Bathinda Murder: ਦਿਨ ਚੜ੍ਹਦਿਆਂ ਹੀ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕੀਤਾ ਕਤਲ
Advertisement
Article Detail0/zeephh/zeephh2268273

Bathinda Murder: ਦਿਨ ਚੜ੍ਹਦਿਆਂ ਹੀ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕੀਤਾ ਕਤਲ

Bathinda Murder Case: ਇੱਕ ਆਦਮੀ ਵੱਲੋਂ ਆਪਣੀ ਹੀ ਪਤਨੀ ਨੂੰ ਕੁਹਾੜੀ ਮਾਰ ਕੇ ਮੌਤ ਦੇ ਹਵਾਲੇ ਕੀਤਾ। ਬਠਿੰਡਾ ਵਿੱਚ ਪਤੀ ਵੱਲੋਂ ਆਪਣੀ ਪਤਨੀ ਨੂੰ ਕੁਲਹਾੜੀ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ ਉਤਾਰਿਆ। ਪੁਲਿਸ ਮਾਮਲੇ ਜਾਂਚ ਪੜਤਾਲ ਦੇ ਲਈ ਮੌਕੇ ਤੇ ਪੁੱਜੀ।

Bathinda Murder: ਦਿਨ ਚੜ੍ਹਦਿਆਂ ਹੀ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕੀਤਾ ਕਤਲ

Bathinda Murder Case/ਕੁਲਬੀਰ ਬੀਰਾ: ਬਠਿੰਡਾ ਦੇ ਗੋਪਾਲ ਨਗਰ ਜਿੱਥੇ ਬਠਿੰਡਾ ਦੇ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਘਰ ਹੈ ਉਸ ਦੇ ਪਿਛਲੇ ਪਾਸੇ ਅੱਜ ਦਿਨ- ਚੜਦੇ ਹੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਪਤੀ ਵੱਲੋਂ ਹੀ ਆਪਣੀ ਪਤਨੀ ਨੂੰ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਡੈਡ ਬੋਡੀ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਵਿਖੇ ਰੱਖਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਬਠਿੰਡਾ ਦੇ ਗੋਪਾਲ ਨਗਰ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਘਰ ਹੈ ਉਸ ਦੇ ਪਿਛਲੇ ਪਾਸੇ ਗਲੀ ਨੰਬਰ ਨੌ ਵਿੱਚ ਰਹਿੰਦੇ ਇੱਕ ਪਰਿਵਾਰ ਵੱਲੋਂ ਆਪਣੀ ਹੀ ਪਤਨੀ ਨੂੰ ਸ਼ੱਕ ਦੇ ਅਧਾਰ ਤੇ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਵਾਲੇ ਪ੍ਰਗਟ ਸਿੰਘ ਉਰਫ ਕਾਲਾ ਜੋ ਕਿ ਦਿਹਾੜੀਦਾਰ ਕਾਮਾ ਹੈ ਅਤੇ ਥੋੜਾ ਮੋਟਾ ਨਸ਼ਾ ਵੀ ਕਰਦਾ ਹੈ 

ਇਹ ਵੀ ਪੜ੍ਹੋ:  Punjab Illegal Mining: ਨਜ਼ਾਇਜ਼ ਮਾਈਨਿੰਗ 'ਤੇ ਨੱਥ ਪਾਉਣ ਦੇ ਵੱਡੇ- ਵੱਡੇ ਦਾਅਵੇ ਕਰਨ ਵਾਲੀ AAP ਸਰਕਾਰ ਵੀ ਨਹੀਂ ਰੋਕ ਪਾਈ ਗੈਰ ਕਾਨੂੰਨੀ ਮਾਈਨਿੰਗ 

