Amritsar News: ਅੰਮ੍ਰਿਤਸਰ ਵਿੱਚ ਜਗ੍ਹਾ ਉਪਰ ਕਬਜ਼ੇ ਨੂੰ ਲੈ ਕੇ ਮਾਂ-ਧੀ ਉਪਰ ਹਮਲਾ ਕਰਕੇ ਦੂਜੀ ਧਿਰ ਨੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
Trending Photos
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਥਾਣਾ ਛੇਹਰਟਾ ਵਿੱਚ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਹ ਝਗੜਾ ਦੋ ਧਿਰਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਉਥੇ ਇਹ ਪੀੜਤ ਪਰਿਵਾਰ ਨੇ ਦੱਸਿਆ ਕਿ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਪਰ ਦੂਸਰੀ ਧਿਰ ਵੱਲੋਂ ਉਨ੍ਹਾਂ ਦੀ ਜਗ੍ਹਾ ਉਪਰ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਮਾਮਲਾ ਅਦਾਲਤ ਵਿੱਚ ਪਹਿਲਾਂ ਤੋਂ ਹੀ ਚੱਲ ਰਿਹਾ ਹੈ।
ਉਨ੍ਹਾਂ ਨੇ ਦੋਸ਼ ਲਗਾਏ ਕਿ ਕੱਲ੍ਹ ਦੂਸਰੀ ਧਿਰ ਨੇ ਉਨ੍ਹਾਂ ਦੇ ਘਰ ਵਿੱਚ ਆ ਕੇ ਉਨ੍ਹਾਂ ਦੀਆਂ ਮਾਵਾਂ ਧੀਆਂ ਉਪਰ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੂਜੀ ਧਿਰ ਵੱਲੋਂ ਉਸ ਦੀ ਲੜਕੀ ਦੇ ਕੱਪੜੇ ਪਾੜ ਦਿੱਤੇ ਤੇ ਉਸ ਦੀ ਲੜਕੀ ਨੂੰ ਕੰਧਾਂ ਦੇ ਨਾਲ ਮਾਰ ਮਾਰ ਕੇ ਉਸਦਾ ਸਿਰਫ ਪਾੜ ਦਿੱਤਾ। ਉਸ ਨਾਲ ਵੀ ਕਾਫੀ ਕੁੱਟ ਮਾਰ ਕੀਤੀ ਜਿਸ ਦੇ ਚੱਲਦੇ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਉਸ ਦਾ ਸਿਰ ਪਾੜ ਦਿੱਤਾ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਆਉਂਦੀ ਹੈ ਤੇ ਗੱਲਬਾਤ ਕਰਕੇ ਚਲੀ ਜਾਂਦੀ ਹੈ ਪਰ ਕੋਈ ਵੀ ਠੋਸ ਕਾਰਵਾਈ ਨਹੀਂ ਕਰਦੇ ਜਦਕਿ ਉਨ੍ਹਾਂ ਕੋਲ ਸਾਰੇ ਕਾਗਜ਼ ਵੀ ਹਨ। ਜਗ੍ਹਾ ਵੀ ਉਨ੍ਹਾਂ ਦੇ ਨਾਂ ਉਤੇ ਹੈ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਕੋਈ ਵੀ ਇਨਸਾਫ ਨਹੀਂ ਦਵਾ ਰਿਹਾ ਅਤੇ ਉਨ੍ਹਾਂ ਨਾਲ ਆਏ ਦਿਨ ਕੁੱਟਮਾਰ ਹੋ ਰਹੀ ਹੈ।
ਮਾਵਾਂ ਧੀਆਂ ਦੋਵੇਂ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ। ਦੂਜੀ ਧਿਰ ਆ ਕੇ ਉਨ੍ਹਾਂ ਦੇ ਘਰ ਉਤੇ ਹਮਲਾ ਕੀਤਾ ਜਾਂਦਾ ਹੈ ਤੇ ਬੱਚੇ ਘਰੋਂ ਕੰਮ ਉਤੇ ਜਾਂਦੇ ਹਨ ਤੇ ਪਿੱਛੋਂ ਆ ਕੇ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਆਪਣੇ ਸੁਰੱਖਿਆ ਦੀ ਮੰਗ ਕਰਦੇ ਕੀਤੀ ਤੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਅਪੀਲ ਕੀਤੀ।
ਉੱਥੇ ਹੀ ਦੂਸਰੇ ਪਾਸੇ ਥਾਣਾ ਛੇਹਰਟਾ ਦੇ ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਔਰਤ ਦੀ ਸ਼ਿਕਾਇਤ ਉਨ੍ਹਾਂ ਕੋਲ ਆਈ ਸੀ ਕਿ ਉਸ ਦੇ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਹੈ ਅਤੇ ਉਨ੍ਹਾਂ ਦੇ ਕੱਪੜੇ ਤੱਕ ਪਾੜ ਦਿੱਤੇ ਹਨ। ਅਸੀਂ ਉਨ੍ਹਾਂ ਦਾ ਮੈਡੀਕਲ ਕਰਵਾਇਆ ਹੈ ਤੇ ਰਿਪੋਰਟ ਆਉਣ ਦੇ ਆਧਾਰ ਉਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਜ਼ਰੂਰ ਕੀਤੀ ਜਾਵੇਗੀ।