮੀ ਨਹੀਂ ਆਵੇਗੀ। ਖੁਸ਼ਪਾਲ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਜਾਂ ਤਾਂ ਕਿਸਾਨਾਂ ਨੂੰ ਸਮਝ ਨਹੀਂ ਹੈ ਜਾਂ ਉਹ ਜ਼ਿੱਦ ਕਰ ਰਹੇ ਹਨ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਸਾਂਭਣ ਸਰਕਾਰਾਂ ਤੇ ਪ੍ਰਸ਼ਾਸਨ ਕਿਸਾਨਾਂ ਦੀ ਬਾਂਹ ਫੜੇ ਮਨਰੇਗਾ ਤੇ ਮਜ਼ਦੂਰ ਮੁਹੱਈਆ ਕਰਵਾ ਕੇ ਇਹ ਪਰਾਲੀ ਸਾਂਭੀ ਜਾ ਸਕਦੀ ਹੈ ਅਤੇ ਇਹ ਪਰਾਲੀ ਗਊਸ਼ਾਲਾਵਾਂ ਵਿਚ ਪਸ਼ੂਆਂ ਦੇ ਕੰਮ ਆ ਸਕਦੀ ਹੈ।
ਜ਼ੀ ਮੀਡੀਆ ਦੀ ਵੀ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਪਰਾਲੀ ਨੂੰ ਨਾ ਜਲਾਉਣ ਬਲਕਿ ਉਸ ਨੂੰ ਖੁਸ਼ਪਾਲ ਸਿੰਘ ਵਾਂਗ ਹੀ ਖੇਤਾਂ ਵਿਚ ਮਿਲਾਉਣ ਤਾਂ ਜੋ ਖੇਤਾਂ ਵਿਚ ਮਿੱਤਰ ਕੀੜੇ ਨਾ ਮਰਨ ਅਤੇ ਫਸਲਾਂ ਦੀ ਪੈਦਾਵਾਰ ਵੀ ਚੰਗੀ ਹੋ ਸਕੇ ਤੇ ਨਾਲ ਹੀ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਕਿਉਂਕਿ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਬਾਅਦ ਵਿੱਚ ਪਹੁੰਚਦਾ ਹੈ ਸਭ ਤੋਂ ਪਹਿਲਾਂ ਸਾਡੇ ਪਿੰਡ ਹੀ ਪਰਾਲੀ ਜਲਾਉਣ ਨਾਲ ਪ੍ਰਦੂਸ਼ਿਤ ਹੋ ਰਹੇ ਹਨ।
ਪਰਾਲੀ ਦੇ ਸੰਬੰਧ ਵਿਚ ਸ੍ਰੀ ਆਨੰਦਪੁਰ ਸਾਹਿਬ ਦੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਨਾਲ ਗੱਲਬਾਤ ਕਰਦੇ ਹਾਂ ਉਨ੍ਹਾਂ ਕਿਹਾ ਕਿ ਪਿੰਡ ਅਗੰਮਪੁਰ ਦੇ ਖੁਸ਼ਪਾਲ ਸਿੰਘ ਕਿਸਾਨ ਵੱਲੋਂ ਪਿਛਲੇ ਪੰਦਰਾਂ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਤੇ ਹੋਰਨਾਂ ਕਿਸਾਨਾਂ ਦੇ ਵਾਸਤੇ ਇਹ ਵੱਡੀ ਮਿਸਾਲ ਬਣ ਕੇ ਸਾਹਮਣੇ ਆਈ ਹੈ ਤੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਹਨ ਉਸ ਵਾਸਤੇ ਡਿਪਟੀ ਕਮਿਸ਼ਨਰ ਰੂਪਨਗਰ ਤੇ ਖੇਤੀਬਾੜੀ ਵਿਭਾਗ ਵੱਲੋਂ ਅਲੱਗ ਅਲੱਗ ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਅਲੱਗ ਅਲੱਗ ਪਿੰਡਾਂ ਵਿੱਚ ਜਾ ਕੇ ਸਰਵੇਖਣ ਕਰ ਰਹੀਆਂ ਹਨ ਤੇ ਫ਼ਿਲਹਾਲ ਹਲੇ ਤੱਕ ਸ੍ਰੀ ਆਨੰਦਪੁਰ ਸਾਹਿਬ ਬਲਾਕ ਵਿਚੋਂ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਇੱਕ ਦੋ ਮਾਮਲੇ ਹੀ ਸਾਹਮਣੇ ਆਏ ਹਨ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿਚ ਹੁਣ ਤਕ 30 ਤੋਂ ਵੀ ਵੱਧ ਪਰਾਲੀ ਨੂੰ ਨਾ ਜਲਾਉਣ ਦੇ ਸਬੰਧ ਵਿਚ ਜਾਗਰੂਕ ਕੈਂਪ ਲਗਾਏ ਗਏ ਹਨ।
WATCH LIVE TV