Arvind Kejriwal: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੀ ਘਰ ਦੀ ਤਲਾਸ਼ ਹੋਈ ਖ਼ਤਮ; ਜਾਣੋ ਕਿਸ ਐਮਪੀ ਦੀ ਰਿਹਾਇਸ਼ 'ਚ ਰਹਿਣਗੇ
Advertisement
Article Detail0/zeephh/zeephh2457289

Arvind Kejriwal: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੀ ਘਰ ਦੀ ਤਲਾਸ਼ ਹੋਈ ਖ਼ਤਮ; ਜਾਣੋ ਕਿਸ ਐਮਪੀ ਦੀ ਰਿਹਾਇਸ਼ 'ਚ ਰਹਿਣਗੇ

  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਵੇਂ ਘਰ ਦੀ ਭਾਲ ਪੂਰੀ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਵਿੱਚ ਅਰਵਿੰਦ ਕੇਜਰੀਵਾਲ 4 ਅਕਤੂਬਰ ਨੂੰ ਸ਼ਿਫਟ ਹੋ ਜਾਣਗੇ। ਹੁਣ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਫਿਰੋਜ਼ਸ਼ਾਹ ਰੋਡ ਸਥਿਤ ਬੰਗ

Arvind Kejriwal: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦੀ ਘਰ ਦੀ ਤਲਾਸ਼ ਹੋਈ ਖ਼ਤਮ; ਜਾਣੋ ਕਿਸ ਐਮਪੀ ਦੀ ਰਿਹਾਇਸ਼ 'ਚ ਰਹਿਣਗੇ

Arvind Kejriwal:  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਵੇਂ ਘਰ ਦੀ ਭਾਲ ਪੂਰੀ ਹੋ ਗਈ ਹੈ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਵਿੱਚ ਅਰਵਿੰਦ ਕੇਜਰੀਵਾਲ 4 ਅਕਤੂਬਰ ਨੂੰ ਸ਼ਿਫਟ ਹੋ ਜਾਣਗੇ। ਹੁਣ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਫਿਰੋਜ਼ਸ਼ਾਹ ਰੋਡ ਸਥਿਤ ਬੰਗਲਾ ਨੰਬਰ 5 ਵਿੱਚ ਅਰਵਿੰਦ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਰਹਿਣਗੇ।

ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਸਰਕਾਰੀ ਸਹੂਲਤਾਂ ਛੱਡ ਦੇਣਗੇ ਅਤੇ ਸ਼ਰਾਧ ਤੋਂ ਬਾਅਦ ਨਰਾਤਿਆਂ ਵਿੱਚ ਨਵੇਂ ਘਰ ਵਿੱਚ ਸ਼ਿਫਟ ਹੋ ਜਾਣਗੇ। ਅਰਵਿੰਦ ਕੇਜਰੀਵਾਲ ਹੁਣ ਤੱਕ ਸਿਵਲ ਲਾਇਨਜ਼ ਵਿੱਚ 6 ਫਲੈਗ ਸਟਾਫ ਰੋਡ ਸਥਿਤ ਮੁੱਖ ਮੰਤਰੀ ਦੇ ਅਧਿਕਾਰਕ ਰਿਹਾਇਸ਼ ਵਿੱਚ ਰਹਿ ਰਹੇ ਸਨ। ਹੁਣ 4 ਅਕਤੂਬਰ ਨੂੰ ਆਪਣੀ ਸਰਕਾਰੀ ਰਿਹਾਇਸ਼ ਛੱਡ ਰਹੇ ਹਨ। ਅਰਵਿੰਦ ਕੇਜਰੀਵਾਲ ਹੁਣ ਆਪਣੇ ਨਵੇਂ ਆਸ਼ਿਆਨੇ ਨਾਲ ਨਵੀਂ ਦਿੱਲੀ ਤੋਂ ਆਪਣੀ ਵਿਧਾਨ ਸਭਾ ਅਤੇ ਦਿੱਲੀ ਚੋਣ ਪ੍ਰਚਾਰ ਦੇਖਣਗੇ।

ਦਰਅਸਲ ਵਿੱਚ ਆਮ ਆਦਮੀ ਪਾਰਟੀ ਨੇਤਾਵਾਂ, ਕੌਂਸਲਰਾਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਕੇਜਰੀਵਾਲ ਨੂੰ ਆਪਣਾ ਘਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੀ ਰਿਹਾਇਸ਼ ਲੱਭ ਰਹੇ ਸਨ ਜੋ ਕਿ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਵਿੱਚ ਹੋਵੇ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਵਿਧਾਨ ਸਭਾ ਨਵੀਂ ਦਿੱਲੀ ਹੈ, ਅਜਿਹੇ ਵਿੱਚ ਫਿਰੋਜ਼ਸ਼ਾਹ ਰੋਡ ਸਥਿਤ ਬੰਗਲਾ ਨੰਬਰ 5 ਨਵੀਂ ਦਿੱਲੀ ਵਿੱਚ ਹੀ ਹੈ। ਉਥੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਦਫਤਰ ਪੰਡਿਤ ਰਵੀਸ਼ੰਕਰ ਸ਼ੁਕਲਾ ਲੇਨ ਤੋਂ ਥੋੜ੍ਹੀ ਦੂਰੀ ਉਤੇ ਹੈ।

ਇਹ ਵੀ ਪੜ੍ਹੋ : Haryana Assembly Elections 2024: ਹਰਿਆਣਾ ਵਿਧਾਨ ਸਭਾ ਚੋਣ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ, ਸਿਆਸੀ ਪਾਰਟੀਆਂ ਨੇ ਲਾਇਆ ਪੂਰਾ ਜ਼ੋਰ

ਲੁਟੀਅਨਜ਼ ਦਿੱਲੀ ਦੇ ਇਸ ਪੂਰੇ ਇਲਾਕੇ ਨੂੰ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਸਾਰੇ ਸੰਸਦ ਮੈਂਬਰਾਂ ਦੇ ਘਰ ਇਸ ਇਲਾਕੇ ਵਿੱਚ ਹਨ। ਅਰਵਿੰਦ ਕੇਜਰੀਵਾਲ ਆਪਣੇ ਬਜ਼ੁਰਗ ਮਾਤਾ ਪਿਤਾ ਦੇ ਹਿਸਾਬ ਨਾਲ ਜਿਸ ਤਰ੍ਹਾਂ ਦਾ ਘਰ ਚਾਹੁੰਦੇ ਸਨ ਉਹ ਘਰ ਉਸ ਉਥੇ ਹੀ ਪੂਰੀ ਤਰ੍ਹਾਂ ਨਾਲ ਫਿੱਟ ਬੈਠਦਾ ਹੈ। ਦੱਸ ਦੇਈਏ ਕਿ 17 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ : Navratri 2024: ਮਾਂ ਸ਼ੈਲਪੁਤਰੀ ਨੂੰ ਨਵਰਾਤਰੇ ਦੇ ਪਹਿਲੇ ਦਿਨ ਇਨ੍ਹਾਂ ਚੀਜ਼ਾਂ ਭੋਗ ਲਗਾਓ, ਪੂਰੀ ਹੋਵੇਗੀ ਮਨੰਤ

Trending news