Patiala Jail: ਖ਼ਤਰਨਾਕ ਮੁਜ਼ਰਮਾਂ ਤੇ ਗੈਂਗਸਟਰਾਂ ਨੂੰ ਜਗਰਾਓਂ ਵਿੱਚ ਨਵੀਂ ਬਣ ਰਹੀ ਜੇਲ੍ਹ 'ਚ ਰੱਖਿਆ ਜਾਵੇਗਾ: ਲਾਲਜੀਤ ਭੁੱਲਰ
Advertisement
Article Detail0/zeephh/zeephh2530955

Patiala Jail: ਖ਼ਤਰਨਾਕ ਮੁਜ਼ਰਮਾਂ ਤੇ ਗੈਂਗਸਟਰਾਂ ਨੂੰ ਜਗਰਾਓਂ ਵਿੱਚ ਨਵੀਂ ਬਣ ਰਹੀ ਜੇਲ੍ਹ 'ਚ ਰੱਖਿਆ ਜਾਵੇਗਾ: ਲਾਲਜੀਤ ਭੁੱਲਰ

 Patiala Jail:  ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਪਟਿਆਲਾ ਵਿੱਚ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿੱਚ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੁੱਲ 132 ਵਾਰਡਰਜ਼ ਤੇ 04 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਸਮਾਰੋਹ ਦੇ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ। 

Patiala Jail: ਖ਼ਤਰਨਾਕ ਮੁਜ਼ਰਮਾਂ ਤੇ ਗੈਂਗਸਟਰਾਂ ਨੂੰ ਜਗਰਾਓਂ ਵਿੱਚ ਨਵੀਂ ਬਣ ਰਹੀ ਜੇਲ੍ਹ 'ਚ ਰੱਖਿਆ ਜਾਵੇਗਾ: ਲਾਲਜੀਤ ਭੁੱਲਰ

Patiala Jail:  ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਪਟਿਆਲਾ ਵਿੱਚ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿੱਚ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੁੱਲ 132 ਵਾਰਡਰਜ਼ ਤੇ 04 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਸਮਾਰੋਹ ਦੇ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਏਡੀਜੀਪੀ ਜੇਲ੍ਹਾਂ ਅਰੁਨਪਾਲ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਨਵੀਆਂ ਬਣਨ ਵਾਲੀਆਂ ਜੇਲ੍ਹਾਂ ਨੂੰ ਆਬਾਦੀ ਤੋਂ ਇੱਕ ਕਿਲੋਮੀਟਰ ਦੂਰ ਬਣਾਇਆ ਜਾਵੇਗਾ ਤਾਂ ਕਿ ਜੇਲ੍ਹਾਂ ਵਿੱਚ ਲਗਾਏ ਜਾਂਦੇ ਅਤਿਆਧੁਨਿਕ ਜੈਮਰਾਂ ਕਰਕੇ ਨੇੜੇ ਦੀ ਵੱਸੋਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਜੇਲ੍ਹਾਂ ਦੀਆਂ ਕੰਧਾਂ ਤੋਂ ਕੋਈ ਮੁਜ਼ਰਮ ਜੇਲ੍ਹ ਅੰਦਰ ਕੋਈ ਨਸ਼ੀਲੀ ਵਸਤੂ ਜਾਂ ਮੋਬਾਈਲ ਆਦਿ ਸੁੱਟ ਸਕੇ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੇਸ਼ੱਕ ਜੇਲ੍ਹ ਵਿਭਾਗ ਨੂੰ ਜੇਲ੍ਹਾਂ ਦੀ ਸੁਰੱਖਿਆ, ਖੁਫੀਆ ਤੰਤਰ, ਸਟਾਫ ਦੀ ਘਾਟ, ਕੈਦੀਆਂ ਦੀ ਦੇਖ-ਰੇਖ ਅਤੇ ਪੁਨਰ ਵਸੇਬੇ ਆਦਿ ਲਈ ਕਈ ਚੁਣੌਤੀਆਂ ਦਰਪੇਸ਼ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਭਾਗ ਬੰਦੀਆਂ ਦੇ ਸੁਧਾਰ ਲਈ ਅਨੇਕਾਂ ਉਪਰਾਲੇ ਕਰਨ ਸਮੇਤ ਜੇਲ੍ਹਾਂ ਦੇ ਆਧੁਨਿਕੀਕਰਨ ਜਿਵੇਂ ਕਿ ਮੋਬਾਈਲ ਜੈਮਰ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਅਧਾਰਤ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।

ਜੇਲ੍ਹ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਬਿਨ੍ਹਾਂ ਜੇਲ੍ਹ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਜੇਲ੍ਹ ਵਿਭਾਗ ਵਿੱਚ 13 ਡੀਐਸਪੀ ਜੇਲ੍ਹ, 175 ਵਾਰਡਰ ਅਤੇ 04 ਮੈਟਰਨਾਂ ਸਮੇਤ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਦੀ ਭਰਤੀ ਜਲਦ ਕੀਤੀ ਜਾਵੇਗੀ। ਇਸਦੇ ਨਾਲ ਹੀ ਜੇਲ੍ਹ ਵਿਭਾਗ ਨੇ ਕੈਦੀ ਬੰਦੀਆਂ ਦੇ ਪੁਨਰ ਵਸੇਬੇ ਲਈ 8 ਜੇਲ੍ਹਾਂ ਵਿੱਚ ਪੈਟਰੋਲ ਪੰਪ ਲਗਾਏ ਹਨ।

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਵਾਨਾਂ ਨੂੰ ਪਾਸ ਹੋਣ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਇਮਾਨਦਾਰੀ, ਨੇਕ-ਨੀਤੀ ਅਤੇ ਨਿਡਰ ਹੋ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਡਿਊਟੀ ਕਰਨ ਲਈ ਪ੍ਰੇਰਿਤ ਕਰਨ ਸਮੇਤ ਨਸ਼ਿਆਂ ਤੋਂ ਗੁਰੇਜ ਕਰਨ ਦਾ ਮਸ਼ਵਰਾ ਦਿੱਤਾ।

ਇਹ ਵੀ ਪੜ੍ਹੋ : Gurjeet Singh Aujla: ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ

 

Trending news