Nakodar News: ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਨਕੋਦਰ ਵਿਖੇ ਲਾਲ ਬਾਦਸ਼ਾਹ ਦੀ ਦਰਗਾਹ ਉਤੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
Trending Photos
Nakodar News: ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ ਲਾਲ ਬਾਦਸ਼ਾਹ ਦੀ ਦਰਗਾਹ ਉਤੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੱਥਾ ਟੇਕਣ ਲਈ ਪੁੱਜੇ। ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੀ ਇਸ ਸਮੇਂ ਉਨ੍ਹਾਂ ਦੇ ਨਾਲ ਸਨ।
ਉਨ੍ਹਾਂ ਦਾ ਸਵਾਗਤ ਕਰਨ ਲਈ ਮਕਬੂਲ ਗਾਇਕ ਹੰਸਰਾਜ ਹੰਸ ਤੇ ਦਲੇਰ ਮਹਿੰਦੀ ਪੁੱਜੇ ਹੋਏ ਸਨ। ਮੁੱਖ ਮੰਤਰੀ ਨੇ ਪਤਨੀ ਸਮੇਤ ਸਭ ਤੋਂ ਪਹਿਲਾਂ ਦਰਗਾਹ ਉਤੇ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੱਥਾ ਟੇਕ ਕੇ ਮੈਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਇਹ ਧਰਤੀ ਸੰਤਾਂ-ਮਹਾਂਪੁਰਸ਼ਾਂ ਦੀ ਹੈ ਅਤੇ ਇੱਥੇ ਬੇਸੁਰੇ ਲੋਕ ਵੀ ਆਪਣੀ ਸੁਰੀਲੀ ਆਵਾਜ਼ 'ਚ ਖੁਸ਼ ਹੋ ਕੇ ਗਾਉਣਾ ਸ਼ੁਰੂ ਕਰ ਦਿੰਦੇ ਹਨ।
ਸੱਚੇ ਦਰਬਾਰ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਪੰਜਾਬ ਰੰਗਲਾ ਪੰਜਾਬ ਵੱਲ ਵਧਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਕੁਦਰਤੀ ਆਫਤਾਂ ਨਾਲ ਜੂਝ ਰਿਹਾ ਹੈ ਪਰ ਪੰਜਾਬ ਦੀ ਖਾਸੀਅਤ ਇਹ ਹੈ ਕਿ ਇਹ ਜਿੰਨੀ ਵਾਰੀ ਡਿੱਗਿਆ ਹੈ, ਉੱਨਾ ਹੀ ਉਭਰਿਆ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪੰਜਾਬ ਨੂੰ ਲੰਡਨ ਪੈਰਿਸ ਬਣਾਵਾਂਗਾ ਪਰ ਉਹ ਪੰਜਾਬ ਨੂੰ ਆਪਣਾ ਰੰਗਲਾ ਪੰਜਾਬ ਜ਼ਰੂਰ ਬਣਾਉਣਗੇ ਅਤੇ ਇਹ ਉਹ ਪੰਜਾਬ ਹੈ ਜਿਸ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਜੇਕਰ ਮੈਂ ਤੁਹਾਡੇ ਲੋਕਾਂ ਦੀ ਭਲਾਈ ਲਈ ਹਰੀ ਕਲਮ ਦੀ ਵਰਤੋਂ ਨਾ ਕੀਤੀ ਤਾਂ ਤੁਸੀਂ ਲੋਕ ਮੈਨੂੰ ਝਿੜਕ ਦਿਓ, ਮੇਰਾ ਹੱਥ ਫੜੋ ਅਤੇ ਮੈਨੂੰ ਸਮਝਾਓ, ਮੈਂ ਵੀ ਤੁਹਾਡੀ ਚਾਪਲੂਸੀ ਛੱਡ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਜੇਕਰ ਤੁਸੀਂ ਕਿਸੇ ਹੋਰ ਤੋਂ ਪੈੱਨ ਲੈ ਕੇ ਮੈਨੂੰ ਦੇ ਸਕਦੇ ਹੋ, ਤੁਸੀਂ ਮੇਰੇ ਤੋਂ ਪੈੱਨ ਲੈ ਕੇ ਕਿਸੇ ਹੋਰ ਨੂੰ ਵੀ ਦੇ ਸਕਦੇ ਹੋ।
ਇਹ ਵੀ ਪੜ੍ਹੋ : Beas River Water Level: ਹਾਈ ਅਲਰਟ 'ਤੇ ਬਿਆਸ ਦਰਿਆ ਨਾਲ ਲੱਗਦੇ ਇਲਾਕੇ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਹਦਾਇਤ