Cousins Reunion News: ਭਾਰਤ-ਪਾਕਿਸਤਾਨ ਬਟਵਾਰੇ ਦਰਮਿਆਨ ਵਿਛੜੇ ਹੋਏ ਕਰੀਬ 80 ਸਾਲਾ ਭੈਣ-ਭਰਾ 76 ਸਾਲਾਂ ਬਾਅਦ ਇਤਿਹਾਸਕ ਗਲਿਆਰੇ 'ਚ ਮਿਲ ਕੇ ਬੇਹੱਦ ਭਾਵੁਕ ਹੋਏ। ਮੁਹੰਮਦ ਇਸਮਾਈਲ ਅਤੇ ਉਸ ਦੀ ਚਚੇਰੀ ਭੈਣ ਸੁਰਿੰਦਰ ਕੌਰ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲ ਕੇ ਭਾਵੁਕ ਹੋ ਗਏ।
Trending Photos
Cousins Reunion News: ਭਾਰਤ-ਪਾਕਿਸਤਾਨ ਬਟਵਾਰੇ ਦਰਮਿਆਨ ਵਿਛੜੇ ਹੋਏ ਕਰੀਬ 80 ਸਾਲਾ ਭੈਣ-ਭਰਾ 76 ਸਾਲਾਂ ਬਾਅਦ ਇਤਿਹਾਸਕ ਗਲਿਆਰੇ 'ਚ ਮਿਲ ਕੇ ਬੇਹੱਦ ਭਾਵੁਕ ਹੋਏ। ਮੁਹੰਮਦ ਇਸਮਾਈਲ ਅਤੇ ਉਸ ਦੀ ਚਚੇਰੀ ਭੈਣ ਸੁਰਿੰਦਰ ਕੌਰ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲ ਕੇ ਭਾਵੁਕ ਹੋ ਗਏ। ਦੋਵਾਂ ਦੇ ਭਾਵੁਕ ਪੁਨਰ-ਮਿਲਣ ਨੂੰ ਦੇਖ ਕੇ ਮੌਕੇ 'ਤੇ ਮੌਜੂਦ ਹਰ ਕਿਸੇ ਦੀਆਂ ਅੱਖਾਂ 'ਚੋਂ ਹੰਝੂ ਆ ਗਏ।
ਇਸ ਦੌਰਾਨ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਮਠਿਆਈ ਤੇ ਲੰਗਰ ਛਕਾਇਆ ਗਿਆ। ਵੰਡ ਤੋਂ ਪਹਿਲਾਂ ਦੋਵੇਂ ਪਰਿਵਾਰ ਜਲੰਧਰ ਦੇ ਸ਼ਾਹਕੋਟ ਸ਼ਹਿਰ ਵਿੱਚ ਰਹਿ ਰਹੇ ਸਨ। ਦੰਗਿਆਂ ਦਰਮਿਆਨ ਦੋਵੇਂ ਅਲੱਗ-ਅਲੱਘ ਹੋ ਗਏ ਸਨ। ਕਾਬਿਲੇਗੌਰ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਮਗਰੋਂ ਮੁਹੰਮਦ ਇਸਮਾਈਲ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲ੍ਹੇ 'ਚ ਰਹਿਣ ਲੱਗ ਪਏ ਸਨ।
ਜਦੋਂਕਿ ਉਸ ਦੀ ਚਚੇਰੀ ਭੈਣ ਸੁਰਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ। ਵੰਡ ਤੋਂ ਪਹਿਲਾਂ ਦੋਵੇਂ ਪਰਿਵਾਰ ਜਲੰਧਰ ਦੇ ਸ਼ਾਹਕੋਟ ਸ਼ਹਿਰ ਵਿੱਚ ਰਹਿ ਰਹੇ ਸਨ। ਵੰਡ ਦੌਰਾਨ ਦੰਗਿਆਂ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਸੀ। ਇੱਕ ਪਾਕਿਸਤਾਨੀ ਪੰਜਾਬੀ ਯੂ-ਟਿਊਬ ਚੈਨਲ ਨੇ ਇਸਮਾਈਲ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਸਰਦਾਰ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ।
