Akali Dal Alliance News: ਅਕਾਲੀ ਦਲ ਸੰਯੁਕਤ ਦੀ 23 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਰਾਜਸੀ ਗਠਜੋੜ ਅਤੇ ਹੋਰ ਕਈ ਅਹਿਮ ਮੁੱਦਿਆ 'ਤੇ ਚਰਚਾ ਹੋਵੇਗੀ
Trending Photos
Akali Dal Alliance News: ਪਿਛਲੇ ਕਈ ਦਿਨੀਂ ਤੋਂ ਸਿਆਸੀ ਗਲਿਆਰੇ 'ਚ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਦੇ ਗਠਜੋੜ ਦੀ ਚਰਚਾ ਚੱਲ ਰਹੀ ਹੈ। ਇਹ ਚਰਚਾ ਛਿੜੀ ਹੈ ਸੁਖਬੀਰ ਸਿੰਘ ਬਾਅਦ ਵੱਲੋਂ ਅਕਾਲੀ ਦਲ ਦੇ ਸਥਾਪਨਾ ਦਿਨ ਮੌਕੇ ਪੰਥ ਤੋਂ ਮੰਗੀ ਮੁਆਫੀ ਨੂੰ ਲੈ ਕੇ ਹੈ।
ਜਿਸ 'ਤੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬਿਆਨ ਸਹਾਮਣੇ ਆਇਆ ਹੈ, ਜਿਸ ਨੇ ਸਿਆਸੀ ਹਲਕਿਆਂ 'ਚ ਇਹ ਚਰਚਾ ਹੈ ਛੇੜ ਦਿੱਤੀ ਹੈ ਕਿ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਜਲਦ ਗਠਜੋੜ ਕਰ ਸਕਦਾ ਹੈ
ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ 23 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਰਾਜਸੀ ਗਠਜੋੜ ਅਤੇ ਹੋਰ ਕਈ ਅਹਿਮ ਮੁੱਦਿਆ 'ਤੇ ਚਰਚਾ ਹੋਵੇਗੀ
ਢੀਂਡਸਾ ਨੇ ਕਿਹਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆ ਬੇਅਦਬੀਆ ਦੇ ਦੋਸ਼ੀਆਂ ਨੂੰ ਢੁੱਕਵੀ ਸਜ਼ਾਵਾਂ ਨਾ ਦਿਵਾਉਂਣ ਸਕਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਥ ਤੋਂ ਮੰਗੀ ਮੁਆਫੀ ਸਵਾਗਤ ਯੋਗ ਹੈ। ਜੇਕਰ ਸੁਖਬੀਰ ਇਹ ਮੁਆਫੀ ਪੰਥ ਤੋਂ ਸਮੇਂ ਨਾਲ ਮੰਗ ਲੈਂਦੇ ਤਾਂ ਅੱਜ ਅਕਾਲੀ ਦਲ ਬਾਦਲ ਦਾ ਇਹ ਹਾਲ ਨਹੀਂ ਹੋਣਾ ਸੀ।
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਪਾਰਟੀ ਤੋਂ ਕਿਨਾਰਾ ਵੀ ਬੇਅਦਬੀਆ ਦੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਨਾ ਦਿਵਾਉਂਣ ਨੂੰ ਲੈ ਕੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ, ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ।
ਦੱਸ ਦਈਏ ਕਿ ਬੀਤੇ ਦਿਨੀਂ ਲੁਧਿਆਣਾ ਦੇ ਰਾਏਕੋਟ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਦਲ (ਬਾਦਲ) ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬੰਦ ਕਮਰੇ ਵਿੱਚ 15 ਮਿੰਟ ਤੱਕ ਮੀਟਿੰਗ ਤੋਂ ਹੋਈ ਸੀ ।
ਜਿਸ ਤੋਂ ਬਾਅਦ ਲਗਾਤਾਰ ਸਿਆਸੀ ਹਲਕਿਆਂ ਵਿੱਚ ਅਕਾਲੀ ਬਾਦਲ ਅਤੇ ਸੰਯੁਕਤ ਦੇ ਗਠਜੋੜ ਦੀ ਚਰਚਾ ਚੱਲ ਰਹੀ ਹੈ, ਪਰ ਆਉਂਂਣ ਵਾਲੇ ਦਿਨਾਂ ਵਿੱਚ ਇਨ੍ਹਾਂ ਚਰਚਾਵਾਂ ਦਾ ਕੀ ਬਣਦਾ ਹੈ ਉਹ ਦੇਖਣ ਵਾਲਾ ਹੋਵੇਗਾ।