Bank Holidays in February 2023: ਫਰਵਰੀ 'ਚ ਇੰਨੇ ਦਿਨਾਂ ਲਈ ਬੈਂਕ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
Advertisement
Article Detail0/zeephh/zeephh1540781

Bank Holidays in February 2023: ਫਰਵਰੀ 'ਚ ਇੰਨੇ ਦਿਨਾਂ ਲਈ ਬੈਂਕ ਰਹਿਣਗੇ ਬੰਦ, ਦੇਖੋ ਪੂਰੀ ਲਿਸਟ

ਫਰਵਰੀ ਦੇ ਮਹੀਨੇ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਮਹਾਸ਼ਿਵਰਾਤਰੀ ਵਰਗੇ ਕਈ ਤਿਉਹਾਰ ਹਨ ਜਦੋਂ ਬੈਂਕ ਬੰਦ ਰਹਿਣਗੇ। 

Bank Holidays in February 2023: ਫਰਵਰੀ 'ਚ ਇੰਨੇ ਦਿਨਾਂ ਲਈ ਬੈਂਕ ਰਹਿਣਗੇ ਬੰਦ, ਦੇਖੋ ਪੂਰੀ ਲਿਸਟ

Bank Holidays in February 2023: ਅੱਜ ਦੇ ਸਮੇਂ ਵਿੱਚ ਬੈਂਕ ਆਮ ਲੋਕਾਂ ਦੇ ਜੀਵਨ ਦਾ ਮਹਿਤਵਪੂਰਨ ਹਿੱਸਾ ਹੈ। ਸਾਲ 2023 ਦਾ ਪਹਿਲਾ ਮਹੀਨਾ ਯਾਨੀ ਜਨਵਰੀ ਜਲਦ ਹੀ ਖਤਮ ਹੋਣ ਵਾਲਾ ਹੈ ਅਤੇ ਅਜਿਹੇ ‘ਚ ਫਰਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਬੈਂਕ ਕਿੰਨੇ ਦਿਨਾਂ ਲਈ ਬੰਦ ਰਹਿਣਗੇ।

ਹਾਲਾਂਕਿ ਅੱਜ ਕੱਲ੍ਹ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦਾ ਜ਼ਮਾਨਾ ਹੈ ਪਰ ਫਿਰ ਵੀ ਜ਼ਿਆਦਾਤਰ ਲੋਕ ਕੁਝ ਕੰਮਾਂ ਲਈ ਬੈਂਕ ਜਾਂਦੇ ਹਨ। ਜੇਕਰ ਤੁਸੀਂ ਵੀ ਫਰਵਰੀ ਮਹੀਨੇ ਵਿੱਚ ਕੋਈ ਜ਼ਰੂਰੀ ਕੰਮ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਮਹੀਨੇ 'ਚ ਆਉਣ ਵਾਲਿਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਜ਼ਰੂਰ ਦੇਖ ਲਿਓ।

Bank Holidays in February 2023: ਫਰਵਰੀ 'ਚ ਇੰਨੇ ਦਿਨਾਂ ਲਈ ਬੈਂਕ ਰਹਿਣਗੇ ਬੰਦ

ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਫਰਵਰੀ ਮਹੀਨੇ ‘ਚ ਬੈਂਕਾਂ ਦੀਆਂ 10 ਛੁੱਟੀਆਂ ਹਨ ਲਿਹਾਜ਼ਾ ਕੁੱਲ 10 ਦਿਨ ਬੈਂਕ ਬੰਦ ਰਹਿਣਗੇ। ਅਜਿਹੇ 'ਚ ਜੇਕਰ ਤੁਹਾਨੂੰ ਫਰਵਰੀ ਦੇ ਮਹੀਨੇ 'ਚ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਛੁੱਟੀਆਂ ਦੀ ਲਿਸਟ ਦੇਖ ਕੇ ਬੈਂਕ ਜਾਣ ਦਾ ਫੈਸਲਾ ਕਰਿਓ। 

ਫਰਵਰੀ ਦੇ ਮਹੀਨੇ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਮਹਾਸ਼ਿਵਰਾਤਰੀ ਵਰਗੇ ਕਈ ਤਿਉਹਾਰ ਹਨ ਜਦੋਂ ਬੈਂਕ ਬੰਦ ਰਹਿਣਗੇ। 

