Batala Firing Case: ਹਰਦੋਰਵਾਲ ਕਲਾਂ 'ਚ ਚੱਲੀ ਗੋਲੀ, ਹਮਲਾਵਰਾਂ ਨੇ ਘਰ 'ਤੇ ਕੀਤਾ ਹਮਲਾ ਤੇ ਪੁਲਿਸ ਨੂੰ 3 ਰੌਂਦ ਹੋਏ ਬਰਾਮਦ। ਪਰਿਵਾਰ ਨੇ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਦੀ ਕੀਤੀ ਮੰਗ
Trending Photos
Batala Firing Case/ ਨਿਤਿਨ ਲੂਥਰਾ: ਪੰਜਾਬ ਵਿੱਚ ਕਤਲ ਫਾਇਰਿੰਗ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪਿੰਡ ਹਰਦੋਰਵਾਲ ਕਲਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਹਮਲਾਵਰਾਂ ਨੇ ਘਰ 'ਤੇ ਹਮਲਾ ਕੀਤਾ ਅਤੇ ਗੋਲੀਆਂ ਚਲਾਈਆਂ ਹਨ।
ਦਰਅਸਲ ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਹਰਦੋਰਵਾਲ ਕਲਾਂ ਵਿੱਚ ਦੇ ਇੱਕ ਡੇਰੇ ਉਪਰ 6-7 ਹਮਲਾਵਰ ਆਏ ਅਤੇ ਉਨਾਂ ਨੇ ਘਰ ਦੇ ਮੈਂਬਰਾਂ ਉਪਰ ਗੋਲੀਆਂ ਚਲਾਈਆਂ ਅਤੇ ਟਰੈਕਟਰ ਦੀ ਭੰਨਤੋੜ ਕੀਤੀ ਗਈ। ਘਟਨਾ ਦੀ ਸੁਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ਼ ਏ ਐਸ ਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚ ਗਏ ਅਤੇ ਉੱਥੇ ਚਲੇ 3 ਰੌਂਦ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਪਰਿਵਾਰ ਦੇ ਮੈਬਰਾਂ ਦਵਿੰਦਰ ਸਿੰਘ ਅਤੇ ਰਾਜਬੀਰ ਪੁਤਰ ਜੰਗਾ ਸਿੰਘ ਅਤੇ ਬੀਬੀ ਹਰਦੀਪ ਕੌਰ ਪਤਨੀ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਆਪਣੇ ਖੇਤਾਂ ਵਿੱਚ ਵਾਪਿਸ ਘਰ ਆ ਰਹੇ ਸੀ ਕਿ ਰਸਤੇ ਵਿੱਚ ਕੁਝ ਨੌਜਵਾਨ ਉਨਾਂ ਨਾਲ ਖੈਬੜ ਪਏ ਅਤੇ ਅਸੀਂ ਉਥੋਂ ਆਪਣੇ ਘਰ ਆ ਗਏ ਅਤੇ ਕੁਝ ਸਮੇਂ ਬਾਅਦ ਹੀ ਉਹ ਨੌਜਵਾਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਨਾਂ ਦੇ ਘਰ ਆ ਕੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਪਰ ਕਿਸਮਤ ਨਾਲ ਉਹ ਬਚ ਗਏ।
ਇਹ ਵੀ ਪੜ੍ਹੋ: Amritsar Protest: 'ਆਪ' ਵਿਧਾਇਕ ਜਸਵਿੰਦਰ ਰਮਦਾਸ ਨੇ ਪੁਲਿਸ ਖਿਲਾਫ਼ ਕੀਤਾ ਧਰਨਾ, ਜਾਣੋ ਪੂਰਾ ਮਾਮਲਾ
ਉਨਾਂ ਨੇ ਪ੍ਰਸ਼ਾਸਨ ਕੋਲੋ ਮੰਗ ਕਰਦਿਆਂ ਕਿਹਾ ਕਿ ਮੁਲਜਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਸਬੰਧੀ ਮੌਕੇ ਉੱਤੇ ਪਹੁੰਚੇ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ 'ਚ ਇਮਾਨਦਾਰੀ ਦੀ ਮਿਸਾਲ ਬਣਿਆ ਪੁਲਿਸ ਮੁਲਾਜ਼ਮ! ਪੈਸਿਆਂ ਦੇ ਮਾਲਕ ਨੂੰ 10 ਦਿਨ ਤੱਕ ਲੱਭਿਆ