ਅੱਜ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵਲੋਂ ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਪਰ ਦੇ ਰਹੇ ਸਕੂਲੀ ਬੱਚੇ ਅਤੇ ਸਕੂਲ ਦੇ ਪ੍ਰਿੰਸੀਪਲ 'ਤੇ ਟੀਚਰਾਂ ਨਾਲ ਵੀ ਗੱਲਬਾਤ ਕੀਤੀ ਸਕੂਲ ਦੀ ਸਮੱਸਿਆ ਦੇ ਬਾਰੇ ਸਿੱਖਿਆ ਮੰਤਰੀ ਨਾਲ ਗੱਲ ਕੀਤੀ ਤੇ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਬਹੁਤ ਜਲਦ ਇਨ੍ਹਾਂ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
Trending Photos
ਬਿਮਲ ਸ਼ਰਮਾ/ਆਨੰਦਪੁਰ ਸਾਹਿਬ: ਅੱਜ ਸਵੇਰੇ ਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੇਪਰ ਦੇ ਰਹੇ ਪੇਪਰਾਂ ਦੌਰਾਨ ਅਚਾਨਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਕੂਲ ਦੇ ਵਿਚ ਦਾਖ਼ਲ ਹੋ 'ਤੇ ਅਲੱਗ ਅਲੱਗ ਕਲਾਸਾਂ ਵਿਚ ਜਾ ਕੇ ਪੇਪਰ ਪਾ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ।
ਬੱਚਿਆਂ ਨਾਲ ਗੱਲ ਕਰਦੇ ਹੋਏ ਸਿੱਖਿਆ ਮੰਤਰੀ ਬੈਂਸ ਨੇ ਬੱਚਿਆਂ ਤੋਂ ਉਹਨਾਂ ਦੇ ਭਵਿੱਖ ਬਾਰੇ ਸਵਾਲ ਪੁੱਛੇ ਅਤੇ ਖੁੱਲ ਕੇ ਗੱਲਬਾਤ ਕੀਤੀ। ਇਸੇ ਦੌਰਾਨ ਸਿੱਖਿਆ ਮੰਤਰੀ ਨੇ ਸਕੂਲ ਦਾ ਦੌਰਾ ਕੀਤਾ 'ਤੇ ਸਕੂਲ ਦੇ ਬਾਥਰੂਮ ਚੈੱਕ ਕੀਤੇ ਅਤੇ ਸਕੂਲ ਦੇ ਮਿਡ ਡੇ ਮੀਲ ਦੀ ਚੈਕਿੰਗ ਕੀਤੀ। ਮਿਡ ਡੇ ਮੀਲ ਬਣਾ ਰਹੀਆਂ ਔਰਤਾਂ ਨਾਲ ਗੱਲਬਾਤ ਕੀਤੀ। ਮਿਡ ਡੇਅ ਮੀਲ ਵਰਕਰਾਂ ਨੇ ਸਿੱਖਿਆ ਮੰਤਰੀ ਅੱਗੇ ਆਪਣੀ ਤਨਖਾਹ ਦੇ ਬਾਰੇ ਗੱਲ ਕੀਤੀ 'ਤੇ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਚੰਡੀਗੜ ਜਾ ਕੇ ਇਸਦੇ ਬਾਰੇ ਜ਼ਰੂਰ ਗੱਲ ਕਰਨਗੇ।
ਸਿੱਖਿਆ ਮੰਤਰੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਦੌਰੇ ਦੌਰਾਨ ਸਕੂਲ ਦੇ ਪ੍ਰਿੰਸੀਪਲ 'ਤੇ ਸਟਾਫ ਵੱਲੋਂ ਸਿੱਖਿਆ ਮੰਤਰੀ ਨੂੰ ਸਨਮਾਨਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਿੱਖਿਆ ਪ੍ਰਣਾਲੀ ਵੱਲ ਵਿਸ਼ੇਸ ਤੌਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਆਪਣੇ ਹਲਕੇ ਦੇ ਸਕੂਲਾਂ ਦਾ ਦੌਰਾ ਕੀਤਾ ਗਿਆ।