Bank Holidays in February 2023: 

  • ਫਰਵਰੀ 5, 2023 – ਐਤਵਾਰ (ਸਮੁਚੇ ਭਾਰਤ ਵਿੱਚ ਬੈਂਕ ਬੰਦ)
  • ਫਰਵਰੀ 11, 2023 – ਦੂਜਾ ਸ਼ਨੀਵਾਰ (ਸਮੁਚੇ ਭਾਰਤ ਵਿੱਚ ਬੈਂਕ ਬੰਦ)
  • ਫਰਵਰੀ 12, 2023 – ਐਤਵਾਰ (ਸਮੁਚੇ ਭਾਰਤ ਵਿੱਚ ਬੈਂਕ ਬੰਦ)
  • 15 ਫਰਵਰੀ, 2023- ਲੁਈ-ਨਗਈ-ਨੀ (ਹੈਦਰਾਬਾਦ 'ਚ ਬੈਂਕ ਬੰਦ)
  • ਫਰਵਰੀ 18, 2023 – ਮਹਾਸ਼ਿਵਰਾਤਰੀ (ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਹੈਦਰਾਬਾਦ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਰਾਏਪੁਰ, ਰਾਂਚੀ, ਸ਼ਿਮਲਾ, ਤਿਰੂਵਨੰਤਪੁਰਮ ਵਿੱਚ ਬੈਂਕ ਬੰਦ)
  • ਫਰਵਰੀ 19, 2023 – ਐਤਵਾਰ (ਸਮੁਚੇ ਭਾਰਤ ਵਿੱਚ ਬੈਂਕ ਬੰਦ)
  • 20 ਫਰਵਰੀ, 2023 – ਰਾਜ ਦਿਵਸ (ਆਈਜ਼ੌਲ ਵਿੱਚ ਬੈਂਕ ਬੰਦ)
  • 21 ਫਰਵਰੀ, 2023- ਲੋਸਰ (ਗੰਗਟੋਕ ਵਿੱਚ ਬੈਂਕ ਬੰਦ)
  • ਫਰਵਰੀ 25, 2023 – ਤੀਜਾ ਸ਼ਨੀਵਾਰ (ਸਮੁਚੇ ਦੇਸ਼ 'ਚ ਬੈਂਕ ਬੰਦ)
  • 26 ਫਰਵਰੀ 2023 – ਐਤਵਾਰ (ਸਮੁਚੇ ਭਾਰਤ ਵਿੱਚ ਬੈਂਕ ਬੰਦ)

ਇਹ ਵੀ ਪੜ੍ਹੋ: Republic Day 2023: ਗਣਤੰਤਰ ਦਿਵਸ 'ਤੇ ਇਸ ਵਾਰ ਨਹੀਂ ਦੇਖਣ ਨੂੰ ਮਿਲੇਗੀ ਪੰਜਾਬ ਦੀ ਝਾਕੀ

ਫਰਵਰੀ 'ਚ ਕੁੱਲ 28 ਦਿਨ ਹੁੰਦੇ ਹਨ ਅਤੇ ਵੱਖ-ਵੱਖ ਸੂਬਿਆਂ ‘ਚ 10 ਦਿਨ ਬੈਂਕ ਬੰਦ ਰਹਿਣਗੇ। ਇਸ ਕਰਕੇ ਤੁਸੀਂ ਛੁੱਟੀ ਵਾਲੇ ਦਿਨ ਕੋਈ ਜ਼ਰੂਰੀ ਕੰਮ ਨਹੀਂ ਪਾਓਗੇ। ਹਾਲਾਂਕਿ ਇਸ ਦੌਰਾਨ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਤੁਸੀਂ UPI ਦੀ ਵਰਤੋਂ ਵੀ ਕਰ ਸਕਦੇ ਹੋ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਡ ਤੋਂ ਮਿਲੀ ਥੋੜੀ ਰਾਹਤ; ਹਿਮਾਚਲ 'ਚ ਬਰਫਬਾਰੀ ਲਈ ਯੈਲੋ ਅਲਰਟ

Trending news