ਰਾਜਿੰਦਰਾ ਹਸਪਤਾਲ ’ਚ CM ਭਗਵੰਤ ਮਾਨ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਤੋਂ ਬਾਅਦ ਕੁਝ ਦੇਰ ਆਰਾਮ ਕਰਨ ਲਈ ਉਹ ਪਟਿਆਲਾ ਦੇ ਸਰਕਟ ਹਾਊਸ ਚੱਲੇ ਗਏ।
Trending Photos
ਚੰਡੀਗੜ੍ਹ: ਪਟਿਆਲਾ ਦੇ ਰਾਜਿੰਦਰਾ ਹਸਪਤਾਲ (Rajindra Hospital) ’ਚ ਪ੍ਰਬੰਧਾ ਦੇ ਨਿਰੀਖਣ ਲਈ CM ਭਗਵੰਤ ਮਾਨ (Bhagwant Mann) ਵਲੋਂ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਤੋਂ ਬਾਅਦ ਪਟਿਆਲਾ ਦੇ ਸਰਕਟ ਹਾਊਸ ’ਚ ਉਹ ਮੁੱਖ ਮੰਤਰੀ ਵਾਲੇ ਕਮਰੇ ’ਚ ਕੁਝ ਦੇਰ ਆਰਾਮ ਕਰਨ ਚੱਲੇ ਗਏ।
CM ਮਾਨ ਬਿਨਾਂ ਆਰਾਮ ਕੀਤੀਆਂ ਵਾਪਸ ਪਰਤੇ
ਮੁੱਖ ਮੰਤਰੀ ਜਿਵੇਂ ਹੀ CM Room ’ਚ ਪੁੱਜੇ ਤਾਂ ਬੈੱਡ ਸ਼ੀਟ ਦੇ ਹੇਠਾਂ ਗੱਦੇ ’ਤੇ ਗੰਦਗੀ (Dirty mattress) ਪਈ ਹੋਈ ਸੀ। ਉਨ੍ਹਾਂ ਇਸਦੀ
ਸਬੰਧੀ ਡਿਊਟੀ ਮੈਜਿਸਟ੍ਰੇਟ ਸਾਹਮਣੇ ਨਰਾਜ਼ਗੀ ਜ਼ਾਹਰ ਕਰਦਿਆਂ ਬੈੱਡ ਦੀ ਸਫ਼ਾਈ (Lack of cleanliness) ਨਾ ਹੋਣ ਦਾ ਕਾਰਨ ਪੁੱਛਿਆ। ਮੁੱਖ ਮੰਤਰੀ ਨੇ ਅਜਿਹੀ ਅਣਗਹਿਲੀ ਦਾ ਗੰਭੀਰ ਨੋਟਿਸ ਲਿਆ ਅਤੇ ਤੁਰੰਤ ਵਾਪਸ ਚਲੇ ਗਏ।
ਰਿਪੋਰਟ ’ਚ ਪ੍ਰਾਹੁਣਚਾਰੀ ਵਿਭਾਗ ਦੀ ਅਣਗਹਿਲੀ ਆਈ ਸਾਹਮਣੇ
ਇਸ ਮਾਮਲੇ ਸਬੰਧੀ ਰਿਪੋਰਟ ਤਿਆਰ ਕਰਨ ਤੋਂ ਬਾਅਦ ਪ੍ਰਾਹੁਣਚਾਰੀ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਰਕਟ ਹਾਊਸ (Circuit House) ’ਚ CM ਭਗਵੰਤ ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਕਮਰਾ ਖੁੱਲ੍ਹਵਾ ਕੇ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ, ਪਰ ਸੁਪਰਵਾਈਜ਼ਰ ਮੌਕੇ ’ਤੇ ਮੌਜੂਦ ਨਹੀਂ ਸੀ।
ਡਿਪਟੀ ਕਮਿਸ਼ਨਰ ਨੇ ਪ੍ਰਾਹੁਣਚਾਰੀ ਵਿਭਾਗ ਨੂੰ ਲਿਖਿਆ ਪੱਤਰ
ਸਰਕਟ ਹਾਊਸ ਪਟਿਆਲਾ ’ਚ ਸਫ਼ਾਈ ਦੀ ਜ਼ਿੰਮੇਵਾਰੀ ਮੈਨੇਜਿੰਗ ਡਾਇਰੈਕਟਰ, ਪ੍ਰਾਹੁਣਚਾਰੀ ਵਿਭਾਗ ਪੰਜਾਬ ਕੋਲ ਹੈ। ਡਿਪਟੀ ਕਮਿਸ਼ਨਰ ਵਲੋਂ ਪ੍ਰਾਹੁਣਚਾਰੀ ਵਿਭਾਗ ਨੂੰ ਲਿਖੇ ਗਏ ਪੱਤਰ ’ਚ ਸਰਕਟ ਹਾਊਸ ਦੀ ਸਫ਼ਾਈ ਨਾ ਹੋਣ ਸਬੰਧੀ ਵਿਭਾਗ ਦੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ।