ਜ਼ਿਕਰਯੋਗ ਹੈ ਕਿ ਪੈਨਲਟੀ ਸ਼ੂਟਆਊਟ ਦੌਰਾਨ ਛੇਵੀਂ ਕੋਸ਼ਿਸ਼ ਵਿੱਚ ਭਾਰਤ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਜ਼ਖ਼ਮੀ ਹੋ ਗਏ ਸਨ।
Trending Photos
FIH Hockey World Cup 2023, India vs New Zealand: ਹਾਕੀ ਵਰਲਡ ਕੱਪ 2023 'ਚ ਤਮਗੇ ਦੀ ਦੌੜ ਤੋਂ ਭਾਰਤ ਬਾਹਰ ਹੋ ਗਿਆ ਹੈ ਅਤੇ ਇਸਦੇ ਨਾਲ ਹੀ ਪ੍ਰਸ਼ੰਸਕਾਂ ਦੀਆਂ ਤਮਗੇ ਦੀਆਂ ਉਮੀਦਾਂ ਵੀ ਟੁੱਟ ਗਈਆਂ ਹਨ। ਐਤਵਾਰ ਨੂੰ ਹੋਏ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਨੇ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੂੰ 5-4 ਨਾਲ ਹਰਾਇਆ ਜਦਕਿ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 3-3 ਨਾਲ ਬਰਾਬਰੀ 'ਤੇ ਸਨ।
ਭਾਰਤ ਲਈ ਲਲਿਤ ਉਪਾਧਿਆਏ ਵੱਲੋਂ 17ਵੇਂ ਮਿੰਟ, ਸੁਖਜੀਤ ਵੱਲੋਂ 24ਵੇਂ ਮਿੰਟ (ਪੈਨਲਟੀ ਕਾਰਨਰ) ਅਤੇ ਵਰੁਣ ਕੁਮਾਰ ਵੱਲੋਂ 40ਵੇਂ ਮਿੰਟ (ਪੈਨਲਟੀ ਕਾਰਨਰ) ਵਿੱਚ ਗੋਲ ਕੀਤੇ ਗਏ। ਦੂਜੇ ਪਾਸੇ ਕੇਨ ਰਸਲ ਵੱਲੋਂ 43ਵੇਂ ਅਤੇ 49ਵੇਂ ਮਿੰਟ (ਪੈਨਲਟੀ ਕਾਰਨਰ) 'ਚ ਨਿਊਜ਼ੀਲੈਂਡ ਲਈ ਦੋਹਰੇ ਗੋਲ ਕੀਤੇ ਗਏ ਅਤੇ ਇਸ ਤੋਂ ਪਹਿਲਾਂ ਸੈਮ ਲਿਨ ਵੱਲੋਂ 28ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ ਸੀ।
ਦੱਸਣਯੋਗ ਹੈ ਕਿ ਦੋਵਾਂ ਟੀਮਾਂ ਵੱਲੋਂ 9-9 ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਨਿਊਜ਼ੀਲੈਂਡ ਵੱਲੋਂ 5 ਅਤੇ ਭਾਰਤ ਵੱਲੋਂ 4 ਗੋਲ ਕੀਤੇ ਗਏ।
ਇਹ ਵੀ ਪੜ੍ਹੋ: CM ਮਾਨ ਨੇ ਰਾਹੁਲ ਗਾਂਧੀ ’ਤੇ ਕੱਸਿਆ ਤੰਜ, "ਪਹਿਲਾਂ ਕਾਂਗਰਸ ਨੂੰ ਜੋੜ ਲਓ, ਭਾਰਤ ਬਾਅਦ ’ਚ ਜੋੜ ਲੈਣਾ"
ਜ਼ਿਕਰਯੋਗ ਹੈ ਕਿ ਪੈਨਲਟੀ ਸ਼ੂਟਆਊਟ ਦੌਰਾਨ ਛੇਵੀਂ ਕੋਸ਼ਿਸ਼ ਵਿੱਚ ਭਾਰਤ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਜ਼ਖ਼ਮੀ ਹੋ ਗਏ ਸਨ ਜਿਸ ਕਰਕੇ ਕ੍ਰਿਸ਼ਨ ਬਹਾਦੁਰ ਪਾਠਕ ਉਨ੍ਹਾਂ ਦੀ ਥਾਂ ਆਏ ਪਰ ਦੋ ਮੌਕਿਆਂ 'ਤੇ ਗੋਲ ਰੋਕਣ 'ਚ ਨਾਕਾਮ ਰਹੇ ਅਤੇ ਭਾਰਤ ਮੈਚ ਹਾਰ ਗਿਆ।
ਇਹ ਵੀ ਪੜ੍ਹੋ: Punjab School Timings update: ਵੱਡੀ ਖ਼ਬਰ! ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