ਸਕੂਲ ਦੇ ਵਿਚ ਪੜ੍ਹ ਰਹੇ ਬੱਚਿਆਂ ਨਾਲ ਗੱਲ ਕੀਤੀ ਸਕੂਲ ਦੇ ਟੀਚਰ ਤੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤੇ ਜਿਹੜੀਆਂ ਵੀ ਕਮੀਆਂ ਹਨ ਉਨ੍ਹਾਂ ਨੂੰ ਬਹੁਤ ਜਲਦ ਪੂਰਾ ਕੀਤਾ ਜਾਵੇਗਾ। ਸਾਡੇ ਇਸ ਹਲਕੇ ਦਾ ਸਭ ਤੋਂ ਵੱਡਾ ਸਕੂਲ ਹੈ ਤੇ ਇਸ ਦੀ ਦਿਖ ਨੂੰ ਸੁਧਾਰਿਆ ਜਾਵੇਗਾ ਤੁਸੀਂ ਦੇਖੋਗੇ ਕਿ ਕੁਝ ਸਮੇਂ ਬਾਅਦ ਸਕੂਲ ਦੇ ਵਿਚ ਗੇਟ ਦੇ ਬਾਹਰ ਗਾਰਡ ਖੜਾ ਹੋਵੇਗਾ ਸਕੂਲ ਦੇ ਵਿਚ ਚੌਕੀਦਾਰ, ਸਫ਼ਾਈ ਸੇਵਕ, ਕੈਂਪਸ ਮੈਨੇਜਰ ਵੀ ਰੱਖਿਆ ਜਾਵੇਗਾ ਜੋ ਕਿ ਸਕੂਲ ਦੇ ਵਿਚ ਛੋਟੀ ਮੋਟੀ ਸਮੱਸਿਆ ਨੂੰ ਦੇਖ ਕੇ ਉਸ ਦੇ ਹੱਲ ਬਾਰੇ ਗੱਲ ਕਰਨਗੇ।
ਉਹਨਾਂ ਆਖਿਆ ਕਿ ਸਕੂਲ ਦੇ ਵਿਚ ਆਰ. ਓ. ਸਿਸਟਮ ਵੀ ਲਗਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਮੰਨਿਆ ਹੈ ਕਿ ਸਕੂਲ ਵਿਚ ਸਟਾਫ ਦੀ ਘਾਟ ਹੈ ਤੇ ਬਹੁਤ ਜਲਦ ਹੀ ਸਕੂਲਾਂ ਵਿਚ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਬੱਚਿਆਂ ਦੇ ਭਵਿੱਖ ਨਾਲ ਕੋਈ ਵੀ ਖਿਲਵਾੜ ਨਾ ਹੋ ਸਕੇ। ਅਸੀਂ ਬੱਚਿਆਂ ਵਾਸਤੇ ਇਨਸੋ ਇਨਫ਼ਰਾਸਟਰੱਕਚਰ ਹੀ ਇੰਨਾ ਵਧੀਆ ਕਰ ਦੇਵਾਂਗੇ ਕੀ ਬੱਚੇ ਪੰਜਾਬ ਛੱਡ ਕੇ ਬਾਹਰ ਪੜ੍ਹਨ ਲਈ ਨਹੀਂ ਜਾਣਗੇ ਪਰ ਫੇਰ ਵੀ ਜੇਕਰ ਬੱਚੇ ਬਾਹਰ ਪੜ੍ਹਨ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਉਹ ਵਧੀਆ ਯੂਨੀਵਰਸਿਟੀਆਂ ਵਿਚ ਜਾਣ।
ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਇਸੇ ਦੌਰਾਨ ਸਿੱਖਿਆ ਮੰਤਰੀ ਦਾ ਅਚਨਚੇਤ ਦੌਰੇ ਵਿਚ ਸਿੱਖਿਆ ਮੰਤਰੀ ਨੇ ਅਲੱਗ ਅਲੱਗ ਕਲਾਸਾਂ ਵਿਚ ਜਾ ਕੇ ਬੱਚਿਆਂ ਨਾਲ ਉਨ੍ਹਾਂ ਦੇ ਫਿਊਚਰ ਦੇ ਬਾਰੇ ਗੱਲਬਾਤ ਕੀਤੀ 'ਤੇ ਬੱਚਿਆਂ ਨੇ ਵੀ ਉਸ ਦਾ ਬਹੁਤ ਵਧੀਆ ਰਿਸਪਾਂਸ ਜਵਾਬ ਦਿੱਤਾ ਤੇ ਆਪਣੇ ਸਕੂਲ ਦੀ ਸਮੱਸਿਆ ਦੇ ਬਾਰੇ ਸਿੱਖਿਆ ਮੰਤਰੀ ਨਾਲ ਗੱਲ ਕੀਤੀ ਤੇ ਸਿੱਖਿਆ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਬਹੁਤ ਜਲਦ ਸਾਡੀ ਇਨ੍ਹਾਂ ਸਮੱਸਿਆ uਦਾ ਹੱਲ ਕੀਤਾ ਜਾਵੇਗਾ। .
WATCH LIVE TV