Rishabh Pant health update news: ਬਾਲੀਵੁੱਡ ਅਦਾਕਾਰ ਅਨੁਪਮ ਖੇਰ ਅਤੇ ਅਨਿਲ ਕਪੂਰ ਅੱਜ ਕ੍ਰਿਕਟਰ ਰਿਸ਼ਭ ਪੰਤ ਨਾਲ ਮੁਲਾਕਾਤ ਕਰਨ ਪਹੁੰਚੇ ਹਨ। ਇਸ ਦੌਰਾਨ ਬਾਲੀਵੁੱਡ ਐਕਟਰ ਅਨੁਪਮ ਖੇਰ ਅਤੇ ਅਨਿਲ ਕਪੂਰ ਨੇ ਰਿਸ਼ਭ ਪੰਤ ਦੀ ਸਿਹਤ ਦਾ ਹਾਲ ਜਾਣਿਆ ਹੈ।
Trending Photos
Rishabh Pant health update news: ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ, ਜੋ ਬੀਤੇ ਦਿਨੀਂ ਸੜਕ ਹਾਦਸੇ 'ਚ ਦਾ ਸ਼ਿਕਾਰ ਹੋ ਗਏ ਸਨ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਅੱਜ ਰਿਸ਼ਭ ਪੰਤ ਦੀ ਸਿਹਤ ਦਾ ਹਾਲ ਜਾਣਨ ਅਤੇ ਉਸ ਨੂੰ ਮਿਲਣ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਅਤੇ ਅਨੁਪਮ ਖੇਰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਪਹੁੰਚੇ ਹਨ। ਅਨੁਪਮ ਖੇਰ ਨੇ (Anupam Kher)ਮੀਡਿਆ ਨਾਲ ਗੱਲਬਾਤ ਦੌਰਾਨ ਦੱਸਿਆ, 'ਅਸੀਂ ਪੰਤ ਅਤੇ ਉਨ੍ਹਾਂ ਦੀ ਮਾਂ ਨੂੰ ਮਿਲੇ।
ਰਿਸ਼ਭ ਹੁਣ ਕਾਫੀ ਬਿਹਤਰ (Rishabh Pant health update) ਹੈ। ਲੋਕਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਦੀ ਅਪੀਲ, ਤਾਂ ਜੋ ਉਹ ਜਲਦੀ ਠੀਕ ਹੋ ਜਾਵੇ। ਉਹ ਇੱਕ ਫਾਈਟਰ ਹੈ, ਪੂਰੇ ਦੇਸ਼ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ। ਅਨਿਲ ਕਪੂਰ (Anil Kapoor) ਨੇ ਕਿਹਾ, 'ਮੈਂ ਰਿਸ਼ਭ ਪੰਤ ਦਾ ਫੈਨ ਹਾਂ, ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਆਇਆ ਅਤੇ ਉਨ੍ਹਾਂ ਦੀ ਹਾਲਤ ਬਾਰੇ ਜਾਣਿਆ। ਉਹ ਜੋਸ਼ (Rishabh Pant)ਵਿੱਚ ਹੈ ਜਿਹੜੀਆਂ ਚਿੰਤਾਵਾਂ ਸਾਨੂੰ ਪਹਿਲਾਂ ਹੁੰਦੀਆਂ ਸਨ, ਉਹ ਹੁਣ ਬਿਲਕੁਲ ਨਹੀਂ ਹਨ। ਉਹ ਠੀਕ ਹੈ।
ਇਹ ਵੀ ਪੜ੍ਹੋ: ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ
ਦਰਅਸਲ ਅੱਜ ਪੰਤ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਦੇ ਸਕੈਨ ਕੀਤੇ ਗਏ ਹਨ ਅਤੇ ਰਿਪੋਰਟਾਂ ਨਾਰਮਲ ਹਨ। ਪੰਤ ਦੀ ਲੱਤ 'ਚ ਫਰੈਕਚਰ ਹੈ, ਉਸ ਦੇ ਸਿਰ ਅਤੇ ਕਮਰ 'ਤੇ ਵੀ ਸੱਟਾਂ ਹਨ। ਦੱਸ ਦੇਈਏ ਕਿ ਰਿਸ਼ਭ ਪੰਤ ਸ਼ੁੱਕਰਵਾਰ ਨੂੰ ਦਿੱਲੀ ਤੋਂ ਰੁੜਕੀ ਪਰਤਦੇ ਸਮੇਂ ਨਰਸਨ ਨੇੜੇ ਹਾਈਵੇਅ 'ਤੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਤੋਂ ਬਾਅਦ ਉਸਨੂੰ ਤੁਰੰਤ ਹਰਿਦੁਆਰ ਪੁਲਿਸ ਵੱਲੋਂ ਰਿਸ਼ਭ ਪੰਤ ਨੂੰ ਰੁੜਕੀ ਹਸਪਤਾਲ ਅਤੇ ਫ਼ਿਰ ਦੇਹਰਾਦੂਨ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਰਿਸ਼ਭ ਪੰਤ ਨੇ ਦੱਸਿਆ ਕਿ ਗੱਡੀ ਚਲਾਉਂਦੇ ਸਮੇਂ ਉਸੀ ਅੱਖ ਲੱਗ ਗਈ ਸੀ ਜਿਸ ਕਰਕੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਰਿਸ਼ਭ ਦੀ ਕਾਰ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਕਾਰ ਹਾਦਸੇ 'ਚ ਰਿਸ਼ਭ ਪੰਤ ਦੀ ਲੱਤ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।