ਪਿਛਲੇ ਸੱਤ ਮਹੀਨਿਆਂ ਵਿੱਚ ਪੰਜਾਬ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ।
Trending Photos
Punjab's Tarn Taran RPG Rocket Launcher Attack News: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਪੰਜਾਬ ਦੇ ਤਰਨਤਾਰਨ ਵਿਖੇ ਇੱਕ ਸਾਂਝ ਕੇਂਦਰ 'ਤੇ ਹੋਏ RPG ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਫੜਿਆ ਜਾਵੇਗਾ।
ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਪੁਰਾਣੇ ਗੈਂਗਸਟਰ ਅਤੇ ਪੁਰਾਣੀਆਂ ਪਾਰਟੀਆਂ ਦੀ ਸੁਰੱਖਿਆ ਹੇਠ ਕੰਮ ਕਰਨ ਵਾਲੇ ਲੋਕਾਂ ਨੂੰ ਫੜ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਸਰਹਾਲੀ ਵਿੱਚ ਸ਼ੁੱਕਰਵਾਰ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸਾਂਝ ਕੇਂਦਰ 'ਤੇ ਆਰਪੀਜੀ ਨਾਲ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇਹ ਸਾਂਝ ਕੇਂਦਰ ਅੰਮ੍ਰਿਤਸਰ-ਬਠਿੰਡਾ ਰਾਸ਼ਟਰੀ ਮਾਰਗ 'ਤੇ ਸਥਿਤ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਰਾਕੇਟ ਇਮਾਰਤ ਦੇ ਲੋਹੇ ਦੇ ਗੇਟ 'ਤੇ ਜਾ ਵੱਜਾ ਅਤੇ ਅੰਦਰ ਦੀ ਕੰਧ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਡਿਊਟੀ 'ਤੇ ਸਨ ਪਰ ਰਾਹਤ ਭਰੀ ਖ਼ਬਰ ਇਹ ਹੈ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ।
ਸੂਤਰਾਂ ਵੱਲੋਂ ਦੱਸਿਆ ਗਿਆ ਕਿ ਗ੍ਰੇਨੇਡ ਅਸਲ ਵਿੱਚ ਫਟਿਆ ਹੀ ਨਹੀਂ ਸੀ। ਮੁਢਲੀ ਜਾਂਚ ਤੋਂ ਪਤਾ ਲੱਗਿਆ ਕਿ ਬੀਤੀ ਰਾਤ 11:22 ਵਜੇ ਹਾਈਵੇਅ ਤੋਂ ਗ੍ਰੇਨੇਡ ਦਾਗਿਆ ਗਿਆ ਸੀ। ਇਹ ਸਰਹਾਲੀ ਪੀ.ਐਸ. ਦੇ 'ਸਾਂਝ ਕੇਂਦਰ 'ਤੇ ਮਾਰਿਆ ਗਿਆ ਸੀ। ਇਸ ਦੌਰਾਨ ਫੋਰੈਂਸਿਕ ਟੀਮ ਅਤੇ ਫੌਜ ਦੀ ਟੀਮ ਮੌਕੇ 'ਤੇ ਪੁੱਜੀ।
ਹੋਰ ਪੜ੍ਹੋ: 'ਭਾਰਤ ਜੋੜੋ ਯਾਤਰਾ' ਦੇ ਸਵਾਗਤ ਲਈ ਪੰਜਾਬ ’ਚ ਕਾਂਗਰਸ ਨੂੰ ਲੀਡਰ ਨਹੀਂ ਲੱਭਣੇ: CM ਮਾਨ
ਦੱਸਣਯੋਗ ਹੈ ਕਿ ਪਿਛਲੇ ਸੱਤ ਮਹੀਨਿਆਂ ਵਿੱਚ ਪੰਜਾਬ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਮੁਹਾਲੀ ਵਿੱਚ ਪੁਲਿਸ ਦੇ ਖੁਫੀਆ ਹੈੱਡਕੁਆਰਟਰ 'ਤੇ ਮਈ ਦੇ ਮਹੀਨੇ ਵਿੱਚ ਆਰਪੀਜੀ ਹਮਲਾ ਕੀਤਾ ਗਿਆ ਸੀ।
ਹੋਰ ਪੜ੍ਹੋ: Tarn Taran RPG Attack News: ਜਿੱਥੇ RPG ਹਮਲਾ ਹੋਇਆ ਉੱਥੇ ਪਹਿਲਾਂ ਹੀ ਲਿਖਿਆ ਸੀ ਕਿ ਹਮਲਾ ਹੋ ਸਕਦਾ ਹੈ