ਅਕਾਲੀ ਦਲ ਦੇ ਆਗੂਆਂ ਨੇ ਸਮਰਥਕਾਂ ਸਣੇ ਵਿਧਾਨ ਸਭਾ ਵੱਲ ਕੂਚ ਕੀਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਹਾਈਕੋਰਟ ਚੌਂਕ ’ਤੇ ਹੀ ਰੋਕ ਲਿਆ।
Trending Photos
ਚੰਡੀਗੜ੍ਹ: ਵਿਧਾਨ ਸਭਾ ਦੇ 'ਸਪੈਸ਼ਲ ਸੈਸ਼ਨ' ਦੇ ਸ਼ੁਰੂ ਹੋਣ ਦੇ ਨਾਲ ਵੀ ਵਿਰੋਧੀ ਧਿਰਾਂ ਵਲੋਂ ਸੈਸ਼ਨ ਦਾ ਵਿਰੋਧ ਸ਼ੁਰੂ ਹੋ ਗਿਆ। ਜਿਸਦੇ ਚੱਲਦਿਆਂ ਅਕਾਲੀ ਦਲ ਦੇ ਆਗੂਆਂ ਨੇ ਸਮਰਥਕਾਂ ਸਣੇ ਵਿਧਾਨ ਸਭਾ ਵੱਲ ਕੂਚ ਕੀਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਹਾਈਕੋਰਟ ਚੌਂਕ ’ਤੇ ਹੀ ਰੋਕ ਲਿਆ।
ਉੱਧਰ ਰਾਜਪਾਲ ਨੂੰ ਭੇਜੇ ਜਵਾਬ ’ਚ ਸਰਕਾਰ ਨੇ ਸਪੈਸ਼ਲ ਸੈਸ਼ਨ ਦਾ ਏਜੰਡਾ ਜੀ. ਐੱਸ. ਟੀ (GST), ਬਿਜਲੀ ਅਤੇ ਪਰਾਲੀ ਦੀ ਸਮੱਸਿਆ ਦੇ ਹੱਲ ਸਬੰਧੀ ਮੁੱਦੇ ਦੱਸੇ ਹਨ। ਪਰ ਜਿੱਥੇ ਤੱਕ ਵਿਰੋਧੀਆਂ ਦਾ ਅਨੁਮਾਨ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਵਿਸ਼ੇਸ਼ ਇਜਲਾਸ' ਦੀ ਆੜ ’ਚ ਭਰੋਸਗੀ ਮਤਾ ਪਾ ਸਕਦੀ ਹੈ, ਜਿਸ ਕਾਰਨ ਸੈਸ਼ਨ ਦੌਰਾਨ ਹੰਗਾਮਾ ਹੋਣ ਦੇ ਪੂਰੇ ਪੂਰੇ ਆਸਾਰ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਏਜੰਡਾ ਸਪੱਸ਼ਟ ਕੀਤੇ ਜਾਣ ਤੋਂ ਬਾਅਦ ਹੀ ਗਵਰਨਰ ਵਲੋਂ 'ਸਪੈਸ਼ਲ ਸੈਸ਼ਨ' ਦੀ ਮਨਜ਼ੂਰੀ ਦਿੱਤੀ ਗਈ ਹੈ। ਉੱਧਰ ਇਸ ਸੈਸ਼ਨ ਤੋਂ ਠੀਕ ਇੱਕ ਦਿਨ ਪਹਿਲਾਂ CM ਭਗਵੰਤ ਮਾਨ ਵਲੋਂ ਕੈਬਨਿਟ ਮੀਟਿੰਗ ਸੱਦੀ ਗਈ, ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਮੁੱਦਿਆਂ ਲਈ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਨਾ ਕਿ ਸਰਕਾਰ ਵਲੋਂ ਵਿਧਾਨ ਸਭਾ ਨੂੰ ਆਪਣੇ ਨਿੱਜੀ ਹਿੱਤਾ ਲਈ ਵਰਤਿਆ ਜਾਣਾ ਚਾਹੀਦਾ ਹੈ।