Barnala News: ਫੌਜੀ ਜਵਾਨ ਸਿਮਰਨਦੀਪ ਸਿੰਘ ਦੀ ਦੇਹ ਪੂਰੇ ਫੌਜੀ ਸਨਮਾਨਾਂ ਨਾਲ ਬਰਨਾਲਾ ਲਿਆਂਦੀ ਗਈ। ਫੌਜੀ ਸਨਮਾਨਾਂ ਨਾਲ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ।
Trending Photos
Barnala News (ਦਵਿੰਦਰ ਸ਼ਰਮਾ): ਬੀਤੇ ਦਿਨ ਸੱਪ ਦੇ ਡੱਸਣ ਨਾਲ ਡਿਊਟੀ ਦੌਰਾਨ ਫੌਜੀ ਜਵਾਨ ਸਿਮਰਨਦੀਪ ਸਿੰਘ ਦੀ ਮੌਤ ਹੋ ਗਈ ਸੀ। ਫੌਜੀ ਜਵਾਨ ਸਿਮਰਨਦੀਪ ਸਿੰਘ ਦੀ ਦੇਹ ਪੂਰੇ ਫੌਜੀ ਸਨਮਾਨਾਂ ਨਾਲ ਬਰਨਾਲਾ ਲਿਆਂਦੀ ਗਈ। ਫੌਜੀ ਸਨਮਾਨਾਂ ਨਾਲ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਦੀਆਂ ਅੱਖਾਂ ਨਮ ਨਜ਼ਰ ਆਈਆਂ। ਉਥੇ ਹੀ ਸ਼ਹੀਦ ਜਵਾਨ ਦੇ ਪਿਤਾ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਉਸ ਦੇ ਬੇਟੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪੂਰਾ ਮਾਣ-ਸਨਮਾਨ ਦਿੰਦੇ ਉਸ ਦਾ ਯਾਦਗਾਰ ਸਮਾਰਕ ਬੁੱਤ ਵੀ ਲਗਾਇਆ ਜਾਵੇ।
ਜੇਕਰ ਇਸ ਦੁਖਦਾਈ ਘਟਨਾ ਉਤੇ ਪੂਰੀ ਨਜ਼ਰ ਮਾਰੀਏ ਤਾਂ ਜੰਮੂ-ਕਸ਼ਮੀਰ ਨੌਸ਼ੇਰਾ ਗਡੀ ਵਿੱਚ ਤਾਇਨਾਤ ਸਿਮਰਨਦੀਪ ਸਿੰਘ (24 ਸਾਲ) ਆਪਣੇ ਕੋਰਸ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਅੰਬਾਲਾ ਆਇਆ ਹੋਇਆ ਸੀ। ਜਿਥੇ ਡਿਊਟੀ ਦੌਰਾਨ ਸੱਪ ਦੇ ਡੱਸਣ ਨਾਲ ਉਸ ਦੀ ਮੌਤ ਹੋ ਗਈ ਸੀ ਸਿਮਪਨਦੀਪ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।
ਸ਼ਹੀਦ ਜਵਾਨ ਸਿਮਰਨਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ ਪੂਰੇ ਫੌਜੀ ਸਨਮਾਨਾਂ ਨਾਲ ਉਸਦੇ ਘਰ ਲਿਆਂਦਾ ਗਿਆ, ਇਸ ਦੁਖਦਾਈ ਖਬਰ ਨੂੰ ਦੇਖ ਕੇ ਪੂਰੇ ਇਲਾਕੇ ਦੀਆਂ ਅੱਖਾਂ ਨਮ ਹੋ ਗਈਆਂ। ਇਸ ਸਮੇਂ ਉਹ ਰਾਜੌਰੀ ਸੈਕਟਰ ਵਿੱਚ ਡਿਊਟੀ ਉਤੇ ਸੀ। ਉਹ ਪੜ੍ਹਾਈ ਦੇ ਸਿਲਸਿਲੇ ਵਿੱਚ ਅੰਬਾਲਾ ਆਇਆ ਹੋਇਆ ਸੀ।
ਇਹ ਵੀ ਪੜ੍ਹੋ : Shaheed Udham Singh: ਊਧਮ ਸਿੰਘ ਭਾਰਤ ਦਾ 'ਸ਼ੇਰ', ਜਿਹਨਾਂ ਦੀਆਂ 6 ਗੋਲੀਆਂ ਨੇ ਜਲਿਆਂਵਾਲਾ ਬਾਗ ਸਾਕੇ ਦਾ ਲਿਆ ਸੀ ਬਦਲਾ
ਉੱਥੇ ਡਿਊਟੀ ਦੌਰਾਨ ਸੱਪ ਦੇ ਡੱਸਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ 'ਤੇ ਪੀੜਤ ਦੇ ਪਿਤਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਸੂਬਾ ਸਰਕਾਰ ਵੀ ਉਸ ਨੂੰ ਬਣਦਾ ਮਾਣ ਸਤਿਕਾਰ ਦੇਵੇ। ਉਨ੍ਹਾਂ ਦੇ ਪੁੱਤਰ ਲਈ ਸ਼ਹੀਦੀ ਸਮਾਰਕ ਵੀ ਸਥਾਪਤ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਉਸ ਸ਼ਹੀਦੀ ਯਾਦਗਾਰ ਨੂੰ ਦੇਖ ਕੇ ਨੌਜਵਾਨਾਂ ਨੂੰ ਪ੍ਰੇਰਨਾ ਮਿਲੇ ਅਤੇ ਉਹ ਦੇਸ਼ ਭਗਤੀ ਦੀ ਭਾਵਨਾ ਨਾਲ ਫੌਜ ਵਿਚ ਭਰਤੀ ਹੋ ਸਕਣ।
ਇਹ ਵੀ ਪੜ੍ਹੋ : Ludhiana Robbery Case: ਲੁਧਿਆਣਾ 'ਚ ਦਾਤਰਾਂ ਨਾਲ ਹਮਲਾ ਕਰਕੇ ਬਾਈਕ ਸਵਾਰ ਬਦਮਾਸ਼ਾਂ ਨੇ ਅਕਾਊਂਟੈਂਟ ਨੂੰ ਲੁੱਟਿਆ