PSTET Exam News: ਐੱਸ.ਐੱਸ.ਟੀ ਦੇ ਪ੍ਰਸ਼ਨ ਪੱਤਰ 'ਤੇ ਸਵਾਲ ਉਠਾਏ ਜਾ ਰਹੇ ਹਨ। ਪ੍ਰਸ਼ਨ ਪੱਤਰ ਵਿੱਚ 60 ਪ੍ਰਸ਼ਨ ਸਨ। ਜ਼ਿਆਦਾਤਰ ਵਿਕਲਪਾਂ ਵਿੱਚ ਉਹਨਾਂ ਦੇ ਜਵਾਬਾਂ ਨੂੰ ਉਜਾਗਰ ਕੀਤਾ ਗਿਆ ਸੀ।
Trending Photos
PSTET Exam News: ਐੱਸ.ਐੱਸ.ਟੀ ਦੇ ਪ੍ਰਸ਼ਨ ਪੱਤਰ 'ਤੇ ਸਵਾਲ ਉਠਾਏ ਜਾ ਰਹੇ ਹਨ। ਇਸ ਤੋਂ ਬਾਅਦ ਪੰਜਾਬ ਦੇ (PSTET Exam News) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ PSTET ਪ੍ਰੀਖਿਆ ਲੀਕ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ” ਸਾਡੀ ਪ੍ਰੀਖਿਆ ਪ੍ਰਕਿਰਿਆ ਵਿੱਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ, A++ NAAC ਗ੍ਰੇਡ ਯਾਨੀ GNDU ਵਾਲੀ ਤੀਜੀ ਧਿਰ ਦੁਆਰਾ ਆਯੋਜਿਤ PSTET ਪ੍ਰੀਖਿਆ ਨੂੰ ਦੇਖਣ ਲਈ ਇੱਕ PS ਪੱਧਰ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ ਤਾਂ ਜੋ ਦੋਸ਼ੀ ਪਾਏ ਜਾਣ ਵਾਲਿਆਂ ‘ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਕੀਤਾ ਜਾਵੇਗਾ।
ਇਸ ਤੋਂ ਇਲਾਵਾ, GNDU ਨੇ ਅਫਸੋਸ ਪ੍ਰਗਟਾਇਆ ਹੈ ਅਤੇ ਬਿਨਾਂ ਕਿਸੇ ਫੀਸ ਦੇ ਇਮਤਿਹਾਨ ਦੁਬਾਰਾ ਆਯੋਜਿਤ ਕਰੇਗਾ। ਦੱਸ ਦੇਈਏ ਕਿ ਪ੍ਰਸ਼ਨ ਪੱਤਰ ਵਿੱਚ 60 ਪ੍ਰਸ਼ਨ ਸਨ। ਜ਼ਿਆਦਾਤਰ ਵਿਕਲਪਾਂ ਵਿੱਚ ਉਹਨਾਂ ਦੇ ਜਵਾਬ ਦੱਸੇ ਗਏ ਸੀ। ਪ੍ਰਸ਼ਨ ਦੇ ਚਾਰ ਵਿਕਲਪਾਂ ਵਿੱਚੋਂ ਇੱਕ ਪੇਪਰ ਵਿੱਚ ਗੂੜ੍ਹੇ ਕਾਲੇ ਰੰਗ ਵਿੱਚ ਹਾਈਲਾਈਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Punjab News: ਲੱਕੜ ਦਾ ਬਣਿਆ ਹੈ ਦੇਸ਼ ਦਾ ਇਹ ਪਹਿਲਾ ਗੁਰਦੁਆਰਾ ਸਾਹਿਬ; ਸੰਗਤਾਂ ਦੀ ਹਰ ਰੋਜ਼ ਵੱਧ ਰਹੀ ਗਿਣਤੀ
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ 60 ਫੀਸਦੀ ਵਿਕਲਪ ਸਹੀ ਪਾਏ ਗਏ। ਇਸ 'ਤੇ ਕਈ ਪ੍ਰੀਖਿਆਰਥੀਆਂ (PSTET Exam News) ਨੇ ਸਵਾਲ ਖੜ੍ਹੇ ਕੀਤੇ ਹਨ। ਪੰਜਾਬ ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਮਲੋਟ ਨੇ ਸਵਾਲ ਉਠਾਇਆ ਕਿ ਕੀ ਇਹ ਛਪਾਈ ਵਿੱਚ ਤਕਨੀਕੀ ਖਾਮੀ ਹੈ ਜਾਂ ਨਕਲ ਦੀ ਨਵੀਂ ਚਾਲ? ਉਨ੍ਹਾਂ ਇਸ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਦਾ ਵੀ ਸ਼ੱਕ ਪ੍ਰਗਟਾਇਆ ਹੈ।
