Fazilka News: ਦੇਸ਼ ਦੀ ਸਭ ਤੋਂ ਉਮਰ ਦਰਾਜ ਔਰਤ ਦੀ ਫਾਜ਼ਿਲਕਾ ਦੇ ਪਿੰਡ ਘੁਬਾਇਆ ਵਿੱਚ ਮੌਤ ਹੋ ਗਈ ਹੈ।
Trending Photos
Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਘੁਬਾਇਆ ਵਿੱਚ ਦੇਸ਼ ਦੀ ਸਭ ਤੋਂ ਉਮਰ ਦਰਾਜ ਔਰਤ ਦੀ ਮੌਤ ਹੋ ਗਈ ਹੈ। 200 ਤੋਂ ਜ਼ਿਆਦਾ ਮੈਂਬਰਾਂ ਦੇ ਪਰਿਵਾਰ ਵਾਲੀ ਇਸ ਮਹਿਲਾ ਇੰਦਰੋ ਬਾਈ ਵੱਲੋ ਲੋਕ ਸਭਾ ਚੋਣ ਦੌਰਾਨ ਆਪਣੀ ਆਖਰੀ ਵੋਟ ਪੋਲ ਕੀਤਾ ਗਿਆ ਸੀ, ਜਿਸ ਦੌਰਾਨ ਉਕਤ ਮਹਿਲਾ ਇਹ ਸੁਰਖੀਆਂ ਵਿੱਚ ਆਈ ਸੀ। ਹਾਲਾਂਕਿ ਮ੍ਰਿਤਕ ਮਹਿਲਾ ਦੇ ਪੋਤੇ ਦਾ ਕਹਿਣਾ ਹੈ ਕਿ ਉਸ ਦੀ ਦਾਦੀ ਇੰਦਰੋ ਬਾਈ ਦੀ ਅੰਤਿਮ ਇੱਛਾ ਸੀ ਕਿ ਜਦ ਉਸ ਦੀ ਮੌਤ ਹੋਵੇ ਤਾਂ ਢੋਲ ਦੀ ਥਾਪ ਉਤੇ ਸ਼ਾਨੋ-ਸ਼ੌਕਤ ਨਾਲ ਉਸਨੂੰ ਅੰਤਿਮ ਵਿਦਾਈ ਦਿੱਤੀ ਜਾਵੇ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਇੰਦਰੋ ਬਾਈ ਦੇ ਪੋਤੇ ਅਵਿਨਾਸ਼ ਸਿੰਘ ਤੇ ਹੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ 1906 ਵਿੱਚ ਪਾਕਿਸਤਾਨ ਵਿੱਚ ਉਨ੍ਹਾਂ ਦੀ ਦਾਦੀ ਦਾ ਜਨਮ ਹੋਇਆ ਸੀ। ਕਾਫਿਲੇ ਦੇ ਰੂਪ ਵਿੱਚ ਇਹ ਲੋਕ ਪਾਕਿਸਤਾਨ ਤੋਂ ਭਾਰਤ ਆਏ ਸਨ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦਾ ਕਰੀਬ 200 ਮੈਂਬਰਾਂ ਦਾ ਪਰਿਵਾਰ ਹੈ। ਇਸ ਵਿੱਚ ਮ੍ਰਿਤਕ ਮਹਿਲਾ ਦੇ 8 ਬੱਚੇ ਹਨ। ਇਸ ਵਿੱਚ ਇਕ ਲੜਕਾ ਕਰਨੈਲ ਸਿੰਘ ਅਤੇ 7 ਲੜਕੀਆਂ ਹਨ। ਹਾਲਾਂਕਿ ਬਜ਼ੁਰਗ ਮਹਿਲਾ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਦੀ ਸਾਰੀਆਂ ਲੜਕੀਆਂ ਵੱਖ-ਵੱਖ ਸ਼ਹਿਰਾਂ ਵਿੱਚ ਵਿਆਹੀਆਂ ਹੋਈਆਂ ਹਨ।
ਇਹ ਵੀ ਪੜ੍ਹੋ : Rahul Gandhi News: ਰਾਹੁਲ ਗਾਂਧੀ ਦੇ ਸਿੱਖਾਂ ਦੇ ਦਸਤਾਰ ਤੇ ਕੜਾ ਪਹਿਨਣ ਦੇ ਬਿਆਨ ਮਗਰੋਂ ਛਿੜਿਆ ਵਿਵਾਦ
ਬਜ਼ੁਰਗ ਮਹਿਲਾ ਦੇ ਬੱਚਿਆਂ ਦੇ ਅੱਗੇ ਕਰੀਬ 35 ਤੋਂ ਜ਼ਿਆਦਾ ਪੋਤੇ-ਪੋਤੀਆਂ ਹਨ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ। ਹਾਲਾਂਕਿ ਜ਼ਿਆਦਾ ਉਮਰ ਦੀ ਬਜ਼ੁਰਗ ਮਹਿਲਾ ਦੀ ਆਖਰੀ ਇੱਛਾ ਸੀ ਕਿ ਜਦ ਉਸ ਦੀ ਮੌਤ ਹੋਈ ਤਾਂ ਢੋਲ ਦੀ ਥਾਪ ਉਤੇ ਨੱਚਦੇ ਹੋਏ ਪਰਿਵਾਰ ਸ਼ਾਨੋ-ਸ਼ੌਕਤ ਨਾਲ ਉਸ ਦਾ ਅੰਤਿਮ ਸਸਕਾਰ ਕਰੇ। ਇਸ ਕਾਰਨ ਉਨ੍ਹਾਂ ਵੱਲੋਂ ਬਜ਼ੁਰਗ ਮਹਿਲਾ ਦੀ ਅੰਤਿਮ ਇੱਛਾ ਪੂਰੀ ਕੀਤੀ ਗਈ ਹੈ। ਬਜ਼ੁਰਗ ਔਰਤ ਦੀ ਅੰਤਿਮ ਵਿਦਾਇਗੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅਤੇ ਢੋਲ ਢਮੱਕੇ ਨਾਲ ਅਰਥੀ ਕੱਢੀ ਗਈ।
ਇਹ ਵੀ ਪੜ੍ਹੋ : Punjab News: ਪੰਜਾਬ ‘ਚ ਬਿਜਲੀ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ 3 ਰੋਜ਼ਾ ਹੜਤਾਲ ‘ਤੇ ਗਏ