Amritsar News: ਮੰਤਰੀ ਲਾਲਜੀਤ ਭੁੱਲਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਸੁੱਖ ਸ਼ਾਂਤੀ ਨਾਲ ਪੰਚਾਇਤੀ ਚੋਣਾਂ ਹੋਣ ਦੀ ਕੀਤੀ ਅਰਦਾਸ
Advertisement
Article Detail0/zeephh/zeephh2451247

Amritsar News: ਮੰਤਰੀ ਲਾਲਜੀਤ ਭੁੱਲਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਸੁੱਖ ਸ਼ਾਂਤੀ ਨਾਲ ਪੰਚਾਇਤੀ ਚੋਣਾਂ ਹੋਣ ਦੀ ਕੀਤੀ ਅਰਦਾਸ

Amritsar News: ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਸੁੱਖ ਸ਼ਾਂਤੀ ਨਾਲ ਪੰਚਾਇਤੀ ਚੋਣਾਂ ਹੋਣ ਦੀ ਅਰਦਾਸ ਕੀਤੀ । ਪੱਟੀ ਹਲਕੇ ਦੀਆਂ ਸਾਰੀਆਂ ਪੰਚਾਇਤਾਂ ਆਪਣੀਆਂ ਬਣਨ।

 

Amritsar News: ਮੰਤਰੀ ਲਾਲਜੀਤ ਭੁੱਲਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਸੁੱਖ ਸ਼ਾਂਤੀ ਨਾਲ ਪੰਚਾਇਤੀ ਚੋਣਾਂ ਹੋਣ ਦੀ ਕੀਤੀ ਅਰਦਾਸ

Amritsar News/ਭਰਤ ਸ਼ਰਮਾ: ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਸੱਚਖੰਡ ਸ੍ਰੀ  ਹਰਿਮੰਦਰ ਸਾਹਿਬ ਨਤਮਸਤਕ ਹੋਏ। ਦਰਅਸਲ ਉਹਨਾਂ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉੱਥੇ ਹੀ ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਸ਼ਾਂਤੀ ਪੂਰਵਕ ਢੰਗ ਨਾਲ ਬਿਨਾਂ ਕਿਸੇ ਲੜਾਈ ਝਗੜੇ ਤੋਂ ਨੇਪਰੇ ਚੜਨ ਇਸ ਨੂੰ ਲੈ ਕੇ ਵੀ ਲਾਲਜੀਤ ਸਿੰਘ ਭੁੱਲਰ ਨੇ ਅਰਦਾਸ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਅੱਜ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ ਅਤੇ ਨਤਮਸਤਕ ਹੋ ਕੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਪੰਜਾਬ ਅੰਦਰ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਉਹ ਸ਼ਾਂਤੀ ਪੂਰਵਕ ਢੰਗ ਨਾਲ ਨੇਪੜੇ ਚੜਨ। ਇਸ ਦੌਰਾਨ ਕਿਹਾ ਕਿ ਬਿਨਾਂ ਕਿਸੇ ਲੜਾਈ ਝਗੜੇ ਤੋਂ ਸ਼ਾਂਤੀ ਨਾਲ ਇਹ ਪੰਚਾਇਤੀ ਚੋਣਾਂ ਹੋਣ।

ਇਹ ਵੀ ਪੜ੍ਹੋ: Panchayat Elections Viral Video: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ
 

ਉਹਨਾਂ ਕਿਹਾ ਕਿ ਉਹਨਾਂ ਦੇ ਪੱਟੀ ਹਲਕੇ ਵਿੱਚ 113 ਪੰਚਾਇਤਾਂ ਦੀਆਂ ਚੋਣਾਂ ਹਨ ਅਤੇ ਜਿਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਹੈ ਕਿ ਇਹ ਪੰਚਾਇਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਪੰਚਾਇਤਾਂ ਬਣਨ ਅਤੇ ਪਿੰਡਾਂ ਅੰਦਰ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਹੋ ਸਕੇ।

ਉਹਨਾਂ ਕਿਹਾ ਕਿ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਹੈ ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਪਿੰਡਾਂ ਅੰਦਰ ਬਿਨਾਂ ਕਿਸੇ ਭੇਦ ਭਾਵ ਤੋਂ ਵਿਕਾਸ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਪਾਰਟੀਬਾਜੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਭੇਦਭਾਵ ਨਹੀਂ ਕੀਤਾ ਜਾਵੇਗਾ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤਯਾਬੀ ਨੂੰ ਵੀ ਲੈ ਕੇ ਉਹ ਅਰਦਾਸ ਕਰਦੇ ਹਨ ਕਿ ਉਹ ਜਲਦੀ ਠੀਕ ਹੋਣ ਅਤੇ ਲੋਕਾਂ ਵਿੱਚ ਆਉਣ।

ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਜਾਣੋ ਕਦੋਂ ਪਵੇਗਾ ਮੀਂਹ, ਅੱਜ ਮੌਮਸ ਰਹੇਗਾ ਸਾਫ਼

ਪੰਚਾਇਤੀ ਚੋਣਾਂ ਦੌਰਾਨ ਜਿੱਥੇ ਅੱਜ ਨਾਮਜਦਗੀਆਂ ਦਾਖਲ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ 243 ਵੋਟਾਂ ਵਾਲੇ ਇਸ ਪਿੰਡ ਦੀਆਂ 86 ਹੋਰ ਵੋਟਾਂ ਦੂਸਰੇ ਪਿੰਡ ਵਿੱਚ ਤਬਦੀਲ ਹੋ ਜਾਣ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਨਜ਼ਰ ਆ ਰਿਹਾ ਹੈ।

Trending news