ਦੱਸ ਦੇਈਏ ਕਿ ਇਸ ਕਰਕੇ ਹੁਣ ਪੀਐੱਸਟੀਈਟੀ ਪੇਪਰ (PSTET Exam News) ਨੂੰ ਰੱਦ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿਇਸ ਪੇਪਰ ‘ਚ ਸਹੀ ਆਂਸਰ ਪਹਿਲਾਂ ਹੀ ਟਿੱਕ ਕੀਤੇ ਹੋਏ ਸਨ ਜਿਸ ਕਾਰਨ ਇਸ ਪ੍ਰੀਖਿਆ ਨੂੰ ਰੱਦ ਕਰਨਾ ਪਿਆ।
ਸੁਖਪਾਲ ਖਹਿਰਾ ਨੇ ਕੀਤਾ ਟਵੀਟ
ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਟਵੀਟ ਕਰਕੇ ਸਿੱਖਿਆ ਮੰਤਰੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵਜੋਂ ਹਰਜੋਤ ਬੈਂਸ ਦੀ ਇਹ ਗੰਭੀਰ ਨਾਕਾਮੀ ਹੈ ਕਿ ਪ੍ਰੀਖਿਆ ਸ਼ੀਟ ਵਿੱਚ 60 ਫੀਸਦੀ ਪ੍ਰਸ਼ਨਾਂ ਦੇ ਉੱਤਰ ਪਹਿਲਾਂ ਹੀ ਉਜਾਗਰ ਕੀਤੇ ਗਏ ਸਨ। ਨਾਇਬ ਤਹਿਸੀਲਦਾਰ ਘੁਟਾਲੇ ਤੋਂ ਬਾਅਦ ਇਹ ਭਗਵੰਤ ਮਾਨ ਸਰਕਾਰ ਦੀ ਵੱਡੀ ਗਲਤੀ ਹੈ। ਹਰਜੋਤ ਬੈਂਸ ਨੂੰ ਮੁਆਫੀ ਮੰਗ ਅਤੇ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ।
ਸੁਖਬੀਰ ਬਾਦਲ ਤੇ ਸਿਰਸਾ ਨੇ ਸਰਕਾਰ ਨੂੰ ਘੇਰਿਆ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕੀਤਾ ਕਿ ‘ਆਪ’ ਸਰਕਾਰ ਵਿੱਚ ਪ੍ਰੀਖਿਆ ਘੁਟਾਲਿਆਂ ਦਾ ਕੋਈ ਅੰਤ ਨਹੀਂ ਹੈ। ਹੁਣ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ 60% ਜਵਾਬ ਪਹਿਲਾਂ ਹੀ ਪ੍ਰਸ਼ਨ ਪੱਤਰ 'ਤੇ ਹਾਈਲਾਈਟ ਕੀਤੇ ਗਏ ਹਨ। ਪ੍ਰੀਖਿਆ ਨੂੰ ਰੱਦ ਕਰਕੇ ਸੁਤੰਤਰ ਨਿਗਰਾਨੀ ਹੇਠ ਕਰਵਾਇਆ ਜਾਣਾ ਚਾਹੀਦਾ ਹੈ। CM Bhagwant Mann ਦੱਸੋ ਹੁਣ ਤੱਕ ਕਿਸੇ ਵੀ ਘਪਲੇ 'ਚ ਕੋਈ ਕਾਰਵਾਈ ਕਿਉਂ ਨਹੀਂ ਹੋਈ?
No end to exam scams in AAP regime. Now in Punjab State Teacher Eligibility Test exam 60% of answers already highlighted on the question paper. Exam should be scrapped & conducted under independent supervision. CM @BhagwantMann must tell why no action taken till now in any scam. pic.twitter.com/395aCal44n
— Sukhbir Singh Badal (@officeofssbadal) March 12, 2023