Sri Anandpur Sahib News: ਬੇਅਦਬੀ ਮਾਮਲੇ ਦੇ ਦੋਸ਼ੀ ਨੂੰ ਮਿਲਣੀ ਚਾਹੀਦੀ ਸੀ ਫਾਂਸੀ ਦੀ ਸਜ਼ਾ-ਗਿਆਨੀ ਸੁਲਤਾਨ ਸਿੰਘ
Advertisement
Article Detail0/zeephh/zeephh1788459

Sri Anandpur Sahib News: ਬੇਅਦਬੀ ਮਾਮਲੇ ਦੇ ਦੋਸ਼ੀ ਨੂੰ ਮਿਲਣੀ ਚਾਹੀਦੀ ਸੀ ਫਾਂਸੀ ਦੀ ਸਜ਼ਾ-ਗਿਆਨੀ ਸੁਲਤਾਨ ਸਿੰਘ

Sri Anandpur Sahib News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਨੂੰ ਰੋਪੜ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਸਜ਼ਾ ਦੀ ਸੁਣਾਈ ਹੈ। ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਦੋਸ਼ੀ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।

Sri Anandpur Sahib News: ਬੇਅਦਬੀ ਮਾਮਲੇ ਦੇ ਦੋਸ਼ੀ ਨੂੰ ਮਿਲਣੀ ਚਾਹੀਦੀ ਸੀ ਫਾਂਸੀ ਦੀ ਸਜ਼ਾ-ਗਿਆਨੀ ਸੁਲਤਾਨ ਸਿੰਘ

Sri Anandpur Sahib News:  ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਬੇਅਦਬੀ ਕਰਨ ਵਾਲੇ ਨੂੰ ਰੋਪੜ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਪਰਮਜੀਤ ਸਿੰਘ ਵਾਸੀ ਮੁਹੱਲਾ ਮੁਹਾਰਾਜ ਨਗਰ ਲੁਧਿਆਣਾ ਨੂੰ ਪੰਜ ਸਾਲ ਸਜ਼ਾ ਦੀ ਸੁਣਾਈ ਹੈ।

ਅਦਾਲਤ ਵੱਲੋਂ ਧਾਰਾ 295 A ਤਹਿਤ  ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਧਾਰਾ 435 'ਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਧਾਰਾਵਾਂ ਵਿੱਚ ਅੱਗ ਲਗਾ ਕੇ ਨੁਕਸਾਨ ਕਰਨ ਦੀ ਮਨਸ਼ਾ ਤਹਿਤ ਇਸ ਮਾਮਲੇ ਵਿੱਚ ਜੋੜੀਆਂ ਗਈਆਂ ਸਨ। ਸਜ਼ਾ ਬਾਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਇਹੋ ਜਿਹੇ ਦੁਸ਼ਟ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ।

ਉਨ੍ਹਾਂ ਨੇ ਕਿਹਾ ਕਿ 13 ਸਤੰਬਰ 2021 ਨੂੰ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਦੁਸ਼ਟ ਵਿਅਕਤੀ ਨੇ ਸਿਗਰਟ ਪੀ ਕੇ ਜਿੱਥੇ ਪਾਵਨ ਤਖ਼ਤ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਸੀ ਉੱਥੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਤੇ ਇਸ ਵਰਤਾਰੇ ਪਿੱਛੇ ਕੋਈ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : PM Modi on Manipur Violence: ਮਾਨਸੂਨ ਸੈਸ਼ਨ ਤੋਂ ਪਹਿਲਾਂ PM ਮੋਦੀ ਦਾ ਬਿਆਨ, "ਮਨੀਪੁਰ ਦੀਆਂ ਧੀਆਂ ਨਾਲ ਜੋ ਹੋਇਆ ਉਹ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ"

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਵੀ ਇਸੇ ਨਾਪਾਕ ਕੜੀ ਦਾ ਹਿੱਸਾ ਸੀ। ਬੇਸ਼ੱਕ ਬੇਅਦਬੀ ਕਰਨ ਵਾਲੇ ਦੋਖੀ ਨੂੰ ਮੌਕੇ ਉਤੇ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ ਪਰ ਇਸ ਬੇਅਦਬੀ ਦੀ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਤੇ ਸਾਜ਼ਿਸ਼ਕਰਤਾ ਨੂੰ ਬੇਪਰਦ ਕਰਨਾ ਵੀ ਕਾਨੂੰਨ ਦਾ ਕੰਮ ਸੀ, ਜੋ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਵਰਗੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਸੀ ਤਾਂ ਜੋ ਭਵਿੱਖ ਵਿਚ ਕੋਈ ਵੀ ਮਾੜੀ ਸੋਚ ਵਾਲਾ ਵਿਅਕਤੀ ਇਹੋ ਜਿਹਾ ਪਾਪ ਕਰਨ ਦੀ ਹਿੰਮਤ ਨਾ ਕਰ ਸਕਦਾ।

ਇਹ ਵੀ ਪੜ੍ਹੋ : Punjab Floods 2023: ਪਠਾਨਕੋਟ ਤੇ ਗੁਰਦਾਸਪੁਰ 'ਚ ਹੜ੍ਹ ਦਾ ਖ਼ਤਰਾ! ਰਾਵੀ ਦਰਿਆ ਦੇ ਪਾਣੀ ਦਾ ਵਧਿਆ ਪੱਧਰ

ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news