Municipal Corporation Election: ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣ ਲਈ ਅੱਜ ਸ਼ਾਮ ਨੂੰ ਥਮ ਜਾਵੇਗਾ ਚੋਣ ਪ੍ਰਚਾਰ
Advertisement
Article Detail0/zeephh/zeephh2565076

Municipal Corporation Election: ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣ ਲਈ ਅੱਜ ਸ਼ਾਮ ਨੂੰ ਥਮ ਜਾਵੇਗਾ ਚੋਣ ਪ੍ਰਚਾਰ

 Municipal Corporation Election: ਪੰਜਾਬ ਵਿੱਚ ਨਗਰ ਨਿਗਮ, ਕੌਂਸਲ ਤੇ ਨਿਗਮ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਸ਼ਾਮ 4 ਵਜੇ ਪ੍ਰਚਾਰ ਥਮ ਜਾਵੇਗਾ।

Municipal Corporation Election: ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣ ਲਈ ਅੱਜ ਸ਼ਾਮ ਨੂੰ ਥਮ ਜਾਵੇਗਾ ਚੋਣ ਪ੍ਰਚਾਰ

Municipal Corporation Election:  ਪੰਜਾਬ ਵਿੱਚ ਨਗਰ ਨਿਗਮ, ਕੌਂਸਲ ਤੇ ਨਿਗਮ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਸ਼ਾਮ 4 ਵਜੇ ਪ੍ਰਚਾਰ ਥਮ ਜਾਵੇਗਾ। ਇਸ ਵਾਰ ਨਿਗਮ ਅਤੇ ਕੌਂਸਲ ਚੋਣਾਂ ਲਈ ਮੁੱਖ ਮੰਤਰੀ, ਕੈਬਨਿਟ ਮੰਤਰੀ ਤੇ ਕੇਂਦਰੀ ਮੰਤਰੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਅਤੇ ਪਟਿਆਲਾ ਦਾ ਦੌਰਾ ਕਰਨਗੇ। ਸੀਐਮ ਮਾਨ ਲੁਧਿਆਣਾ ਅਤੇ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਸਬੰਧੀ ਰੋਡ ਸ਼ੋਅ ਕਰਨਗੇ।

ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਹਨ ਤੇ ਉਸੇ ਦਿਨ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਇਨ੍ਹਾਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 4 ਵਜੇ ਬੰਦ ਹੋ ਜਾਵੇਗਾ। ਢੋਲ ਨਾਲ ਸ਼ੋਰ ਮਚਾਉਣ ਵਾਲੇ ਉਮੀਦਵਾਰਾਂ ਅਤੇ ਲਾਊਡ ਸਪੀਕਰਾਂ 'ਤੇ ਚੋਣ ਪ੍ਰਚਾਰ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਚੋਣਾਂ ਖਤਮ ਹੋਣ ਤੱਕ ਡਰਾਈ ਡੇਅ ਰਹੇਗਾ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਦੋ ਦਿਨਾਂ ਤੱਕ ਆਖਰੀ ਕੋਸ਼ਿਸ਼ ਨਾਰਾਜ਼ ਲੋਕਾਂ ਨੂੰ ਮਨਾਉਣ ਅਤੇ ਬਾਗੀਆਂ ਦੇ ਨੁਕਸਾਨ ਨੂੰ ਘੱਟ ਕਰਨ ਦੀ ਹੋਵੇਗੀ।

ਨਿਗਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਚੋਣਾਂ ਤੋਂ ਇਲਾਵਾ ਨਗਰ ਕੌਂਸਲ ਅਤੇ ਨਗਰ ਪੰਚਾਇਤੀ ਚੋਣਾਂ ਵਿੱਚ 62,438 ਵੋਟਰ 160 ਉਮੀਦਵਾਰਾਂ ਲਈ ਵੋਟਾਂ ਪਾਉਣਗੇ। 21 ਦਸੰਬਰ ਨੂੰ ਲੁਧਿਆਣਾ ਦੀ ਨਗਰ ਨਿਗਮ ਦੇ 95 ਵਾਰਡਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਕਿਸਮਤ ਅਜ਼ਮਾ ਰਹੇ 447 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 11.65 ਵੋਟਰਾਂ ਦੇ ਹੱਥਾਂ ਵਿੱਚ ਹੋਵੇਗਾ।

ਸ਼ਨਿੱਚਰਵਾਰ ਪੈਣ ਜਾ ਰਹੀਆਂ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ, ਜਿਸ ਤੋਂ ਤੁਰੰਤ ਬਾਅਦ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਚੋਣ ਪ੍ਰਚਾਰ 19 ਦਸੰਬਰ ਨੂੰ ਸ਼ਾਮ 4 ਵਜੇ ਬੰਦ ਹੋ ਜਾਵੇਗਾ। ਵੋਟਾਂ ਲਈ ਚੋਣ ਕਮਿਸ਼ਨਰ ਦੇ ਹੁਕਮਾਂ ’ਤੇ 420 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਥੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਵੋਟਰਾਂ ਨੂੰ ਜੋਸ਼ ਦੇ ਨਾਲ ਆਪਣੀ ਵੋਟ ਪਾਉਣ ਲਈ ਪ੍ਰੇਰਦੇ ਹੋਏ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਪੂਰੀ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਵਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਡੀਸੀ ਨੇ ਦੱਸਿਆ ਕਿ ਮਾਛੀਵਾੜਾ ਅਤੇ ਸਾਹਨੇਵਾਲ ਨਗਰ ਕੌਂਸਲ ਵਿੱਚ 15-15 ਵਾਰਡ ਹਨ, ਜਦੋਂਕਿ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ 13 ਵਾਰਡ ਹਨ, ਮਲੌਦ ਨਗਰ ਪੰਚਾਇਤ ਦੇ 11 ਵਾਰਡ, ਖੰਨਾ ਅਤੇ ਸਮਰਾਲਾ ਦੇ 1-1 ਵਾਰਡ ’ਤੇ ਕੁੱਲ 12,28,187 ਵੋਟਰ 447 ਉਮੀਦਵਾਰਾਂ ਲਈ ਵੋਟਾਂ ਪਾਉਣਗੇ। ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਨ ਲਈ 11005 ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਨਿਯੁਕਤ ਕੀਤਾ ਗਿਆ ਹੈ। ਸਾਰੇ ਪੋਲਿੰਗ ਸਟੇਸ਼ਨਾਂ ਉਤੇ CCTV ਕੈਮਰੇ ਲਗਾਏ ਜਾਣਗੇ।

Trending news