ਸਰਦਾਰ ਮਿਸ਼ਨ ਸਿੰਘ ਨੇ ਮੁਹੰਮਦ ਇਸਮਾਈਲ ਨੂੰ ਆਪਣੀ ਚਚੇਰੀ ਭੈਣ ਸੁਰਿੰਦਰ ਕੌਰ ਦਾ ਫ਼ੋਨ ਨੰਬਰ ਦਿੱਤਾ, ਜੋ ਭਾਰਤ ਵਿੱਚ ਲਾਪਤਾ ਸੀ। ਦੋਵਾਂ ਨੇ ਇੱਕ-ਦੂਜੇ ਨਾਲ ਫੋਨ 'ਤੇ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਦਾ ਰਸਤਾ ਸਾਫ ਹੋ ਗਿਆ। ਦੋਹਾਂ ਨੇ ਕਰਤਾਰਪੁਰ ਲਾਂਘੇ 'ਚ ਮਿਲਣ ਦਾ ਫੈਸਲਾ ਕੀਤਾ। ਦੋਵੇਂ ਆਪੋ-ਆਪਣੇ ਸ਼ਹਿਰਾਂ ਤੋਂ ਮਿਲਣ ਲਈ ਐਤਵਾਰ ਨੂੰ ਕਰਤਾਰਪੁਰ ਲਾਂਘੇ ਪਹੁੰਚੇ ਸਨ।
76 ਸਾਲ ਬਾਅਦ ਮਿਲੇ ਦੋਵੇਂ ਭੈਣ-ਭਰਾ ਇੱਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ। ਜਿਵੇਂ ਹੀ ਉਨ੍ਹਾਂ ਨੂੰ ਜੱਫੀ ਪਾਈ ਤਾਂ ਦੋਹਾਂ ਦੇ ਮੂੰਹੋਂ ਖੁਸ਼ੀ ਦੇ ਹੰਝੂ ਨਿਕਲ ਆਏ। ਇਸ ਦੌਰਾਨ ਮੌਕੇ ਉਤੇ ਮੌਜੂਦ ਸਾਰਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਇਸ ਦੇ ਨਾਲ ਹੀ ਭੈਣ ਸੁਰਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ ਧਾਰਮਿਕ ਰਸਮਾਂ ਨਿਭਾਈਆਂ।
ਬਹੁਤ ਸਾਰੇ ਪਰਿਵਾਰ ਵੰਡ ਤੋਂ ਬਾਅਦ ਗਲਿਆਰੇ ਰਾਹੀਂ ਮਿਲੇ ਸਨ
ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਭਾਰਤੀ ਸਿੱਖ ਸ਼ਰਧਾਲੂ ਚਾਰ ਕਿਲੋਮੀਟਰ ਲੰਬੇ ਗਲਿਆਰੇ ਤੱਕ ਪਹੁੰਚ ਕਰ ਸਕਦੇ ਹਨ। ਇਸ ਦੇ ਨਾਲ ਹੀ ਬਿਨਾਂ ਵੀਜ਼ੇ ਦੇ ਦਰਬਾਰ ਸਾਹਿਬ ਜਾ ਸਕਦੇ ਹਨ। ਇਹ ਕਾਰੀਡੋਰ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਬਣਾਉਣ ਲਈ ਖੋਲ੍ਹਿਆ ਗਿਆ ਹੈ। ਜਿਸ ਰਾਹੀਂ ਵੰਡ ਸਮੇਂ ਵਿਛੜ ਗਏ ਕਈ ਪਰਿਵਾਰ ਇੱਕ ਦੂਜੇ ਨੂੰ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ : Barnala News: ਬਰਨਾਲਾ ਪੁਲਿਸ ਮੁਲਾਜ਼ਮ ਕਤਲ ਮਾਮਲਾ; ਪੁਲਿਸ ਨੇ ਮੁਕਾਬਲੇ ਪਿਛੋਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