ਪਤੀ ਪਤਨੀ ਵਿੱਚ ਅਕਸਰ ਸ਼ੱਕ ਨੂੰ ਲੈ ਕੇ ਲੜਾਈ ਰਹਿੰਦੀ ਸੀ ਇਸ ਤੋਂ ਪਹਿਲਾਂ ਵੀ ਥਾਣੇ ਵਿੱਚ ਇੱਕ ਦੂਸਰੇ ਖਿਲਾਫ ਗਏ ਸਨ ਪਰ ਹੁਣ ਘਰ ਵਿੱਚ ਠੀਕ ਚੱਲ ਰਿਹਾ ਸੀ ਲੇਕਿਨ ਅੱਜ ਸਵੇਰ ਪੜੋਸੀਆਂ ਅਨੁਸਾਰ ਇਹਨਾਂ ਵਿੱਚ ਲੜਾਈ ਹੋਈ ਜਿਸ ਵਿੱਚ ਪਤੀ ਨੇ ਆਪਣੀ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਜਾਂਚ ਵਿੱਚ ਜੁਟੀ ਮ੍ਰਿਤਕ ਦੇ ਪਿੱਛੇ ਦੋ ਬੱਚੇ ਹਨ ਜੋ ਬਹੁਤ ਛੋਟੀ ਉਮਰ ਦੇ ਨੇ ਹੁਣ ਉਹਨਾਂ ਦੇ ਸਾਂਭ ਸੰਭਾਲ ਕੌਣ ਕਰੇਗਾ ਇਸ ਬਾਰੇ ਕਿਸੇ ਨੇ ਨਹੀਂ ਬੋਲਿਆ।

ਮ੍ਰਿਤਕ ਔਰਤ ਗਗਨਦੀਪ ਕੌਰ ਦੀ ਭੈਣ ਨੇ ਕਿਹਾ ਹੈ ਕਿ ਰੋਜਾਨਾ ਦੀ ਤਰ੍ਹਾਂ ਲੜਾਈ ਝਗੜਾ ਹੁੰਦਾ ਸੀ ਅਤੇ ਅੱਜ ਕੁਲਹਾੜੀ ਨਾਲ ਹਮਲਾ ਕਰ ਦਿੱਤਾ ਗਿਆ ਹੈ। ਪੜੋਸੀਆਂ ਨੇ ਕਿਹਾ ਹੈ ਕਿ ਕੁਝ ਸਮੇਂ ਪਹਿਲਾਂ ਇੱਕ ਵਿਅਕਤੀ ਘਰ ਆਇਆ ਸੀ ਅਤੇ ਉਸਨੂੰ ਉਹ ਮਨਾ ਕਰਦਾ ਸੀ ਅਤੇ ਸ਼ੱਕ ਦੇ ਅਧਾਰ ਤੇ ਲੜਾਈ ਝਗੜਾ ਰਹਿਣ ਦਾ ਸੀ ਅਤੇ ਅੱਜ ਇਸ ਨੇ ਅਜਿਹੇ ਘਟਨਾ ਨੂੰ ਅੰਜਾਮ ਦਿੱਤਾ ਹੈ ।

ਪੂਰੀ ਘਟਨਾ ਤੇ ਥਾਣਾ ਕੈਨਾਲ ਦੇ ਥਾਣੇਦਾਰ ਨੇ ਕਿਹਾ ਹੈ ਕਿ ਅਸੀਂ ਮੌਕੇ ਤੇ ਪੁੱਜਿਆ ਫਿਲਹਾਲ ਮਾਮਲੇ ਜਾਂਚ ਪੜਤਾਲ ਕਰ ਰਹੇ ਹਾਂ ਪਰਿਵਾਰਿਕ ਮੈਂਬਰ ਜੋ ਵੀ ਕੋਈ ਬਿਆਨ ਦੇਣਗੇ ਉਸ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:Positive Story: ਲੁਧਿਆਣਾ ਪੁਲਿਸ ਮੁਲਾਜ਼ਮ ਬਣਿਆ ਨੌਜਵਾਨਾਂ ਲਈ ਮਿਸਾਲ! ਨੌਕਰੀ ਦੇ ਨਾਲ ਕਰ ਰਿਹਾ ਇਹ ਸ਼ਲਾਘਾਯੋਗ ਕੰਮ
 

Trending news