Cylinder Blast News: ਚਾਹ ਬਣਾਉਣ ਸਮੇਂ ਫਟਿਆ ਸਿਲੰਡਰ, ਬਜ਼ੁਰਗ ਔਰਤ ਸਮੇਤ 2 ਜ਼ਖ਼ਮੀ
Advertisement
Article Detail0/zeephh/zeephh1928573

Cylinder Blast News: ਚਾਹ ਬਣਾਉਣ ਸਮੇਂ ਫਟਿਆ ਸਿਲੰਡਰ, ਬਜ਼ੁਰਗ ਔਰਤ ਸਮੇਤ 2 ਜ਼ਖ਼ਮੀ

Cylinder Blast News:  ਦਿਨ ਚੜ੍ਹਦੇ ਹੀ ਪਿੰਡ ਕਾਸਮ ਭੱਟੀ ਵਿੱਚ ਇੱਕ ਗਰੀਬ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਪਰਿਵਾਰ ਦੇ ਜਿੱਥੇ ਦੋ ਜੀਅ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਉਥੇ ਹੀ ਘਰ ਅੰਦਰ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।

Cylinder Blast News: ਚਾਹ ਬਣਾਉਣ ਸਮੇਂ ਫਟਿਆ ਸਿਲੰਡਰ, ਬਜ਼ੁਰਗ ਔਰਤ ਸਮੇਤ 2 ਜ਼ਖ਼ਮੀ

Cylinder Blast News: ਦਿਨ ਚੜ੍ਹਦੇ ਹੀ ਪਿੰਡ ਕਾਸਮ ਭੱਟੀ ਵਿੱਚ ਇੱਕ ਗਰੀਬ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੇ ਜਿੱਥੇ ਦੋ ਜੀਅ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਉਥੇ ਹੀ ਘਰ ਅੰਦਰ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ ਅਤੇ ਗਰੀਬ ਪਰਿਵਾਰ ਦੇ ਕਮਰੇ ਦੀ ਕੱਚੀ ਛੱਤ ਵੀ ਧਮਾਕੇ ਕਾਰਨ ਉੱਡ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਜੈਤੋ ਦੀ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਜੈਤੋ ਵਿਚ ਦਾਖ਼ਲ ਕਰਵਾਇਅ ਗਿਆ ਹੇ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਜੈਤੋ ਅਧੀਨ ਪੈਂਦੇ ਪਿੰਡ ਕਾਸਮ ਭੱਟੀ ਵਿੱਚ ਸਕੂਲ ਦੇ ਨੇੜੇ ਬਾਬਾ ਰਾਮ ਨਾਮ ਦੇ ਇੱਕ ਮਜ਼ਦੂਰ ਦਾ ਘਰ ਸੀ ਜੋ ਦੇਰ ਰਾਤ ਆਪਣੀ ਮਾਤਾ ਸਮੇਤ ਕਮਰੇ ਅੰਦਰ ਸੁੱਤਾ ਹੋਇਆ ਸੀ ਅਤੇ ਉਸ ਦਾ ਕਰੀਬ 16 ਕੁ ਸਾਲ ਦਾ ਲੜਕਾ ਬਾਹਰ ਸੁੱਤਾ ਪਿਆ ਸੀ। ਸਵੇਰੇ ਵੇਲੇ ਜਦ ਬਾਬਾ ਰਾਮ ਦੀ ਬਿਰਧ ਮਾਤਾ ਜਿਸ ਦੀ ਉਮਰ ਕਰੀਬ 85 ਸਾਲ ਦੱਸੀ ਜਾ ਰਹੀ ਹੈ ਜਦ ਚਾਹ ਬਣਾਉਣ ਲੱਗੀ ਤਾਂ ਅਚਾਨਕ ਗੈਸ ਦੀ ਲੀਕੇਜ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ।

ਇਸ ਜ਼ੋਰਦਾਰ ਧਮਾਕੇ ਵਿਚ ਜਿੱਥੇ ਘਰ ਅੰਦਰ ਪਿਆ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਉਥੇ ਹੀ ਕਮਰੇ ਦੀ ਸਰਕਾਨਿਆਂ ਨਾਲ ਬਣੀ ਛੱਤ ਵੀ ਉੱਡ ਗਈ। ਇਸ ਧਮਾਕੇ ਨਾਲ 55 ਸਾਲਾ ਬਾਬੂ ਰਾਮ ਅਤੇ ਉਸ ਦੀ ਬਿਰਧ ਮਾਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਜੈਤੋ ਦੀ ਦੀ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਤੁਰੰਤ ਹੀ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Barnala News: ਬਰਨਾਲਾ ਪੁਲਿਸ ਮੁਲਾਜ਼ਮ ਕਤਲ ਮਾਮਲਾ; ਪੁਲਿਸ ਨੇ ਮੁਕਾਬਲੇ ਪਿਛੋਂ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਬਾਬਾ ਰਾਮ ਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜਦ ਚਾਹ ਬਣਾਉਣ ਲੱਗੀ ਤਾਂ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਹਾੜੀ ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੇ ਆਪਣੇ ਘਰ ਦਾ ਸਾਮਾਨ ਬਣਾਇਆ ਸੀ ਜੋ ਇਸ ਧਮਾਕੇ ਕਾਰਨ ਸਾਰਾ ਹੀ ਨਸ਼ਟ ਹੋ ਗਿਆ। ਉਨ੍ਹਾਂ ਦੇ ਸਿਰ ਉਤੇ ਛੱਤ ਵੀ ਨਹੀਂ ਹੈ। ਆਸ ਪਾਸ ਦੇ ਲੋਕਾਂ ਨੇ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ: Chandigarh News: ਦੁਸਹਿਰੇ ਦੇ ਮੱਦੇਨਜ਼ਰ ਅੱਜ ਸ਼ਾਮ ਨੂੰ ਚੰਡੀਗੜ੍ਹ 'ਚ ਕਈ ਸੜਕਾਂ ਰਹਿਣਗੀਆਂ ਬੰਦ; ਦੇਖੋ ਪਾਰਕਿੰਗ ਦੀ ਸਹੀ ਜਗ੍ਹਾ

 

Trending news